6.9 C
United Kingdom
Thursday, April 17, 2025

More

    ਤਰਸੇਮ ਬਸ਼ਰ ਦੁਆਰਾ ਲਿਖੀ ਤੇ ਹੈਪੀ-ਹੈਪੀ ਐਂਟਰਟੇਨਮੈਂਟ ਦੁਆਰਾ ਨਿਰਦੇਸ਼ਤ ਫਿਲਮ “ਦਬਦਬਾ” ਅਗਲੇ ਮਹੀਨੇ ਹੋਵੇਗੀ ਰਿਲੀਜ਼।

    ਫਿਲਮ ‘ਦਬਦਬਾ’ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ

    ਚੰਡੀਗੜ੍ਹ (ਸ਼ਮਸ਼ੀਲ ਸਿੰਘ ਸੋਢੀ)

    ਪੰਜਾਬੀ ਲੇਖਕ ਅਤੇ ਫ਼ਿਲਮ ਵਿਸ਼ਲੇਸ਼ਕ ਸ੍ਰੀ ਤਰਸੇਮ ਬਸ਼ਰ ਦੁਆਰਾ ਲਿਖੀ ਸਾਹਤਿਕ ਕਹਾਣੀ ਦੇ ਵਿਸ਼ੇ ਨਾਲ਼ ਸਬੰਧਿਤ ਬਣ ਰਹੀ ਫਿਲਮ ‘ਦਬਦਬਾ’ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ। ਫਿਲਮ ਹੈਪੀ- ਹੈਪੀ ਇੰਟਰਟੇਂਨਮੇਂਟ ਨਿਰਮਾਤਾ ਹਾਊਸ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬਣਾਈ ਗਈ ਹੈ, ਜਿਸ ਦਾ ਨਿਰਦੇਸ਼ਨ ਗੁਰ ਰੰਧਾਵਾ ਵੱਲੋਂ ਕੀਤਾ ਗਿਆ ਹੈ ਅਤੇ ਇਸ ਸਾਹਿਤਕ ਫ਼ਿਲਮ ਦੇ ਸੰਵਾਦ ਰਮੇਸ਼ ਰਾਮਪੁਰਾ ਵੱਲੋਂ ਲਿਖੇ ਗਏ ਹਨ।

    ਰਮੇਸ਼ ਰਾਮਪੁਰਾ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਕਹਾਣੀ ਹਿਜ਼ਰਤ ਭੋਗ ਰਹੇ ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨਾਲ ਸੰਬਧਿਤ ਹੈ ਜਿਸ ਵਿੱਚ ਪੰਜਾਬ ਦੇ ਸਮੂਹ ਪੰਜਾਬੀਆਂ ਦੇ ਦੁਖਾਂਤ ਦਾ ਕਲਾਤਮਕ ਬਿਆਨ ਨਜ਼ਰ ਆਵੇਗਾ।

    ਨਿਰਦੇਸ਼ਕ ਗੁਰ ਰੰਧਾਵਾ ਅਨੁਸਾਰ ਫ਼ਿਲਮ ਵਿੱਚ ਪੰਜਾਬ ਵਿੱਚ ਵਾਪਰੇ ਦੁਖਾਂਤ ਨੂੰ ਆਮ ਪੰਜਾਬੀਆਂ ਦੀ ਨਜ਼ਰ ਦੇ ਹਿਸਾਬ ਨਾਲ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਾੜੇ ਹਲਾਤਾਂ ਦੀ ਮਾਰ ਹੇਠ ਵਿਛੀ ਚੁੱਪ ਵਿੱਚ ਪੰਜਾਬੀਆਂ ਨੇ ਵੱਡਾ ਦੁਖਾਂਤ ਝੱਲਿਆ ਹੈ ਭਾਵੇਂ ਉਹ ਕਿਸੇ ਵੀ ਕੌਮ ਨਾਲ ਸਬੰਧਤ ਰਹੇ ਹਨ। ਫ਼ਿਲਮ ਵਿੱਚ ਸਮੁੱਚੇ ਦੁਖਾਂਤ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਨੂੰ ਭਰਪੂਰ ਹੁੰਗਾਰਾ ਦੇਣਗੇ ਕਿਉਂਕਿ ਅਜੋਕੇ ਦੌਰ ਵਿੱਚ ਅਰਥਭਰਪੂਰ ਸਿਨੇਮਾ ਪੰਜਾਬੀਆਂ ਦੀ ਲੋੜ ਵੀ ਹੈ ਅਤੇ ਉਹ ਵੀ ਹੁਣ ਗੰਭੀਰ ਸਿਨੇਮਾ ਦੇਖਣਾ ਵੀ ਚਾਹੁੰਦੇ ਹਨ।

    ਫਿਲਮ ਦੀ ਕਹਾਣੀ ਦੇ ਲੇਖਕ ਸ਼੍ਰੀ ਤਰਸੇਮ ਬਸ਼ਰ ਅਨੁਸਾਰ ਮੌਜੂਦਾ ਦੌਰ ਦੇ ਸਾਹਿਤਕਾਰਾਂ, ਫ਼ਿਲਮਕਾਰਾਂ ਅਤੇ ਕਲਾਕਾਰਾਂ ਨੂੰ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਦਬਦਬਾ ਵਧੀਆ ਯਥਾਰਥਵਾਦੀ ਅਰਥਭਰਪੂਰ ਸਿਨੇਮਾ ਵੱਲ ਇੱਕ ਨਿੱਘਰ ਕਦਮ ਵਜੋਂ ਜਾਣੀ ਜਾਵੇਗੀ।

