
ਕਿਸੇ ਨੇ ਸੋਚ ਸਮਝ ਕੇ ਕਿਹਾ ਹੈ ਕਿ ਖਾਈਏ ਮਨਭਾਉਂਦਾ ਤੇ ਪਹਿਨੀਏ ਜੱਗ ਪਾਉਂਦਾ ।ਇਸ ਅਖਾਣ ਦਾ ਮਤਲਬ ਇਹ ਹੈ ਕਿ ਜਿਹੜੀ ਚੀਜ਼ ਸਾਨੂੰ ਪਸੰਦ ਹੈ ਉਹ ਖਾਓ ਹੈ ਤੇ ਜਿਹੜਾ ਪਹਿਰਾਵਾ ਸਮਾਜ ਦੇ ਮੁਤਾਬਿਕ ਹੋਵੇ ਉਹ ਹੀ ਪਾਓ ।ਅਕਸਰ ਅਸੀਂ ਦੇਖਦੇ ਹਾਂ ਕਿ ਧਾਰਮਿਕ ਸਥਾਨਾਂ ਤੇ ਬੀਬੀਆਂ ਛੋਟੇ ਛੋਟੇ ਕੱਪੜੇ ਪਾ ਕੇ ਜਾਂਦੀਆਂ ਹਨ। ਜੀਨਜ਼ , ਟੌਪ,ਚੂੜੀਦਾਰ ਪਜਾਮੀਆਂ ,ਬਿਨਾਂ ਬਾਹਾਂ ਤੋਂ ਕਮੀਜ਼ । ਠੀਕ ਇਸੇ ਤਰ੍ਹਾਂ ਕਈ ਵਾਰ ਮਰਦ ਵੀ ਛੋਟੀ-ਛੋਟੀ ਨਿੱਕਰਾਂ ਪਾ ਕੇ ਗੁਰੂ ਘਰ ਚਲੇ ਜਾਂਦੇ ਹਨ।ਇਹ ਗੁਰੂ ਘਰ ਦੀ ਮਰਿਆਦਾ ਨਹੀਂ ਹੈ। ਗੁਰੂ ਘਰ ਵਿੱਚ ਸਾਦਗੀ ਨਾਲ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਭੜਕੀਲੇ ਕੱਪੜੇ ਪਾ ਕੇ ਗੁਰੂ ਘਰ ਵਿੱਚ ਜਾਂਦੇ ਹਨ ਤਾਂ ਹੋਰਾਂ ਦਾ ਵੀ ਧਿਆਨ ਸਾਡੀ ਤਰਫ਼ ਖਿੱਚ ਦਾ ਕੇਂਦਰ ਬਣ ਜਾਂਦਾ ਹੈ।ਕਈ ਇੰਨਾ ਗੰਦਾ ਪਰਫਿਊਮ ,ਇੱਤਰ ਲਗਾ ਕੇ ਜਾਂਦੇ ਹਨ ਕਿ ਉੱਥੇ ਬੈਠੀ ਸੰਗਤ ਪ੍ਰੇਸ਼ਾਨ ਹੋ ਜਾਂਦੀ ਹੈ । ਉਨ੍ਹਾਂ ਦੀ ਗੁਰੂ ਵੱਲ ਲੀਵ ਹੱਟ ਜਾਂਦੀ ਹੈ ਤੇ ਸਾਰੇ ਹੀ ਸਾਨੂੰ ਅੱਖਾਂ ਪਾੜ ਪਾੜ ਕੇ ਦੇਖ ਰਹੇ ਹੁੰਦੇ ਹਨ । ਸਾਡੇ ਤੇ ਪੱਛਮੀ ਸੱਭਿਅਤਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਅਸੀਂ ਦਿਨ-ਪ੍ਰਤਿਦਿਨ ਇਸ ਸਭਿਅਤਾ ਵਿੱਚ ਆਪਣੇ ਆਪ ਨੂੰ ਢਾਲ ਰਹੇ ਹਨ। ਗੁਰੂ ਘਰ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਪਰ ਇੱਕ ਮਰਿਆਦਾ ਦੇ ਅਨੁਸਾਰ ਜਾਣਾ ਚਾਹੀਦਾ ਹੈ ।ਸਾਫ਼ ਸੁਥਰੇ ਪੂਰੇ ਕੱਪੜੇ ਪਾ ਕੇ ਹੀ ਗੁਰੂ ਘਰ ਜਾਣਾ ਚਾਹੀਦਾ ਹੈ। ਸਿਰ ਚੰਗੀ ਤਰ੍ਹਾਂ ਢੱਕ ਕੇ ਜਾਣਾ ਚਾਹੀਦਾ ਹੈ ।ਆਮ ਦੇਖਣ ਵਿੱਚ ਆਉਂਦਾ ਹੈ ਕਿ ਕੁੜੀਆਂ ਗੁਰੂਘਰ ਵਿੱਚ ਰੁਮਾਲ ਨਾਲ ਸਿਰ ਢੱਕ ਕੇ ਜਾਂਦੀਆਂ ਹਨ ।