10.8 C
United Kingdom
Monday, May 20, 2024

More

    ਲੰਡਨ ‘ਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ

    ਭਾਰਤੀ ਹਾਈ ਕਮਿਸ਼ਨਰ ਸ੍ਰੀ ਵਿਕਰਮ ਕੇ ਦੋਰਾਏਸਵਾਮੀ ਵੱਲੋਂ ਖੇਡੇ ਜਾਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ

    ਮਨਜੀਤ ਸਿੰਘ ਸ਼ਾਲਾਪੁਰੀ ਤੇ ਸਾਥੀਆਂ ਵੱਲੋਂ ਟੀਮ ਦੀ ਹੌਸਲਾ ਅਫ਼ਜਾਈ ਕੀਤੀ ਗਈ

    ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ ਆਯੋਜਿਤ ਸਮਾਗਮ ਦੌਰਾਨ ਸ਼ਾਨਦਾਰ ਤਰੀਕੇ ਨਾਲ ਭਾਰਤੀ ਹਾਕੀ ਟੀਮ ਦਾ ਯੂਕੇ ਵਿੱਚ ਸਵਾਗਤ ਕੀਤਾ ਗਿਆ। ਭਾਰਤੀ ਹਾਈ ਕਮਿਸ਼ਨਰ ਸ੍ਰੀ ਵਿਕਰਮ ਕੇ ਦੋਰਾਏਸਵਾਮੀ ਵੱਲੋਂ ਖੇਡੇ ਜਾਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਯੂਕੇ ਵਿੱਚ ਆਮ ਆਦਮੀ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਮਨਜੀਤ ਸਿੰਘ ਸ਼ਾਲਾਪੁਰੀ ਵੱਲੋਂ ਵੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਜਿਕਰਯੋਗ ਹੈ ਕਿ ਟੀਮ ਵਿੱਚ 9-10 ਪੰਜਾਬੀ ਬੋਲੀ ਬੋਲਣ ਵਾਲੇ ਖਿਡਾਰੀ ਖੇਡ ਰਹੇ ਹਨ। ਇਸ ਸਮੇਂ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ, ਤਜਿੰਦਰ ਸਿੰਘ ਸਿੰਧਰਾ, ਮੇਜਰ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

    ਮੈਚਾਂ ਦਾ ਵੇਰਵਾ-

    ਭਾਰਤੀ ਹਾਕੀ ਟੀਮ ਦਾ ਮੁਕਾਬਲਾ “ਲੀ ਵੈਲੀ ਹਾਕੀ ਸੈਂਟਰ ਲੰਡਨ” ਦੇ ਹਾਕੀ ਮੈਦਾਨ ਵਿੱਚ ਬੈਲਜੀਅਮ ਨਾਲ 2 ਜੂਨ (ਦਿਨ ਸ਼ੁੱਕਰਵਾਰ) ਨੂੰ 2:40 ਮਿੰਟ ‘ਤੇ ਹੋਵੇਗਾ ਅਤੇ ਯੂਕੇ ਦੀ ਹਾਕੀ ਟੀਮ ਨਾਲ 3 ਜੂਨ (ਦਿਨ ਸ਼ਨੀਵਾਰ) ਨੂੰ 12:40 ਮਿੰਟ ਤੇ ‘ਹੋਵੇਗਾ।ਮੈਚ ਦੇਖਣ ਦੇ ਚਾਹਵਾਨ ਜ਼ਰੂਰ ਪਹੁੰਚਣ।

    PUNJ DARYA

    Leave a Reply

    Latest Posts

    error: Content is protected !!