ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਨੇ ਸਲਾਨਾ ਨਤੀਜਾ ਐਲਾਨਿਆ

ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ)
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਵੱਲੋਂ ਵੱਡੇ ਪੱਧਰ ਤੇ “ਮਾਪੇ – ਅਧਿਆਪਕ ਮਿਲਣੀ” ਦਾ ਆਯੋਜਨ ਕਰਕੇ ਛੇਵੀਂ, ਸੱਤਵੀਂ , ਨੌਂਵੀਂ ਅਤੇ ਗਿਆਰਵੀਂ ਜਮਾਤ ਦੇ ਸਲਾਨਾ ਨਤੀਜੇ ਐਲਾਨੇ ਗਏ ਅਤੇ ਮਾਪਿਆਂ ਨਾਲ਼ ਬੱਚਿਆਂ ਦੇ ਵਿੱਦਿਅਕ ਅਤੇ ਹੋਰ ਪੱਖਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ । ਸਕੂਲ ਮੁਖੀ ਅਮਨਦੀਪ ਮਾਛੀਕੇ ਅਤੇ ਬਾਕੀ ਸਟਾਫ ਮੈਂਬਰਾਂ ਨੇ ਕਿਹਾ ਕਿ ਇਸ ਵਾਰ ਵੀ ਬੱਚਿਆਂ ਦੀ ਕਾਰਗੁਜ਼ਾਰੀ ਬੇਹੱਦ ਸ਼ਾਨਦਾਰ ਰਹੀ ਹੈ । ਰੋਮਾਂਚਕ ਗੱਲ ਇਹ ਰਹੀ ਕਿ ਛੇਵੀਂ ਜਮਾਤ ਦੇ ਤਿੰਨ ਸਕੇ ਭੈਣ – ਭਰਾਵਾਂ ਲਵਪ੍ਰੀਤ ਸਿੰਘ, ਰਣਜੀਤ ਕੌਰ ਅਤੇ ਸੀਤਾ ਕੌਰ ਨੇ ਸ਼ਾਨਦਾਰ ਅੰਕ ਹਾਸਿਲ ਕਰਦਿਆਂ ਕਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । ਮਾਪੇ – ਅਧਿਆਪਕ ਮਿਲਣੀ ਦੌਰਾਨ ਬੱਚਿਆਂ ਦੀ ਨਤੀਜੇ ਦੱਸਦਿਆਂ ਅਗਲੇ ਸਾਲ ਦੀਆਂ ਕਿਤਾਬਾਂ ਦੀ ਵੰਡ ਵੀ ਕੀਤੀ ਗਈ । ਇਸ ਸਮੇਂ ਸਮੂਹ ਸਟਾਫ ਅਤੇ ਪ੍ਰਬੰਧਕ ਕਮੇਟੀ ਵੱਲੋਂ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਤਕਸੀਮ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ ਗਈ ਅਤੇ ਅਗਲੇ ਵਿੱਦਿਅਕ ਵਰ੍ਹੇ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ । ਇਸ ਦੌਰਾਨ ਸਕੂਲ ਵੱਲੋਂ ਬੱਚਿਆਂ ਲਈ ਖਾਣੇ ਅਤੇ ਮਾਪਿਆਂ ਲਈ ਚਾਹ – ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ । ਅਧਿਆਪਕਾਂ ਵੱਲੋਂ ਬੱਚਿਆਂ ਦਾ ਮਾਪਿਆਂ ਦਾ “ਮਾਪੇ – ਅਧਿਆਪਕ ਮਿਲਣੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਇਸ ਸਮੇਂ ਸਕੂਲ ਮੁਖੀ ਅਮਨਦੀਪ ਮਾਛੀਕੇ, ਸਕੂਲ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਕੁਲਵਿੰਦਰ ਕੌਰ, ਸਿੱਖਿਆ ਮਾਹਿਰ ਕਰਨੈਲ ਸਿੰਘ ਸਿੱਧੂ, ਮੈਡਮ ਮਨਦੀਪ ਕੌਰ , ਜਗਜੀਤ ਸਿੰਘ, ਸੁਨੀਲ ਕੁਮਾਰ, ਹਰਵਿੰਦਰ ਸਿੰਘ, ਨਵਦੀਪ ਸਿੰਘ, ਸਤਪਾਲ ਸਿੰਘ, ਜਸਵਿੰਦਰ ਕੌਰ,ਸੋਮਨ ਸਿੰਘ, ਨਿਰਪਿੰਦਰਦੀਪ ਸਿੰਘ, ਬਿਕਰਮ ਸਿੰਘ, ਜੋਬਨਦੀਪ ਸਿੰਘ, ਪਵਨਦੀਪ ਕੌਰ, ਹਰਜੀਤ ਕੌਰ, ਸੁਖਵਿੰਦਰ ਕੌਰ ,ਪਵਨਦੀਪ ਕੌਰ, ਹਰਤੇਜ ਸਿੰਘ ਅਤੇ ਪਵਿੱਤਰ ਸਿੰਘ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ ।