11.3 C
United Kingdom
Sunday, May 19, 2024

More

    ਭਾਈ ਗੁਰਮੀਤ ਸਿੰਘ ਜੀ ਫਗਵਾੜਾ ਵਾਲਿਆਂ ਵੱਲੋਂ ਗਾਇਨ ਕੀਤਾ ਸ਼ਬਦ “ਸਤਿਗੁਰ ਨਾਨਕ ਦੇਵ” ਲੋਕ ਅਰਪਣ

    ਸੰਗੀਤ ਨਾਲ ਇੱਕਮਿੱਕ ਸੰਗੀਤਕਾਰ ਜਗਤਾਰ ਰੋਮਾਣਾ ਦਾ ਹੈ ਸੰਗੀਤ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸੰਬੰਧੀ ਨੰਗਲ ਈਸ਼ਰ ਵਲੋਂ ਸੰਗੀਤਕਾਰ ਜਗਤਾਰ ਰੋਮਾਣਾ (ਰੋਮਾਣਾ ਮਿਊਜ਼ਿਕ ਪ੍ਰੋਡਕਸ਼ਨ ਹਾਊਸ ਯੂ.ਕੇ) ਦੇ ਵਿਸ਼ੇਸ਼ ਸਹਿਯੋਗ ਸਦਕਾ ਸ਼ਬਦ “ਸਤਿਗੁਰ ਨਾਨਕ ਦੇਵ” ਸੰਗੀਤ ਜਗਤ ਦੀ ਝੋਲੀ ਪਾਇਆ ਗਿਆ ਹੈ। ਭਾਈ ਗੁਰਮੀਤ ਸਿੰਘ ਜੀ ਫਗਵਾੜਾ ਵਾਲਿਆਂ ਦੇ ਜਥੇ ਵੱਲੋਂ ਗਾਇਨ ਕੀਤਾ ਗਿਆ ਸ਼ਬਦ “ਸਤਿਗੁਰ ਨਾਨਕ ਦੇਵ” ਦਾ ਸੰਗੀਤ ਵਿਸ਼ਵ ਪ੍ਰਸਿੱਧ ਸਖਸ਼ੀਅਤ ਜਗਤਾਰ ਰੋਮਾਣਾ ਵੱਲੋਂ ਤਿਆਰ ਕੀਤਾ ਗਿਆ ਹੈ। ਭਾਈ ਗੁਰਮੀਤ ਸਿੰਘ ਜੀ ਦਾ ਤਬਲਾ ਵਾਦਕ ਵਜੋਂ ਸਾਥ ਭਾਈ ਹਰਪ੍ਰੀਤ ਸਿੰਘ ਤੇ ਸਾਥੀ ਵਜੋਂ ਸਾਥ ਭਾਈ ਦਲਜੀਤ ਸਿੰਘ ਜੀ ਨੇ ਦਿੱਤਾ ਹੈ। ਪੰਜ ਦਰਿਆ ਨਾਲ ਗੱਲਬਾਤ ਦੌਰਾਨ ਜਗਤਾਰ ਰੋਮਾਣਾ ਨੇ ਦੱਸਿਆ ਕਿ ਉਹਨਾਂ ਦੀ ਅਕਸਰ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸੁਰੀਲੇ ਫਨਕਾਰਾਂ ਦੀ ਸੰਗਤ ਕੀਤੀ ਜਾਵੇ। ਇਹ ਸ਼ਬਦ ਵੀ ਉਸੇ ਸੰਗਤ ਦਾ ਹੀ ਨਤੀਜਾ ਹੈ ਕਿ ਭਾਈ ਗੁਰਮੀਤ ਸਿੰਘ ਦੀ ਆਵਾਜ ‘ਚ ਇਹ ਸ਼ਬਦ ਤਿਆਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਸਮੂਹ ਸੰਗੀਤ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ ਤਿਆਰ ਕੀਤੇ ਇਸ ਸ਼ਬਦ ਨੂੰ ਸੁਣ ਕੇ ਆਪਣੇ ਵਿਚਾਰ ਪੇਸ਼ ਕਰਨ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਨੇੜ ਭਵਿੱਖ ਵਿੱਚ ਵੀ ਸੁਰੀਲੇ ਫਨਕਾਰਾਂ ਨੂੰ ਲੋਕ ਕਚਿਹਰੀ ਵਿੱਚ ਪੇਸ਼ ਕਰਨ ਲਈ ਵਚਨਬੱਧ ਹੈ।

    PUNJ DARYA

    Leave a Reply

    Latest Posts

    error: Content is protected !!