ਦਲਜੀਤ ਕੌਰ ਲੌਗੋਂਵਾਲ, 15 ਮਈ, 2023:

ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਪ੍ਰਧਾਨਗੀ ਹੇਠ ਮੈਡਮ ਪਰਮਜੀਤ ਕੌਰ ਲੌਗੋਂਵਾਲ ਦੀ ਹਾਜ਼ਰੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲੌਗੋਂਵਾਲ (ਲੜਕੀਆਂ) ਵਿਖੇ ਵਾਟਰ ਕੂਲਰ ਭੇਂਟ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਮੀਡੀਆ ਇੰਚਾਰਜ਼ ਸ. ਮਨਦੀਪ ਸਿੰਘ ਖੁਰਦ ਨੇ ਦੱਸਿਆਂ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਹਮੇਸ਼ਾ ਕਾਰਜ਼ ਕੀਤੇ ਜਾਂਦੇ ਹਨ।ਉਸੇ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਲੌਗੋਂਵਾਲ ਲੜਕੀਆਂ ਵਿਖ਼ੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਤੇ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਬੱਚਿਆਂ ਲਈ ਜੂਸ ਅਤੇ ਬਿਸਕੁਟਾਂ ਦਾ ਵੀ ਪ੍ਰਬੰਧ ਕੀਤਾ।ਇਸ ਮੌਕੇ ਬੀ. ਪੀ.ਈ. ਓ ਸਤਪਾਲ ਸਿੰਘ ਤੇ ਮੁੱਖ ਅਧਿਆਪਕ ਅਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਮੈਡਮ ਬਲਜੀਤ ਕੌਰ, ਰਾਖੀ ਸ਼ਰਮਾ, ਮਾਸਟਰ ਹਰੀ ਦਾਸ, ਬੀਰਬਲ ਸਿੰਘ, ਪੀ ਟੀ ਏ ਚੇਅਰਮੈਨ ਜਗਤਾਰ ਸਿੰਘ, ਭੁਪਿੰਦਰ ਸਿੰਘ ਲੌਗੋਂਵਾਲ, ਕੁਲਦੀਪ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ। ਇਸ ਮੌਕੇ ਤੀਸਰੀ ਕਲਾਸ ਦੀ ਸ਼ੂਗਰ ਤੋਂ ਪੀੜਤ ਬੱਚੀ ਦਾ ਇਲਾਜ ਕਰਵਾਉਣ ਦਾ ਵੀ ਵਿਸ਼ਵ ਪੰਜਾਬੀ ਸਭਾ ਵੱਲੋਂ ਭਰੋਸਾ ਦਿੱਤਾ।