4.5 C
United Kingdom
Friday, March 6, 2026

More

    ਸਿਹਤ ਮੰਤਰੀ ਚੇਤੰਨ ਸਿੰਘ ਜੌੜਾਮਾਜ਼ਰਾ ਭਲ਼ਕੇ ਪੁੱਜਣਗੇ ਹਲਕਾ ਨਕੋਦਰ ਵਿਖੇ

    ਬਿਲਗਾ, 04 ਨਵੰਬਰ (ਗੁਰਨਾਮ ਸਿੰਘ ਬਿਲਗਾ)
    ਮਿਤੀ 5 ਨਵੰਬਰ ਦਿਨ ਸ਼ਨੀਵਾਰ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਚੇਤੰਨ ਸਿੰਘ ਜੌਡ਼ਾਮਾਜਰਾ ਹਲਕਾ ਨਕੋਦਰ ਦੇ ਹਸਪਤਾਲਾਂ ਦਾ ਦੌਰਾ ਕਰਨ ਲਈ ਪੁੱਜ ਰਹੇ ਹਨ ।ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਚੇਤੰਨ ਸਿੰਘ ਜੌਡ਼ਾ ਮਾਜਰਾ ਹਲਕਾ ਨਕੋਦਰ ਦੇ ਵੱਡੇ ਨਗਰ ਬਿਲਗਾ ਦੇ ਹਸਪਤਾਲ ਦਾ ਦੌਰਾ ਕਰਨ ਉਪਰੰਤ ਨੂਰਮਹਿਲ ਸ਼ਹਿਰ ਨਕੋਦਰ ਸ਼ਹਿਰ ਦੇ ਹਸਪਤਾਲਾਂ ਵਿਖੇ ਪੁੱਜਣਗੇ।ਇਸ ਤੋਂ ਇਲਾਵਾ ਹੋਰ ਸਿਹਤ ਕੇਂਦਰਾਂ ਦਾ ਵੀ ਨਿਰੀਖਣ ਕੀਤਾ ਜਾਵੇਗਾ । ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਬਿਲਗਾ ਦੇ ਸਿਵਲ ਹਸਪਤਾਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੀ. ਐਚ. ਸੀ. ਦਾ ਦਰਜਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਅੱਵਲ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ । ਸਰਕਾਰ ਦੇ ਉੱਦਮ ਉਪਰਾਲਿਆਂ ਦੇ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!