    ਸ੍ਰੀ ਤਰਸੇਮ ਬਸ਼ਰ ਅਨੁਸਾਰ ਦਬਦਬਾ ਦੀ ਪੂਰੀ ਟੀਮ ਭਵਿੱਖ ਵਿੱਚ ਵੀ ਵਧੀਆ ਸਾਹਿਤਕ ਰਚਨਾਵਾਂ ਤੇ ਅਧਾਰਿਤ ਫ਼ਿਲਮਾਂ ਬਣਾਉਣ ਲਈ ਆਪਣੇ ਯਤਨ ਜਾਰੀ ਰੱਖੇਗੀ। ਅਕਸਰ ਪੰਜਾਬ ਦੇ ਵਿਗੜ ਰਹੇ ਹਲਾਤਾਂ ਦੇ ਮੱਦੇਨਜ਼ਰ ਅੱਜ ਜ਼ਰੂਰੀ ਵੀ ਹੈ ਕਿ ਲੋਕਾਂ ਦੇ ਸਨਮੁੱਖ ਅਜਿਹੀਆਂ ਫਿਲਮਾਂ ਅਤੇ ਰਚਨਾਵਾਂ ਪੇਸ਼ ਕੀਤੀਆਂ ਜਾਣ ਜਿਸ ਨਾਲ਼ ਸਦਭਾਵਨਾ ਅਤੇ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੋ ਸਕੇ। ਆਮ ਲੋਕ ਬੌਧਿਕ ਪੱਧਰ ਤੇ ਸੁਚੇਤ ਹੋਣ ਤਾਂ ਜ਼ੋ ਮੁਹੱਬਤ ਦੀ ਧਰਤੀ ਵਜੋਂ ਜਾਣੀ ਜਾਂਦੀ ਇਸ ਧਰਤੀ ਤੇ ਫਿਰ ਕਦੇ ਅੰਤ ਨਾ ਆਵੇ। ਦਬਦਬਾ ਵਿਚ ਪੂਰੇ ਪੰਜਾਬ ਤੋਂ ਕਲਾਕਾਰ ਕੰਮ ਕਰ ਰਹੇ ਹਨ। ਫ਼ਿਲਮ ਵਿੱਚ ਕੈਮਰਾਮੈਨ ਸ਼ਾਰਪ ਰੰਧਾਵਾ ਅਤੇ ਪ੍ਰਮੁੱਖ ਸਹਿਯੋਗੀ ਨਾਢੂ ਰਾਜਿੰਦਰ ਸਿੰਘ ਹਨ। ਇਸ ਫਿਰਮ ਵਿੱਚ ਭੂਮਿਕਾ ਨਿਭਾ ਰਹੇ ਪ੍ਰਮੁੱਖ ਕਲਾਕਾਰਾਂ ਵਿਚ ਗੁਰ ਰੰਧਾਵਾ ਗੁਲਸ਼ਨ ਸੱਗੀ, ਰਮੇਸ਼ ਰਾਮਪੁਰਾ, ਸੌਰਭ ਸ਼ਰਮਾ, ਧਰਵਿੰਦਰ ਔਲਖ, ਮਨਜੀਤ ਕੌਰ ਜਲੰਧਰ, ਸਨਾ ਖਾਨ, ਰੰਜਨਾ ਨਾਇਰ , ਜਸਬੀਰ ਚੰਗਿਆੜਾ, ਦਰਬਾਰਾ ਸਿੰਘ ਮੱਟੂ, ਕੇਸ਼ਵ ਕੋਹਲੀ, ਮਨਰਾਜ ਗਿੱਲ, ਅਜੇ ਸ਼ਰਮਾ, ਜੋਤ ਗਿੱਲ, ਸ਼ਾਮਪੁਰੀ ਸੁਕਰਾਤ ਕਾਲੜਾ, ਬਲਦੇਵ ਸ਼ਰਮਾ, ਅਜੀਤ ਨਬਿਪੁਰੀ, ਪਰਮਿੰਦਰ ਗੋਲਡੀ ਅਤੇ ਜਸਪਾਲ ਪਾਇਲਟ ਆਦਿ ਕੰਮ ਕਰ ਰਹੇ ਹਨ ।ਸ਼ੂਟਿੰਗ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਾਰੀ ਹੈ ਜਿਸ ਦਾ ਕੁਝ ਭਾਗ ਚੰਡੀਗੜ੍ਹ ਵਿਖੇ ਫ਼ਿਲਮਾਇਆ ਜਾਵੇਗਾ। ਫਿਲਮ ਅਗਲੇ ਮਹੀਨੇ ਦਰਸ਼ਕਾਂ ਦੀ ਕਚਿਹਰੀ ਵਿੱਚ ਦਿਖਾਈ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!