ਜੋ ਕਿ ਗੁਰੂ ਘਰ ਦੀ ਮਰਿਆਦਾ ਨਹੀਂ ਹੈ ।ਇਹ ਤਾਂ ਮਾਂ ਬਾਪ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਘਰ ਜਾਣ ਦੀ ਸਿਖਲਾਈ ਦੇਣ, ਕਿਸ ਤਰ੍ਹਾਂ ਗੁਰੂ ਘਰ ਗੁਰੂ ਮਰਿਆਦਾ ਦੇ ਮੁਤਾਬਿਕ ਜਾਇਆ ਜਾਂਦਾ ਹੈ ।ਸਾਡੇ ਗੁਰੂ ਮਹਾਰਾਜ ਸਾਨੂੰ ਸਿੱਖਿਆ ਦੇ ਕੇ ਗਏ ਹਨ ਕਿ ਸਾਦਗੀ ਵਿੱਚ ਗੁਰੂ ਘਰ ਜਾਣਾ ਚਾਹੀਦਾ ਹੈ। ਚਾਹੇ ਉਹ ਮਰਦ ਹੈ ,ਔਰਤ ਹੈ ਜੋ ਗੁਰੂ ਘਰ ਦੇ ਨਿਯਮ ਹੁੰਦੇ ਹਨ, ਉਸ ਮੁਤਾਬਕ ਹੀ ਗੁਰੂ ਘਰ ਜਾਣਾ ਚਾਹੀਦਾ ਹੈ।ਅਸੀਂ ਸਾਰੇ ਸਮਾਜ ਵਿੱਚ ਵਿਚਰਦੇ ਹਨ ।ਅਸੀਂ ਜਦੋਂ ਕੋਈ ਪ੍ਰੋਗਰਾਮ ਜਾਂ ਵਿਆਹ ਤੇ ਜਾਂਦੇ ਹਨ ਤਾਂ ਗੂੜੇ ਕੱਪੜੇ ਪਾ ਕੇ ਭਾਵ ਭੜਕੀਲੇ ਲਿਬਾਸ ਵਿੱਚ ਜਾਂਦੇ ਹਨ ।ਉੱਥੇ ਅਸੀਂ ਖਿੱਚ ਦਾ ਕੇਂਦਰ ਬਣਦੇ ਹਨ। ਬਹੁਤ ਜ਼ਿਆਦਾ ਜੈੱਲ ਪਰਫਿਊਮ ਲਗਾ ਕੇ ਜਾਂਦੇ ਹਨ ।ਠੀਕ ਹੈ ਉੱਥੇ ਜਾਣਾ ਵੀ ਚਾਹੀਦਾ ਹੈ ।ਗੁਰੂ ਘਰ ਵਿੱਚ ਸਾਫ਼ ਸੁਥਰੇ ਸਾਦਗੀ ਵਾਲੇ ਕੱਪੜੇ ਪਾ ਕੇ ਹੀ ਜਾਓ । ਵਿਆਹ ਸ਼ਾਦੀਆਂ ਵਿੱਚ ਤਾਂ ਅਸੀਂ ਟੌਹਰ ਕੱਢ ਕੇ ਜਾਂਦੇ ਹਨ। ਅਸੀਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦੇ। ਉਥੇ ਤਾਂ ਸਾਨੂੰ ਬਣ ਠੱਣ ਕੇ ਜਾਣਾ ਚਾਹੀਦਾ ਹੈ। ਠੀਕ ਇਸੇ ਤਰ੍ਹਾਂ ਜੋ ਵੀ ਅਸੀਂ ਖਾਣਾ ਚਾਹੁੰਦੇ ਹਨ ਉਹੀ ਖਾਣਾ ਚਾਹੀਦਾ ਹੈ। ਜਿਹੜੀ ਚੀਜ਼ ਸਾਡੇ ਸਰੀਰ ਨੂੰ ਨੁਕਸਾਨ ਕਰਦੀ ਹੈ ਉਹ ਨਹੀਂ ਖਾਣੀ ਚਾਹੀਦੀ ।ਅਸੀਂ ਆਮ ਦੇਖਦੇ ਹਨ ਕਿ ਜਿਹੜੀ ਚੀਜ਼ ਜਿਸ ਨੂੰ ਪਸੰਦ ਹੁੰਦੀ ਹੈ ਬੰਦਾ ਉਹੀ ਖਾਂਦਾ ਹੈ ਕਿਉਂਕਿ ਉਸ ਨੇ ਆਪਣੇ ਸਰੀਰ ਦੇ ਮੁਤਾਬਕ ਖਾਣੀ ਹੁੰਦੀ ਹੈ ।ਹੁਣ ਅਸੀਂ ਵਿਆਹ ਪ੍ਰੋਗਰਾਮਾਂ ਵਿੱਚ ਦੇਖਦੇ ਹਨ ਕਿ ਲੋਕ ਕਿਸ ਤਰ੍ਹਾਂ ਦਾਰੂ ਪੀਂਦੇ ਹਨ ।ਜਿਸ ਤਰ੍ਹਾਂ ਕਦੇ ਦੇਖੀ ਨਾ ਹੋਵੇ। ਫਿਰ ਬਾਅਦ ਵਿੱਚ ਉਲਟੀਆਂ ਕਰਦੇ ਹਨ।