ਦਲਜੀਤ ਕੌਰ (ਸੁਨਾਮ ਊਧਮ ਸਿੰਘ ਵਾਲਾ), 15 ਮਈ, 2023:

ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਜ਼ਿਲਾ ਸੰਗਰੂਰ ਦੀ ਚੌਥੀ ਜਥੇਬੰਦਕ ਕਾਨਫਰੰਸ ਅੱਜ ਸ਼ਾਂਤੀ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਹੋਈ। ਕਾਨਫਰੰਸ ਵਿਚ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਡੈਲੀਗੇਟ ਹਾਜ਼ਰ ਸਨ, ਜਿੰਨਾਂ ਵਿਚ ਵੱਡੀ ਗਿਣਤੀ ਔਰਤ ਮਜ਼ਦੂਰਾਂ ਦੀ ਸੀ। ਕਾਨਫਰੰਸ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ, ਸੂਬਾ ਉਪ ਪ੍ਰਧਾਨ ਕਾਮਰੇਡ ਵਿਜੈ ਕੁਮਾਰ ਭੀਖੀ, ਸੀਪੀਆਈ (ਐੱਮ ਐੱਲ) ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਹਰਭਗਵਾਨ ਭੀਖੀ, ਕਾਮਰੇਡ ਘੁਮੰਡ ਸਿੰਘ ਖਾਲਸਾ ਉਗਰਾਹਾਂ, ਬਿੱਟੂ ਸਿੰਘ ਖੋਖਰ, ਪ੍ਰੇਮ ਸਿੰਘ ਖਡਿਆਲੀ, ਕੁਲਵੰਤ ਸਿੰਘ ਛਾਜਲੀ, ਮਨਜੀਤ ਕੌਰ ਆਲੋਅਰਖ ਤੇ ਇੰਦਰਜੀਤ ਕੌਰ ਜੇਜੀਆਂ, ਜਸਵੀਰ ਲਾਡੀ, ਕਿੱਕਰ ਸਿੰਘ, ਰੂਪ ਖੋਖਰ, ਕਸ਼ਮੀਰ ਕੌਰ ਜਵੰਦਾ, ਮਨਜੀਤ ਕੌਰ ਸ਼ੇਰੋਂ, ਆਦਿ ਨੇ ਸੰਬੋਧਨ ਕੀਤਾ। ਕਾਨਫਰੰਸ ਨੇ ਸਰਬਸੰਮਤੀ ਨਾਲ ਮਜ਼ਦੂਰ ਮੁਕਤੀ ਮੋਰਚੇ ਦੀ 25 ਮੈਂਬਰੀ ਜ਼ਿਲਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ। ਕਮੇਟੀ ਨੇ ਪ੍ਰੇਮ ਸਿੰਘ ਖਡਿਆਲੀ ਨੂੰ ਜ਼ਿਲਾ ਪ੍ਰਧਾਨ, ਮਨਜੀਤ ਕੌਰ ਆਲੋਅਰਖ ਨੂੰ ਜ਼ਿਲਾ ਸਕੱਤਰ, ਘੁਮੰਡ ਸਿੰਘ ਖਾਲਸਾ ਉਗਰਾਹਾਂ ਨੂੰ ਜ਼ਿਲਾ ਮੀਤ ਪ੍ਰਧਾਨ, ਰਘਬੀਰ ਸਿੰਘ ਜਵੰਦਾ ਨੂੰ ਜ਼ਿਲਾ ਖਜਾਨਚੀ ਅਤੇ ਕੁਲਵੰਤ ਸਿੰਘ ਛਾਜਲੀ ਨੂੰ ਪ੍ਰੈਸ ਸਕੱਤਰ ਚੁਣ ਲਿਆ।