
ਪਥਰਾਲਾ 19 ਨਵੰਬਰ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ)
ਬਲਾਕ ਸੰਗਤ ਦੇ ਪਿੰਡ ਸ਼ੇਰਗੜ੍ਹ ਵਿਖੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵੱਖ ਵੱਖ ਆਂਗਣਵਾੜੀ ਸੈਂਟਰਾਂ ਚ ਸੀ. ਡੀ.ਪੀ. ਓ ਮੈਡਮ ਸੁਨੀਤਾ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਵਾਈਜਰ ਮੈਡਮ ਸੋਮੀ ਕੌਰ ਦੁਆਰਾ ਉਡਾਰੀਆਂ ਬਾਲ ਵਿਕਾਸ ਮੇਲਾ ਮਨਾਇਆ ਗਿਆ ਜਿਸ ਵਿੱਚ ਪਿੰਡ ਦੇ ਸਰਪੰਚ ਨਹਾਰ ਸਿੰਘ ਵੀ ਹਾਜ਼ਰ ਹੋਏ ਇਸ ਪ੍ਰੋਗਰਾਮ ਚ ਬੱਚੇ ਤੇ ਮਾਪੇ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ ਗਿਆ ਅਤੇ ਆਂਗਣਵਾੜੀ ਵਰਕਰ ਛਿੰਦਰਪਾਲ ਕੌਰ , ਹੈਲਪ ਬਲਜੀਤ ਕੌਰ, ਆਸਾਂ ਵਰਕਰ ਗੁਰਦੀਪ ਕੌਰ ਅਤੇ ਵਲੋਂ ਬੱਚਿਆਂ ਦੇ ਮਾਪਿਆ ਨੂੰ ਬੱਚਿਆ ਦੀ ਸਰੀਰਕ , ਦਿਮਾਗੀ ਅਤੇ ਮਾਨਸਿਕ ਵਿਕਾਸ ਕਿਵੇਂ ਕਰ ਸਕਦੇ ਹੈ, ਬਾਰੇ ਜਾਗਰੂਕ ਕੀਤਾ ਹੈ ਅਤੇ ਬੱਚਿਆ ਨੂੰ ਜ਼ਰੂਰਤਾਂ ਜਿਵੇਂ ਕਿ ਪੋਸ਼ਣ , ਸੁਰੱਖਿਆ,ਪਾਲਣ ਪੋਸ਼ਣ , ਖੇਡਾਂ ਤੇ ਕਹਾਣੀ ਅਧਾਰਤ ਦਿਮਾਗੀ ਵਿਕਾਸ ਬਾਰੇ ਦੱਸਿਆ ਗਿਆ ਕਿ ਅਗਰ ਬੁਨਿਆਦੀ ਜ਼ਰੂਰਤਾ ਪੂਰਿਆ ਹੋਣ ਗਈਆ ਤਾਂ ਹੀ ਬੱਚੇ ਦੇ ਮਾਹੌਲ ਚ ਸੁਧਾਰ ਆਵੇਗਾ ਤੇ ਵਿਕਾਸ ਹੋਵੇਗਾ । ਪਿੰਡ ਦੇ ਸਰਪੰਚ ਨਾਹਰ ਸਿੰਘ ਵੱਲੋਂ ਔਰਤਾਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਆਂਗਣਵਾੜੀ ਸੈਂਟਰਾਂ ਵਿੱਚ ਅਡਮੀਸ਼ਨ ਕਰਵਾਉਣ ਦੀ ਅਪੀਲ ਕੀਤੀ ਇਸ ਮੌਕੇ ਬੱਚਿਆਂ ਵੱਲੋਂ ਵੱਖ-ਵੱਖ ਐਕਟੀਵਿਟੀਆ ਕੀਤੀ ਗਈ ਅਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਤੇ ਬੱਚੇ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।