14.6 C
United Kingdom
Monday, May 20, 2024

More

    ਮੋਗਾ ਵਿਧਾਇਕ ਦੀ ਸ਼ਹਿ ਤੇ ਆਮ ਆਦਮੀ ਪਾਰਟੀ ਨੇ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ- ਮਾਣੂੰਕੇ, ਗਿੱਲ

    ਪ੍ਰਸਾਸ਼ਨ ਵੱਲੋਂ ਦੋ ਦਿਨ ਵਿੱਚ ਮਸਲਾ ਹੱਲ ਕਰਨ ਦੇ ਭਰੋਸੇ ਤੋਂ ਬਾਅਦ ਦੋ ਦਿਨ ਲਈ ਸੰਘਰਸ਼ ਮੁਲਤਵੀ।

    21 ਜੁਲਾਈ ਨੂੰ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਦੇਣਗੇ ਜਬਰ ਦਾ ਮੂੰਹ ਤੋੜਵਾਂ ਜਵਾਬ।

    ਮੋਗਾ 15 ਜੁਲਾਈ (ਪੰਜ ਦਰਿਆ ਬਿਊਰੋ) : ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਵੱਲੋਂ ਆਪਣੇ ਅੱਜ ਦੇ ਤਹਿ ਕੀਤੇ ਗਏ ਪ੍ਰੋਗਰਾਮ ਅਨੁਸਾਰ ਤਹਿਸੀਲ ਪੱਧਰ ਦੇ ਐਕਸ਼ਨ ਪੂਰੀ ਤਰ੍ਹਾਂ ਸਫਲ ਰਹੇ ਹਨ ਤੇ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿੱਚ ਸਫਲਤਾ ਪੂਰਵਕ ਮੋਗਾ ਦੇ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਦੇ ਪੁਤਲੇ ਫੂਕੇ ਗਏ ਜਦਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਦੋ ਦਿਨ ਵਿੱਚ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ, ਜਿਸ ਤੇ ਕਮੇਟੀ ਵੱਲੋਂ ਫੈਸਲਾ ਕਰਕੇ ਸੰਘਰਸ਼ ਨੂੰ ਦੋ ਦਿਨ ਲਈ ਮੁਲਤਵੀ ਕਰ ਦਿੱਤਾ। ਇਨ੍ਹਾਂ ਨਸ਼ੇ ਨਾਲ ਰੱਜੇ ਆਮ ਆਦਮੀ ਪਾਰਟੀ ਦੇ ਡਾਂਗਾਂ ਸੋਟੀਆਂ ਨਾਲ ਲੈਸ ਗੁੰਡਿਆਂ ਵੱਲੋਂ ਆਪਣੀ ਗੁੰਡਾਗਰਦੀ ਦੇ ਸਿਰ ਤੇ ਪਹਿਲਾਂ ਅੱਜ ਸਵੇਰੇ ਪਿੰਡ ਖੋਸਾ ਪਾਂਡੋ ਅਤੇ ਫਿਰ ਮੋਗਾ ਸ਼ਹਿਰ ਵਿੱਚ ਕੀਤੇ ਜਾ ਰਹੇ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਰੁਕਾਵਟ ਹੜਦੁੰਗ ਮਚਾਇਆ, ਔਰਤਾਂ ਅਤੇ ਮਜਦੂਰ ਆਗੂਆਂ ਨਾਲ ਗਾਲੀ ਗਲੋਚ ਕੀਤਾ ਅਤੇ ਧੱਕਾ-ਮੁੱਕੀ ਕੀਤੀ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਡਾ ਇੰਦਰਵੀਰ ਗਿੱਲ ਅਤੇ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਵਾਜ ਨੂੰ ਬੰਦ ਕਰਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਜੁਬਾਨਬੰਦੀ ਕਰਨ ਦੇ ਰਾਹ ਪੈ ਗਈ ਹੈ । ਉਨ੍ਹਾਂ ਅੱਜ ਦੀ ਗੁੰਡਾਗਰਦੀ ਦੀ ਨਿਖੇਧੀ ਕਰਦਿਆਂ ਐਸ ਐਸ ਪੀ ਮੋਗਾ ਤੋਂ ਇਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪੁਰ ਅਮਨ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ ਤੇ ਇਹ ਸਾਡਾ ਸੰਵਿਧਾਨਕ ਹੱਕ ਬਣਦਾ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸੰਘਰਸ਼ ਕਰਦੇ ਲੋਕਾਂ ਤੇ ਸੱਤਾਧਾਰੀ ਪਾਰਟੀ ਦੇ ਵਰਕਰ ਹਮਲੇ ਕਰ ਰਹੇ ਹਨ ਤੇ ਤਰਕ ਨਾਲ ਗੱਲ ਕਰਨ ਦੀ ਬਜਾਏ ਹੱਥੋਪਾਈ ਤੇ ਉੱਤਰ ਰਹੇ ਹਨ। ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਆਪਣੀ ਤਾਕਤ ਦੇ ਨਸ਼ੇ ਵਿੱਚ ਅੰਨੇ ਹੋ ਕੇ ਆਮ ਪਬਲਿਕ ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਜੁਲਾਈ ਨੂੰ ਲੋਕ ਵੱਡੀ ਗਿਣਤੀ ਵਿੱਚ ਡੀ ਸੀ ਦਫਤਰ ਮੋਗਾ ਪਹੁੰਚ ਕੇ ਇਸ ਜਬਰ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਸਾਥੀ ਮਹਿੰਦਰ ਪਾਲ ਲੂੰਬਾ ਦੀ ਬਦਲੀ ਤੁਰੰਤ ਰੱਦ ਕਰਨ ਅਤੇ ਸਿਵਲ ਹਸਪਤਾਲ ਮੋਗਾ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਾਨੂੰ ਡਰਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ ਜਦਕਿ ਸੰਘਰਸ਼ੀਲ ਜੱਥੇਬੰਦੀਆਂ ਹਮੇਸ਼ਾ ਇਸ ਨੂੰ ਚੁਣੌਤੀ ਵਜੋਂ ਲੈਂਦੀਆਂ ਹਨ ਤੇ ਲੋਕ ਰੋਹ ਵਧਦਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦੋ ਦਿਨ ਵਿੱਚ ਇਸ ਮਸਲੇ ਦਾ ਹੱਲ ਕਰੇ ਨਹੀਂ ਤਾਂ ਇਹ ਸੰਘਰਸ਼ ਜਲਦ ਹੀ ਪੰਜਾਬ ਪੱਧਰ ਤੇ ਚਲਾ ਜਾਵੇਗਾ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਕੋ ਕਨਵੀਨਰ ਬਲੌਰ ਸਿੰਘ ਘੱਲਕਲਾਂ, ਗੁਰਮੇਲ ਸਿੰਘ ਮਾਛੀਕੇ, ਮਾ ਪ੍ਰੇਮ ਕੁਮਾਰ, ਆਰਗੇਨਾਈਜ਼ਰ ਕੁਲਬੀਰ ਸਿੰਘ ਢਿੱਲੋਂ, ਕੈਸ਼ੀਅਰ ਰਾਜਿੰਦਰ ਸਿੰਘ ਰਿਆੜ, ਕੁਲਦੀਪ ਸਿੰਘ ਭੋਲਾ, ਕਰਮਵੀਰ ਕੌਰ ਬੱਧਨੀ, ਜਗਸੀਰ ਖੋਸਾ, ਇੰਜ: ਸਵਰਨ ਖੋਸਾ, ਕ੍ਰਿਸ਼ਨ ਪ੍ਰਤਾਪ, ਸੁਰਿੰਦਰ ਸਿੰਘ ਮੋਗਾ, ਹਰਭਜਨ ਸਿੰਘ, ਮਹਿੰਦਰ ਸਿੰਘ, ਸੱਤਪਾਲ ਸਿੰਘ, ਪੋਹਲਾ ਸਿੰਘ, ਜਸਬੀਰ ਸਿੰਘ ਸਹਿਗਲ, ਸੁਰਿੰਦਰ ਕੁਮਾਰ, ਜਗਸੀਰ ਸਿੰਘ ਡਾਲਾ, ਪਰਮਿੰਦਰ ਸਿੰਘ, ਰਾਮ ਸਿੰਘ, ਹਰਜਿੰਦਰ ਚੁਗਾਵਾਂ, ਹਰਭਿੰਦਰ ਸਿੰਘ ਜਾਨੀਆਂ, ਰਾਜ ਕੁਮਾਰ, ਚਮਕੌਰ ਸਿੰਘ ਸਰਾਂ, ਸੁਖਮੰਦਰ ਸਿੰਘ, ਅਮਰਜੀਤ ਮਹੇਸਰੀ, ਅਮਰਦੀਪ ਸਿੰਘ, ਸਰਬਜੀਤ ਕੌਰ ਬੁੱਧ ਸਿੰਘ ਵਾਲਾ, ਅਮਰਜੀਤ ਕੌਰ ਮਹਿਣਾ, ਚਰਨਜੀਤ ਕੌਰ ਮਹਿਰੋਂ, ਪਰਮਜੀਤ ਕੌਰ, ਗਫੂਰਾਂ ਬੀਬੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੱਥੇਬੰਦੀਆਂ ਦੇ ਆਗੂ ਅਤੇ ਮੈਂਬਰ ਹਾਜਰ ਸਨ।

    PUNJ DARYA

    Leave a Reply

    Latest Posts

    error: Content is protected !!