
ਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ ਕ੍ਰਿਸ਼ਨ ਕੁਮਾਰ ਕਾਰਗਵਾਲ,
ਨਾ ਪੂਰਾ ਹੋਣ ਵਾਲਾ ਪਿਆ ਘਾਟਾ- ਤਰਸੇਮ ਸਿੰਘ ਪਥਰਾਲਾ
ਪਥਰਾਲਾ/ ਬਠਿੰਡਾ( ਬਹਾਦਰ ਸਿੰਘ ਸੋਨੀ ਪਥਰਾਲਾ/ ਪੰਜ ਦਰਿਆ ਬਿਊਰੋ) ਪਿੰਡ ਪਥਰਾਲਾ ਦੇ ਕਾਰਗਵਾਲ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਕਾਰਗਵਾਲ ਪਰਿਵਾਰ ਮੈਂਬਰ ਕ੍ਰਿਸ਼ਨ ਕੁਮਾਰ ਸਪੁੱਤਰ ਸਵ: ਰੂਪ ਚੰਦ ਕਾਰਗਵਾਲ ਅਚਾਨਕ ਪਰਿਵਾਰ ਨੂੰ ਵਿਛੋੜਾ ਦੇ ਕੇ ਪਿਛਲੇ ਦਿਨੀਂ 22 ਜਨਵਰੀ 2024 ਨੂੰ ਇਸ ਸੰਸਾਰ ਅਲਵਿਦਾ ਆਖ ਗਏ। ਜੇਕਰ ਸਵ: ਕ੍ਰਿਸ਼ਨ ਕੁਮਾਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਪਿਤਾ ਸਵ: ਰੂਪ ਚੰਦ ਪਿੰਡ ਪਥਰਾਲਾ ਵਿੱਚ ਭਾਂਵੇ ਬਾਹਰੋ ਆ ਕੇ ਰਹਿਣ ਲੱਗੇ ਸਨ ਪਰ ਉਹਨਾਂ ਨੇ ਪਿੰਡ ਪਥਰਾਲਾ ਵਿੱਚ ਆਪਣੀ ਕੂ ਪਹਿਚਾਨ ਬਣਾਈ ਕਿ ਪਿੰਡ ਦੇ ਹਰ ਬੱਚੇ ਬਜ਼ੁਰਗ ਦੀ ਜੁਬਾਨ ਤੇ ਉਹਨਾਂ ਦਾ ਨਾਮ ਚੰਗੇ ਬੰਦਿਆਂ ਦੀ ਲਿਸਟ ਵਿੱਚ ਬਣ ਗਿਆ। ਰੂਪ ਚੰਦ ਕਾਰਗਵਾਲ ਨੇ ਹੀ ਸੀਤਲਾ ਮਾਤਾ ਦਾ ਛੋਟਾ ਜਾ ਮੰਦਰ ਪਿੰਡ ਵਿੱਚ ਬਣਾਇਆ। ਏਸੇ ਸੇਵਾ ਨੂੰ ਸਮਰਪਿਤ ਕ੍ਰਿਸ਼ਨ ਕੁਮਾਰ ਨੇ ਸੀਤਲਾ ਮਾਤਾ ਮੰਦਰ ਦੀ ਸੇਵਾ ਸੰਭਾਲੀ ਅਤੇ ਬਤੌਰ ਕਮੇਟੀ ਪ੍ਰਧਾਨ ਉਹਨਾਂ ਨੇ ਨਗਰ ਪਥਰਾਲਾ ਦੇ ਸਹਿਯੋਗ ਨਾਲ ਸੀਤਲਾ ਮਾਤਾ ਦਾ ਸੁੰਦਰ ਮੰਦਰ ਬਣਾ ਕੇ ਮਾਤਾ ਦੀ ਮੂਰਤੀ ਸਥਾਪਤ ਕਰਕੇ ਹਰ ਸਾਲ ਨਗਰ ਪਥਰਾਲਾ ਦੇ ਸਹਿਯੋਗ ਨਾਲ ਵਿਸ਼ਾਲ ਜਾਗਰਣ ਕਰਵਾਉਣ ਜਿਹੇ ਉਪਰਾਲੇ ਕੀਤੇ। ਕ੍ਰਿਸ਼ਨ ਕੁਮਾਰ ਕਾਰਗਵਾਲ ਦੀ ਬੇਵਕਤ ਮੌਤ ਤੇ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਉੱਥੇ ਹੀ ਨਗਰ ਪਥਰਾਲਾ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਉਹਨਾਂ ਦੇ ਬੇਵਕਤ ਸੰਸਾਰ ਤੋਂ ਚਲੇ ਜਾਣ ਤੇ ਤਰਸੇਮ ਸਿੰਘ ਪਥਰਾਲਾ ਜਿਲ੍ਹਾ ਵਾਈਸ ਪ੍ਰਧਾਨ ਯੂਥ ਵਿੰਗ ਆਪ , ਗੁਰਦੁਆਰਾ ਸਾਹਿਬ ਦੂਖ ਨਿਵਾਰਣ ਯਾਦਗਾਰ ਪੰਜ ਪਿਆਰੇ ਅੰਦਰਲਾ ਕਮੇਟੀ , ਕਮੇਟੀ ਗੁਰਦੁਆਰਾ ਸਾਹਿਬ ਗੋਸਾਈਂਆਣਾ ਪਾਤਸ਼ਾਹੀ ਦਸਵੀਂ ਪਥਰਾਲਾ , ਕਮੇਟੀ ਪੀਰਖਾਨਾ, ਕਮੇਟੀ ਬਾਬਾ ਰਾਮ ਮੰਦਰ, ਬਾਬਾ ਜੀਵਨ ਸਿੰਘ ਜੀ ਸਪੋਰਟਸ ਕਲੱਬ ਪ੍ਰਧਾਨ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ, ਬਾਬਾ ਜਿਉਂਣ ਸਿੰਘ ਜੀ ਗੱਤਕਾ ਅਤੇ ਸੇਵਾ ਸੋਸਾਇਟੀ ਰਜਿ: ਪਥਰਾਲਾ ਪ੍ਰਧਾਨ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ, ਸੰਚਾਲਕ ਅਤੇ ਟੀਮ ਚੜ੍ਹਦੀ ਕਲਾ ਫਿਟਨੈੱਸ ਅਕੈਡਮੀ ਪਥਰਾਲਾ ਅਤੇ ਸਮੂਹ ਨਗਰ ਪਥਰਾਲਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਵ: ਕ੍ਰਿਸ਼ਨ ਕੁਮਾਰ ਕਾਰਗਵਾਲ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਗੋਸਾਈਂਆਣਾ ਪਾਤਸ਼ਾਹੀ ਦਸਵੀਂ ਬਾਹਰਲਾ ਗੁਰੂ ਘਰ ਪਿੰਡ ਪਥਰਾਲਾ ਵਿਖੇ ਮਿਤੀ 01 ਫਰਵਰੀ 2024 ਦਿਨ ਵੀਰਵਾਰ ਨੂੰ ਦੁਪਿਹਰ 12-30 ਵਜੇ ਪਾਏ ਜਾਣਗੇ।