2.1 C
United Kingdom
Saturday, March 7, 2026

More

    ਟੋਰਾਂਟੋ: ਦੋ ਗੱਡੀਆਂ ਦੀ ਆਹਮੋ ਸਾਹਮਣੇ ਹੋਈ ਭਿਆਨਕ ਟੱਕਰ ਤੋਂ ਬਾਅਦ ਇੱਕ ਗੱਡੀ ਨੂੰ ਲੱਗੀ ਅੱਗ

    ਤਿੰਨ ਵਿਅਕਤੀ ਜੇਰੇ ਇਲਾਜ਼

    ਟੋਰਾਂਟੋ (ਮਨਜੀਤ ਸਿੰਘ ਸਰਾਂ)

    ਸੋਮਵਾਰ ਵਾਲੀ ਰਾਤ ਨੂੰ ਬਾਥਰਸਟ ਸਟਰੀਟ ‘ਤੇ ਫਿਸ਼ਰਵਿੱਲ ਰੋਡ ਉੱਤੇ ਦੋ ਗੱਡੀਆਂ ਦੀ ਆਹਮੋ ਸਾਹਮਣੇ ਹੋਈ ਭਿਆਨਕ ਟੱਕਰ ਹੋ ਗਈ ਅਤੇ ਬਾਅਦ ਵਿੱਚ ਇੱਕ ਗੱਡੀ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 3 ਜਣੇ ਸਖ਼ਤ ਜ਼ਖ਼ਮੀ ਹੋ ਗਏ ਤੇ ਇਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਵਿੱਚ ਸ਼ਾਮਿਲ ਇੱਕ ਔਰਤ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੋਕਲ ਟਰੌਮਾ ਸੈਂਟਰ ਲਿਜਾਇਆ ਗਿਆ ਤੇ ਦੂਜੀ ਔਰਤ ਨੂੰ ਲੋਕਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਸ ਹਾਦਸੇ ‘ਚ ਇੱਕ ਬੱਚਾ ਵੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਸਿੱਕ ਕਿੱਡਜ਼ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾਂਦੀ ਹੈ। ਇਸ ਬਾਅਦ ਪੁਲਿਸ ਨੇ ਹਾਦਸੇ ਕਾਰਨ ਬਾਥਰਸਟ ਸਟਰੀਟ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!