8.9 C
United Kingdom
Saturday, April 19, 2025

More

    13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਚੌਥਾ ਦਿਨ (ਤਸਵੀਰਾਂ ਤੇ ਰਿਪੋਰਟ)

    ਸੀਨੀਅਰ ਵਰਗ ਵਿਚ ਮੋਗਾ ਅਤੇ ਤੇਂਗ ਕਲੱਬ ਅਤੇ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ, ਕਿਲ੍ਹਾ ਰਾਇਪੁਰ ਸਕੂਲ ਨੇ ਜੇਤੂ ਕਦਮ ਅੱਗੇ ਵਧਾਏ

    ਲੁਧਿਆਣਾ 15 ਮਈ 2023 (ਪੰਜ ਦਰਿਆ ਬਿਊਰੋ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ 13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਜੇ ਦਿਨ ਸੀਨੀਅਰ ਵਰਗ ਵਿੱਚ ਡਾ ਕੁਲਦੀਪ ਸਿੰਘ ਕਲੱਬ ਮੋਗਾ, ਏਕ ਨੂਰ ਅਕੈਡਮੀ ਤੇਂਗ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਰਾਮਪੁਰ ਛੰਨਾ ਅਤੇ ਕਿਲ੍ਹਾ ਰਾਇਪੁਰ ਸਕੂਲ ਨੇ ਆਪਨੇ ਜੇਤੂ ਕਦਮ ਅੱਗੇ ਵਧਾਏ। ਸੀਨੀਅਰ ਵਰਗ ਵਿਚ ਬਹੁਤ ਹੀ ਕਾਂਟੇਦਾਰ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਕਿਲ੍ਹਾ ਰਾਏਪੁਰ ਨੂੰ 6-5 ਗੋਲਾਂ ਨਾਲ ਹਰਾਇਆ। ਮੋਗਾ ਕਲੱਬ ਦਾ ਗੁਰਪਰਤਾਪ ਸਿੰਘ ਨੇ ਜੇਤੂ ਹੈਟ੍ਰਿਕ ਜੜ ਦਿਆ ” ਮੈਨ ਆਫ਼ ਦਾ ਮੈਚ ” ਦਾ ਖਿਤਾਬ ਜਿੱਤਿਆ। ਜਦ ਕਿ ਦੂਸਰੇ ਮੁਕਾਬਲੇ ਵਿੱਚ ਏਕ ਨੂਰ ਅਕੈਡਮੀ ਤੇਂਗ ਨੇ ਯੰਗ ਕਲੱਬ ਉਟਾਲਾ ਨੂੰ 5-2 ਗੋਲਾ ਨਾਲ ਹਰਾਇਆ। ਏਕ ਨੂਰ ਅਕੈਡਮੀ ਦੇ ਜੋਧਾ ਮਲ ਨੂੰ ਮੈਨ ਆਫ਼ ਦੀ ਮੈਚ ਮਿਲਿਆ। ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਰਾਮਪੁਰ ਛੰਨਾ ਨੇ ਘਵੱਦੀ ਸਕੂਲ ਨੂੰ 6-0 ਨਾਲ ਹਰਾਇਆ। ਇਸ ਮੈਚ ਵਿਚ ਨਵਜੋਤ ਸਿੰਘ ਸੋਹੀ ਮੈਨ ਆਫ਼ ਦੀ ਮੈਚ ਬਣੇ। ਦੂਸਰੇ ਮੈਚ ਚ ਕਿਲ੍ਹਾ ਰਾਇਪੁਰ ਸਕੂਲ ਨੇ ਰਾਮਪੁਰ ਸੈਂਟਰ ਨੂੰ 2-1 ਗੋਲਾਂ ਨਾਲ ਹਰਾਇਆ। ਕਿਲ੍ਹਾ ਰਾਇਪੁਰ ਦੇ ਰਾਜਦੀਪ ਸਿੰਘ ਮੈਨ ਆਫ ਦਾ ਮੈਚ ਬਣੇ। ਜਦਕਿ ਰਾਮਪੁਰ ਦੀ ਲੜਕੀ ਨੇ ਵੀ ਸਰਬੋਤਮ ਖਿਡਾਰਨ ਬਣਨ ਦਾ ਖ਼ਿਤਾਬ ਜਿਤਿਆ। ਅੱਜ ਦੇ ਮੈਚਾਂ ਦੌਰਾਨ 1982 ਏਸ਼ੀਅਨ ਖੇਡਾਂ ਦੀ ਜੇਤੂ ਸਟਾਰ ਓਲੰਪੀਅਨ ਸਟਾਰ ਸ਼ਰਨਜੀਤ ਕੌਰ ਨੇ ਬੱਚਿਆ ਨੂੰ ” ਮਾਂ” ਦਿਵਸ ਦੀ ਵਧਾਈ ਦਿੰਦਿਆਂ ਮਾਂ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਤਕਰੀਰ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ। ਇਸ ਮੌਕੇ ਸ੍ਰੀ ਮਤੀ ਸ਼ਰਨਜੀਤ ਕੌਰ ਨੇ ਜਰਖੜ ਅਕੈਡਮੀ ਨੂੰ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।ਇਸ ਮੌਕੇ ਹਰਦੀਪ ਸਿੰਘ ਸੈਣੀ ਰੇਲਵੇ , ਰੁਪਿੰਦਰ ਸਿੰਘ ਗਿੱਲ, ਰਛਪਾਲ ਸਿੰਘ ਕੰਗ,ਅਜੀਤ ਸਿੰਘ ਲਾਦੀਆਂ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਕੁਲਵਿੰਦਰ ਸਿੰਘ ਟੋਨੀ ਘਵੱਦੀ, ਬੂਟਾ ਸਿੰਘ ਸਿੱਧੂ ਦੋਰਾਹਾ, ਗੁਰਵਿੰਦਰ ਸਿੰਘ ਕਿਲ੍ਹਾ ਰਾਇਪੁਰ, ਪਹਿਲਵਾਨ ਹਰਮੇਲ ਸਿੰਘ ਕਾਲਾ , ਸਾਹਿਬਜੀਤ ਸਿੰਘ ਜਰਖੜ , ਕੋਚ ਹਰਮਿੰਦਰ ਪਾਲ ਸਿੰਘ, ਮਨਜਿੰਦਰ ਸਿੰਘ ਇਯਾਲੀ , ਗੁਰਸਤਿੰਦਰ ਸਿੰਘ ਪਰਗਟ ,ਕੁਲਦੀਪ ਸਿੰਘ ਘਵੱਦੀ, ਬਾਬਾ ਰੁਲਦਾ ਸਿੰਘ, ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ। ਅਗਲੇ ਗੇੜ ਦੇ ਮੁਕਾਬਲੇ ਹੁਣ 20 ਅਤੇ 21 ਮਈ ਨੂੰ ਹੋਣਗੇ, ਇਸ ਮੌਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 40ਵੀ ਬਰਸੀ ਸ਼ਰਧਾ ਅਤੇ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਈ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!