ਮਿਲਾਨ (ਦਲਜੀਤ ਮੱਕੜ) ਇਟਲੀ ਦੇ ਆਜਾਦੀ ਦਿਵਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਵੱਲੋਂ ਇਟਲੀ ਦੇ ਸ਼ਹਿਰ ਲੁਸਾਰਾ ਵਿਖੇ 25 ਅਪ੍ਰੈਲ ਨੂੰ ਅਤੇ ਕਮੂਨੇ ਦੀ ਲੁਸਾਰਾ ਵੱਲੋਂ ਕਰਵਾਏ ਅਜਾਦੀ ਦਿਵਸ ਮੌਕੇ ਸ਼ਰਧਾਜਲੀ ਸਮਾਗਮ ਵਿੱਚ ਹਾਜਰੀ ਭਰੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਦੇ ਮੈਂਬਰਾਂ ਦੁਆਰਾ ਇਟਲੀ ਦੇ ਆਜਾਦੀ ਦਿਵਸ ਮੌਕੇ ਦੂਸਰੀ ਸੰਸਾਰ ਯੁੱਧ ਦੇ ਸਹੀਦਾਂ ਦੀਆਂ ਵੱਖ ਵੱਖ ਯਾਦਗਾਰਾਂ ਤੇ ਹੋਏ ਸ਼ਰਧਾਜਲੀ ਸਮਾਗਮ ਵਿੱਚ ਹਾਜਰੀ ਭਰੀ ਗਈ।ਸਮਾਗਮ ਦੀ ਸੁਰੂਆਤ ਵਿੱਚ ਲੁਸਾਰੇ ਤੋਂ ਅਰਦਾਸ ਕਰਕੇ ਵੱਖ ਵੱਖ ਸਥਾਨਾਂ ਹੁੰਦਾ ਹੋਇਆ ਵਾਪਸ ਲੁਸਾਰੇ ਪਹੁੰਚਕੇ ਸਿੰਦਕੋ ਈ ਸੋਟੀਲੀ ਅਤੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਵੱਲੋਂ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਲੀ ਭੇਂਟ ਕੀਤੀ ਗਈ। ਬਾਅਦ ਵਿਚ ਸਿੰਦਕੋ ਨੇ ਆਪਣੇ ਭਾਸ਼ਨ ਆਏ ਲੋਕਾਂ ਨੂੰ ਦੱਸਿਆ ਕਿ ਸਿੱਖਾਂ ਦਾ ਇਟਲੀ ਨੂੰ ਅਜਾਦ ਕਰਵਾਉਣ ਵਿਚ ਬਹੁਤ ਵੱਡਾ ਯੋਗਦਾਨ ਹੈ। ਸਾਡੇ ਮੁਲਕ ਨੂੰ ਅਜਾਦੀ ਦਿਵਾਉਣ ਲਈ 8500 ਫੌਜੀਆਂ ਨੇ ਸ਼ਹੀਦੀਆਂ ਦਿਤੀਆਂ ਹਨ।

ਸਾਨੂੰ ਇਹਨਾਂ ਸਤਿਕਾਰ ਦਾ ਕਰਨਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਆਏ ਲੋਕਾਂ ਨੂੰ ਯਾਦਗਾਰਾਂ ਵਾਲੇ ਕਲੰਡਰ ਬਾਰੇ ਜਾਣਕਾਰੀ ਦਿਤੀ ਗਈ। ਇਸ ਸਮਾਗਮ ਵਿੱਚ ਸਾਮਲ ਹੋਣ ਵਾਲਿਆਂ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਮੈਂਬਰ ਸਤਿਨਾਮ ਸਿੰਘ, ਇਕਬਾਲ ਸਿੰਘ ਸੋਢੀ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ, ਕੁਲਜੀਤ ਸਿੰਘ, ਗੁਰਦੇਵ ਸਿੰਘ, ਚੈਨ ਸਿੰਘ ਆਦਿ ਅਤੇ ਕਾਰਾਬੇਨੀ ਮਿਊਸੀਪਲੇ ਇਟਲੀ ਦੇ ਅਜਾਦੀ ਘੁਲਾਟਿਆਂ ਨੇ ਵੀ ਹਿਸਾ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਦੁਆਰਾ ਹਰ ਸਾਲ ਦੂਸਰੀ ਦੂਸਰੀ ਸੰਸਾਰ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਵੱਖ ਵੱਖ ਸਮਾਗਮ ਕਰਵਾਉਂਦੀ ਆ ਰਹੀ ਹੈ।