3.5 C
United Kingdom
Sunday, March 8, 2026

More

    ਵੱਖਰੇ ਅੰਦਾਜ਼ ‘ਚ ਭਾਈਚਾਰੇ ਦੀ ਮਦਦ ਕਰ ਰਿਹੈ “ਮਲਕੀਅਤ ਮੀਤ”

    ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਹਰ ਇਕ ਦਾ ਸੁਭਾਅ ਹੈ ਕਿ ਉਹ ਆਪ ਚਾਹੇ ਔਕੜਾ ਵਿੱਚ ਦੀ ਗੁਜ਼ਰ ਰਹੇ ਹੋਣ, ਪਰ ਭਾਈਚਾਰੇ ਵਿੱਚ ਮੁਸੀਬਤ ਆਉਣ ‘ਤੇ ਸਾਹਮਣੇ ