
‘ਨਾਨਾ ਜੀ ’ਪੁਰਸਕਾਰ ਲਈ ਚੋਣ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ -24 ਅਪਰੈਲ
ਸਵੱਸ਼ ਭਾਰਤ ਮੁਹਿੰਮ ਵਿੱਚ ਮੋਹਰੀ ਰਹੇ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਦੀ ਭਾਰਤ ਸਰਕਾਰ ਵੱਲੋਂ ਸੂਬੇ ਵਿੱਚ ਇੱਕ ਦਿੱਤੇ ਜਾਦੇ ਅਹਿਮ ਪੁਰਸਕਾਰ ,‘ਨਾਨਾ ਜੀ’ ਪੁਰਸਕਾਰ ਲਈ ਚੋਣ ਹੋਈ ਹੈ। ਜੋ ਕਿ ਨੌਜਵਾਨ ਉੱਦਮੀਂ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦੀ ਝੋਲੀ ਪਿਆ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀਆਂ ਪੰਚਾਇਤਾਂ ਨਾਲ ਕਰੋਨਾ ਮਹਾਂਵਾਰੀ ਨਾਲ ਨਜਿੱਠਣ ਅਤੇ ਪਿੰਡਾਂ ਦੇ ਵਿਕਾਸ ਬਾਰੇ ਵੀਡੀਓ ਕਾਨਫ਼ਰੰਸ ਦੌਰਾਨ ਇਸ ਵਕਾਰੀ ਅਤੇ ਕੌਮੀ ਪੁਰਸਕਾਰ ਦਾ ਐਲਾਨ ਕੀਤਾ ਗਿਆ। ਜਿਸਦੀ ਪੁਸ਼ਟੀ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਨੇ ਭਾਰਤ ਸਰਕਾਰ ਵੱਲੋਂ ਪ੍ਰਾਪਤ ਮੇਲ ਮਿਲਣ ਮਗਰੋਂ ਕੀਤਾ । ਉਹਨਾਂ ਇਸ ਵਾਕਾਰੀ ਤੇ ਕੌਮੀ ਪੁਰਸਕਾਰ ਲਈ ਰਾਹ ਦਿਸੇਰੇ ਰੋਜ਼ੀ ਵੈਦ ਅਤੇ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਇਸ ਦਾ ਸਿਹਰਾ ਸਮੁੱਚੇ ਪਿੰਡ ਵਾਸੀਆਂ ਅਤੇ ਪੰਚਾਇਤ ਨੂੰ ਦਿੱਤਾ ।
ਸਵੱਛ ਭਾਰਤ ਮੁਹਿੰਮ ਵਿੱਚ ਰਣਸੀਂਹ ਕਲਾਂ ਨੂੰ ਪੰਜਾਬ ਦਾ ਹੀ ਨਹੀਂ ਭਾਰਤ ਦਾ ਮੋਹਰੀ ਪਿੰਡ ਬਣਨ ’ਤੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਪਿੰਡ ਆ ਕੇ ਪ੍ਰੀਤਇੰਦਰਪਾਲ ਸਿੰਘ ਮਿੰਟੂ ,ਪੰਚਾਇਤ ਤੇ ਪਤਵੰਤਿਆਂ ਨਾਲ ਮੁਲਕਾਤ ਕਰਕੇ ਮੁਬਾਰਕ ਦਿੱਤੀ ਸੀ। ਰਹਿੰਦੀਆਂ ਲੋੜਾਂ ਪੂਰਨ ਦਾ ਵਾਅਦਾ ਕੀਤਾ ਸੀ। ਪਿੰਡ ਦੇ ਵਿਕਾਸ ਤੇ ਆਏ ਖਰਚੇ ਵਿੱਚੋਂ ਲੱਗਭੱਗ 85% ਇਹਨਾਂ ਐਮਆਰਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖਰਚੇ ਸਨ। ਉੱਤਮ ਪਿੰਡ ਵਜੋਂ ਜਾਣਿਆਂ ਜਾਂਦਾ ਰਣਸੀਂਹ ਕਲਾਂ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ।
ਵਾਟਰ ਟਰੀਟਮੈਂਟ ਪਲਾਂਟ,ਜਮੀਨ ਦੋਜ਼ ਸੀਵਰੇਜ ਅਤੇ ਪਾਣੀ ਨੂੰ ਖੇਤਾਂ ਨੂੰ ਪਾਣੀ ,ਲੇਕ ,ਪਾਰਕ,ਪਲਾਸਟਕਿ ਬਦਲੇ ਖੰਡ ਦੇਣ ਅਤੇ ਸਾਫ਼ ਸਫ਼ਾਈ ਹੋਣ ਕਰਕੇ ਕੌਮਾਂਤਰੀ ਪੱਧਰ ਤੇ ਚਰਚਾ ਵਿੱਚ ਰਹੇ ਪਿੰਡ ਨੂੰ ਹੋਰ ਵੀ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਦੀ ਉਡੀਕ ਹੈ। ਪਿੰਡ ਦੀ ‘ਨਾਨਾ ਜੀ’ ਪੁਰਸਕਾਰ ਲਈ ਚੋਣ ਹੋਣ ਤੇ ਖੁਸ਼ੀ ਦੀ ਲਹਿਰ ਫ਼ੈਲ ਗਈ।