10.2 C
United Kingdom
Saturday, April 19, 2025

More

    ਮੰਤਰੀ ਬਨਣ ਉਪਰੰਤ ਗੁਰਮੀਤ ਸਿੰਘ ਖੁੱਡੀਆਂ ਪਥਰਾਲਾ ਦੇ ਗੁਰਦੁਆਰਾ ਵਿਖੇ ਹੋਏ ਨਤਮਸਤਕ

    ਮੰਡੀ ਕਿਲਿਆਂਵਾਲੀ ਵਿੱਚ ਕੀਤਾ ਭਾਰੀ ਇੱਕਠ ਨੂੰ ਸੰਬੋਧਨ, ਖੁੱਡੀਆਂ ਪਿੰਡ ਤੱਕ ਕੱਢਿਆ ਰੋਡ ਸ਼ੋਅ

    ਪਥਰਾਲਾ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਬਿਊਰੋ) ਦਰਵੇਸ਼ ਸਿਆਸਤਦਾਨ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਖੇਤੀ ਬਾੜੀ, ਫੂਡ ਪ੍ਰਸੈਸਿੰਗ ਅਤੇ ਡੇਅਰੀ ਪਸ਼ੂ ਪਾਲਣ ਮੰਤਰੀ ਬਣਨ ਤੋਂ ਬਾਅਦ ਅੱਜ ਚੰਡੀਗੜ੍ਹ ਤੋਂ ਹੁੰਦੇ ਹੋਏ ਬਠਿੰਡਾ ਤੋਂ ਮਛਾਣਾ ਆਪਣੇ ਸਹੁਰੇ ਪਿੰਡ ਤੋਂ ਬਾਅਦ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਗੋਸਾਈਆਣਾ ਪਾਤਸ਼ਾਹੀ ਦਸਵੀਂ ਵਿਖੇ ਨਤਮਸਤਕ ਹੋ ਕਿ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ । ਗੁਰੂ ਘਰ ਵਿੱਚ ਪਹੁੰਚਣ ਤੇ ਆਦਮੀ ਪਾਰਟੀ ਟੀਮ ਪਥਰਾਲਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਾਰਟੀ ਵਰਕਰ ਅਤੇ ਆਹੁਦੇਦਾਰਾਂ ਵਲੋਂ ਸਿਰੋਪਾਓ ਪਾ ਸਨਮਾਨਿਤ ਕੀਤਾ ਗਿਆ। ਗੁਰੂ ਘਰ ਵਿੱਚ ਚਾਹ ਪਾਣੀ ਦਾ ਲੰਗਰ ਛਕਣ ਉਪਰੰਤ ਮੰਡੀ ਕਿਲਿਆਂਵਾਲੀ ਪਹੁੰਚ ਕੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਉਹਨਾਂ ਸਟੇਜ ਉਪਰ ਚੜ੍ਹ ਕੇ ਸਿਰ ਝੁਕਾਅ ਕੇ ਪਹੁੰਚੇ ਪਾਰਟੀ ਵਰਕਰ ਆਹੁਦੇਦਾਰਾਂ ਅਤੇ ਪ੍ਰੈੱਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਖੁੱਡੀਆਂ ਸਾਬ ਨੇ ਸਟੇਜ ‘ਤੇ ਬੋਲਦੇ ਸਮੇਂ ਪਹਿਲਾਂ ਪ੍ਰਮਾਤਮਾ ਦੇ ਸ਼ੁਕਰਾਨਾ ਕੀਤਾ ਫੇਰ ਆਮ ਪਾਰਟੀ ਸੁਪਰੀਮੋ ਅਰਬਿੰਦ ਕੇਜਰੀਵਾਲ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਲੰਬੀ ਦਾ ਧੰਨਵਾਦ ਕੀਤਾ ਜਿੰਨਾਂ ਨੇ ਉਹਨਾਂ ਨੂੰ ਯੋਗ ਸਮਝ ਕੇ ਕੈਬਨਿਟ ਵਿੱਚ ਵਜੀਰ ਬਣਾਇਆ। ਉਹਨਾਂ ਪਹੁੰਚੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਡਿਊਟੀ ਸਰਕਾਰ ਨੇ ਉਹਨਾਂ ਦੀ ਲਾਈ ਐ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਹੁਣ ਤੱਕ ਹੋਇਆ ਚਾਹੇ ਨਕਲੀ ਬੀਜ ਆਏ ਚਾਹੇ ਨਕਲੀ ਸਪਰੇਅ ਆਏ ਉਹ ਕੰਮ ਅੱਗੇ ਤੋਂ ਬੰਦ ਕਰਵਾਏ ਜਾਣਗੇ। ਉਹਨਾਂ ਆਖਿਆ ਕਿ ਕਿਸਾਨ ਸਾਨੂੰ ਸ਼ਿਕਾਇਤ ਕਰਨ ਜਿਹੜਾ ਵੀ ਦੁਕਾਨਦਾਰ ਨਕਲੀ ਬੀਜ ਨਕਲੀ ਸਮਾਨ ਵੇਚਦਾ ਫੜਿਆ ਗਿਆ ਉਹਦੇ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਉਹਨਾਂ ਦਾ ਸਾਥ ਦੇਣ ਝੋਨੇ ਕਣਕ ਦੇ ਚੱਕਰ ਵਿੱਚੋਂ ਨਿਕਲ ਕੇ ਸਬਜੀ ਅਤੇ ਪਸ਼ੂ ਪਾਲਣ ਡੇਅਰੀ ਕਿੱਤੇ ਨਾਲ ਜੁੜਨ। ਪਿੰਡ ਪਥਰਾਲਾ ਵਿੱਚ ਸਵਾਗਤ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਬਲਵਿੰਦਰ ਸਿੰਘ, ਪ੍ਰਧਾਨ ਹਰਬੰਸ ਸਿੰਘ, ਗੁਰਜੰਟ ਸਿੰਘ ਨੰਬਰਦਾਰ, ਗੁਰਮੇਲ ਸਿੰਘ ਖਾਲਸਾ, ਰਾਜਾ ਸਿੰਘ ਖਾਲਸਾ , ਗੁਰਜੰਟ ਸਿੰਘ ਹੈੱਡ ਗ੍ਰੰਥੀ , ਬਲਦੇਵ ਸਿੰਘ ਚੀਨਾ , ਜਗਸੀਰ ਸਿੰਘ ਸਾਬਕਾ ਮੈਂਬਰ, ਤਰਸੇਮ ਸਿੰਘ ਯੂਥ ਵਾਈਸ ਪ੍ਰਧਾਨ ਆਪ ਬਠਿੰਡਾ , ਜਗਸੀਰ ਸਿੰਘ ਭੱਪਾ , ਜੱਗ ਸਿੰਘ, ਲਖਵੀਰ ਸਿੰਘ ਸਾਬਕਾ ਚੇਅਰਮੈਨ, ਗੁਰਇਕਬਾਲ ਸਿੰਘ ਚਹਿਲ , ਜਗਤਾਰ ਸਿੰਘ ਸਾਬਕਾ ਸਰਪੰਚ, ਆਮ ਆਦਮੀ ਪਾਰਟੀ ਟੀਮ ਪਥਰਾਲਾ ਐਡਵੋਕੇਟ ਹਰਦੀਪ ਸਰਾਂ, ਕੁਲਦੀਪ ਸਿੰਘ ਗਦਰਾਣਾ, ਬਲਾਕ ਪ੍ਰਧਾਨ ਬਹਾਦਰ ਸਿੰਘ, ਸ਼ਮਿੰਦਰ ਸਿੰਘ ਸਹਾਰਨ, ਸਰਬਜੀਤ ਸਿੰਘ, ਰਾਜਬਿੰਦਰ ਸਿੰਘ ਬਿੰਦਰ ,ਸਿੰਘ ਮਾਨਾ, ਬਲਵਿੰਦਰ ਸਿੰਘ ਫੁੱਲੋ ਮਿੱਠੀ, ਸੰਪੂਰਨ ਸਿੰਘ ਕੋਚ, ਅਵਤਾਰ ਸਿੰਘ ਤਾਰੀ ਮੋਗੇ ਵਾਲਾ, ਮੰਡੀ ਕਿਲਿਆਂਵਾਲੀ ਸਟੇਜ ਸਕੱਤਰ ਰਣਧੀਰ ਸਿੰਘ ਧੀਰਾ ਖੁੱਡੀਆਂ ਅਤੇ ਲੰਬੀ ਹਲਕੇ ਤੋਂ ਪਾਰਟੀ ਵਰਕਰ ਅਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!