ਬਹਿਰਾਮ (ਰਣਵੀਰ ਬੇਰਾਜ/ ਪ੍ਰਮੀਤ ਕੌਰ)

ਮਸਤ ਬਾਬਾ ਗੇਦਾ ਭਗਤ ਜੀ ਦੇ ਦਰਬਾਰ ਪਿੰਡ ਸੰਧਵਾਂ ਵਿੱਖੇ ਸੰਤ ਮਹਾਂਪੁਰਸ਼ਾ ਵਲੋਂ ਸੱਚ ਖੰਡ ਪੰਡਵੇ ਦੇ ਸਲਾਨਾ ਜੋੜ ਮੇਲੇ ਦਾ ਪੋਸਟਰ ਸੰਗਤਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ ਗਿਆ। ਹਰ ਸਾਲ ਦੀ ਤਰਾਂ ਧੰਨ ਧੰਨ ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚ ਖੰਡ ਪੰਡਵਾ ਫਗਵਾੜਾ ਨਜ਼ਦੀਕ ਸ਼੍ਰੀ ਗੁਰੂ ਰਵਿਦਾਸ ਵਿਸਾਖੀ ਜੋੜ ਮੇਲਾ ਅਤੇ ਬਾਬਾ ਸਾਹਿਬ ਡਾ, ਬੀ, ਆਰ ਅੰਬੇਡਕਰ ਜੀ ਦੇ ਜਨਮ ਦਿਨ ਮਿਤੀ 12, 13, ਅਤੇ 14 ਅਪ੍ਰੈਲ ਨੂੰ ਬੜੀ ਧੂਮ ਧਾਮ ਨਾਲ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਮੌਜੂਦਾ ਗੱਦੀ ਨਸ਼ੀਨ 108 ਸੰਤ ਬਾਬਾ ਮਹਿੰਦਰ ਪਾਲ ਜੀ ਅਤੇ ਸੰਤ ਬੀਬੀ ਬਿਮਲਾ ਰਾਣੀ ਜੀ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਹੈ। 13 ਅਪ੍ਰੈਲ ਰਾਤ ਨੂੰ ਗਾਇਕਾ ਕੌਰ ਸਿਸਟਰਜ਼ ਚੱਕ ਰਾਮੂੰ, ਗਾਇਕ ਯਮਨਾ ਰਸੀਲਾ, ਆਰ, ਰੀਤ ਹਾਜ਼ਰੀ ਲਗਾਉਣਗੇ 14 ਅਪ੍ਰੈਲ ਦਿਨ ਨੂੰ ਫਿਰੋਜ ਖਾਨ ਅਤੇ ਵਿਨੀਤ ਖਾਨ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।ਇਸ ਮੌਕੇ ਸੰਤ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ, ਸੰਤ ਜਸਵਿੰਦਰ ਪਾਲ ਜੀ ਪੰਡਵਾ, ਸੰਤ ਹਾਕਮ ਦਾਸ ਜੀ ਸੰਧਵਾਂ, ਗਾਇਕਾ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਚੱਕ ਰਾਮੂੰ, ਰਣਵੀਰ ਬੇਰਾਜ ਆਦਿ ਸੰਗਤਾਂ ਹਾਜ਼ਰ ਸਨ।