ਸੁਖਚੈਨ ਸਿੰਘ, ਠੱਠੀ ਭਾਈ

ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲ ਡਾ: ਹਰੀ ਸਿੰਘ ਅਤੇ ਪ੍ਰੋ: ਡਾ: ਦਵਿੰਦਰ ਸਿੰਘ ਨੇ ਅੱਜ ਰਾਜ ਸਭਾ ਮੈਂਬਰ ਸ਼੍ਰੀ ਭੁਨੇਸ਼ਵਰ ਕਲੀਤਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਭਾਰਤ ਵਿੱਚ ਸਾਰੇ ਧਰਮਾਂ ਦਰਮਿਆਨ ਭਾਈਚਾਰਕ ਸਾਂਝ ਕਾਇਮ ਕਰਨ ਬਾਰੇ ਚਰਚਾ ਕੀਤੀ। ਸ਼੍ਰੀ ਭੁਨੇਸ਼ਵਰ ਕਲੀਤਾ ਰਾਜ ਸਭਾ ਵਿੱਚ ਪ੍ਰਧਾਨਗੀ ਲਈ ਇੱਕ ਪੈਨਲਿਸਟ ਵੀ ਹਨ। ਉਪ-ਰਾਸ਼ਟਰਪਤੀ ਦੀ ਗੈਰ-ਮੌਜੂਦਗੀ ਵਿੱਚ, ਉਹ ਰਾਜ ਸਭਾ ਦੇ ਚੇਅਰਮੈਨ ਵਜੋਂ ਰਾਜ ਸਭਾ ਨੂੰ ਚਲਾਉਣ ਲਈ ਜ਼ਿੰਮੇਵਾਰ ਹੈ।ਗੱਲਬਾਤ ਦੌਰਾਨ, ਮਾਨਯੋਗ ਸੰਸਦ ਮੈਂਬਰ ਨੇ ਸਵੀਕਾਰ ਕੀਤਾ ਕਿ ਜੀ-20 ਸਮੂਹ ਦੀ ਭਾਰਤ ਦੀ ਪ੍ਰਧਾਨਗੀ ਦੇ ਮੱਦੇਨਜ਼ਰ, ਆਪਸੀ ਭਾਈਚਾਰਾ ਸਥਾਪਤ ਕਰਨ ਲਈ ਪਹਿਲਕਦਮੀ ਕਰਨਾ ਜ਼ਰੂਰੀ ਹੈ। ਭਾਰਤ ਨੇ ਆਪਣੀ ਪ੍ਰਧਾਨਗੀ ਵਿੱਚ “ਵਸੁਧੈਵ ਕੁਟੁੰਬਕਮ” – “ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ” ਦਾ ਨਾਅਰਾ ਦਿੱਤਾ ਹੈ ਜੋ ਦਰਸਾਉਂਦਾ ਹੈ ਕਿ ਭਾਰਤ ਪੂਰੀ ਦੁਨੀਆ ਨੂੰ ਆਪਣਾ ਪਰਿਵਾਰ ਮੰਨਦਾ ਹੈ ਅਤੇ ਉੱਨਾਂ ਨੇ ਕਿਹਾ ਕੇ ਭਵਿੱਖ ਵਿੱਚ ਉਹ ਅਜਿਹੇ ਕਾਰਜ ਕਰਦੇ ਰਹਿਣਗੇ।