ਜੇ ਖਾਣੇ ਦੀ ਗੱਲ ਕਰੀਏ ਤਾਂ ਉਥੇ ਵੀ ਕਈ ਲੋਕ ਪਲੇਟਾਂ ਭਰ ਭਰ ਖਾਂਦੇ ਹਨ, ਚਾਹੇ ਉਹ ਸਾਡੇ ਸਰੀਰ ਨੂੰ ਨੁਕਸਾਨ ਹੀ ਕਰੇ ।ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਹੁੰਦੀ ਹੈ। ਅਕਸਰ ਵਿਆਹ ਵਿਚ ਫਾਸਟਫੂਡ ਦਾ ਬਹੁਤ ਬੋਲਬਾਲਾ ਹੁੰਦਾ ਹੈ । ਤਰ੍ਹਾਂ ਤਰ੍ਹਾਂ ਦੇ ਚਾਈਨੀਜ਼ ਖਾਣੇ ਆਮ ਦੇਖਣ ਨੂੰ ਮਿਲਦੇ ਹਨ। ਬੱਚੇ ਅੱਜ ਕੱਲ ਦੇ ਚਾਈਨੀਜ਼ ਫੂਡ ਨੂੰ ਬਹੁਤ ਪਸੰਦ ਕਰਦੇ ਹਨ। ਜੰਕ ਫੂਡ ਨੂੰ ਬਹੁਤ ਖੁਸ਼ੀ ਨਾਲ ਖਾਂਦੇ ਹਨ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਖਾਣੇ ਖਾਣ ਨਾਲ ਸਾਡਾ ਪਾਚਨ ਕਿਰਿਆ ਖ਼ਰਾਬ ਹੋ ਜਾਂਦੀ ਹੈ। ਅਕਸਰ ਜੋ ਨੂਡਲਸ ਹੁੰਦੇ ਹਨ ,ਉਹ ਮੈਦੇ ਦੇ ਬਣੇ ਹੁੰਦੇ ਹਨ। ਮੈਦਾ ਜਲਦੀ ਹਜ਼ਮ ਨਹੀਂ ਹੁੰਦਾ। ਸਾਡਾ ਪੇਟ ਜਲਦੀ ਖਰਾਬ ਹੋ ਜਾਂਦਾ ਹੈ।ਅਕਸਰ ਕਈ ਵਾਰ ਸਾਡੇ ਦੋਸਤ ਮਿੱਤਰ ਕਹਿ ਦਿੰਦੇ ਹਨ ਕਿ ਯਾਰ ਤੂੰ ਵੀ ਖਾ ਲੈ। ਅਸੀਂ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਖਾ ਲੈਂਦੇ ਹਨ। ਫਿਰ ਬਾਅਦ ਵਿੱਚ ਉਹ ਚੀਜ਼ ਸਾਨੂੰ ਨੁਕਸਾਨ ਕਰਦੀ ਹੈ। ਠੀਕ ਹੈ ਵਿਆਹ ਪ੍ਰੋਗਰਾਮਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਜਾਂਦੇ ਹਨ, ਪਰ ਉਹੀ ਖਾਣਾ ਚਾਹੀਦਾ ਹੈ ਜੋ ਸਾਡੇ ਸਰੀਰ ਨੂੰ ਮਾਫ਼ਕ ਹੋਵੇ। ਕਈ ਵਾਰ ਅਸੀਂ ਦੂਜੇ ਦੀ ਗੱਲਾਂ ਵਿਚ ਆ ਕੇ ਬਹੁਤ ਕੁਝ ਖਾ ਜਾਂਦੇ ਹਨ ।ਸੋ ਸਰੀਰ ਦਾ ਸਾਡਾ ਹੀ ਹੈ ।ਸੋ ਕਿਸੇ ਨੇ ਸਹੀ ਹੀ ਕਿਹਾ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ ।ਸੋ ਸਾਨੂੰ ਪਹਿਰਾਵਾ ਤੇ ਖਾਣਾ ਸਮਾਜ ਦੇ ਮੁਤਾਬਕ ਹੀ ਖਾਣਾ ਚਾਹੀਦਾ ਹੈ ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168