ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ, ਜਗਵੀਰ ਆਜ਼ਾਦ)

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐਸ ਪੀ ਸਿੰਘ ਉਬਰਾਏ ਵਲੋਂ ਬਲਾਕ ਰੂਰਲ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਰਹਿੰਦੇ ਗਰੀਬ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਵੰਡਿਆ ਗਿਆ।
ਜਾਣਕਾਰੀ ਦਿੰਦਿਆਂ ਜਸਵੀਰ ਜੱਸੀ ਦੀਨਾ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਬਿਲਾਸਪੁਰ, ਬੱਧਨੀਕਲਾਂ, ਨੰਗਲ, ਤਖਤੂਪੁਰਾ, ਹਿੰਮਤਪੁਰਾ, ਮਾਛੀਕੇ, ਬੁੱਟਰ, ਲੋਪੋਂ, ਰੌਂਤਾ, ਬੁਰਜ ਦੁੱਨਾ, ਰਾਮੂਵਾਲਾ ਆਦਿ ਪਿੰਡਾਂ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਰੁਰਲ ਪ੍ਰਧਾਨ ਜਸਵੀਰ ਜੱਸੀ ਤੋਂ ਇਲਾਵਾ ਪੰਜਾਬ ਪੁਲਿਸ ਦੇ ਅਧਿਕਾਰੀ ਬਲਜਿੰਦਰ ਸਿੰਘ ਮੁਨਸ਼ੀ, ਹਰਦੀਪ ਸਿੰਘ ਹੌਲਦਾਰ, ਚੌਕੀ ਇੰਚਾਰਜ ਪ੍ਰੀਤਮ ਸਿੰਘ,ਮੁਨਸ਼ੀ ਸਤਿਨਾਮ ਸਿੰਘ,ਚੌਕੀ ਦੀਨਾ ਸਾਹਿਬ ਦੇ ਇੰਚਾਰਜ ਪੂਰਨ ਸਿੰਘ,ਮੁਨਸ਼ੀ ਸਤਿਨਾਮ ਸਿੰਘ ਤੋਂ ਇਲਾਵਾ ਬਿੰਦਰ ਦੀਨਾ , ਜਗਰਾਜ ਬੁਰਜ ਹਮੀਰਾ, ਪ੍ਰੈਸ ਸਕੱਤਰ ਭੂਸ਼ਨ ਗੋਇਲ, ਸੁਖਦੇਵ ਸਿੰਘ, ਭਵਨਦੀਪ ਸਿੰਘ, ਇਕਬਾਲ ਸਿੰਘ, ਬਾਬਾ ਗੁਰਪਾਲ ਲੋਪੋਂ , ਦਰਸ਼ਨ ਸਿੰਘ ਲੋਪੋ ਆਦਿ ਹਾਜਿਰ ਸਨ।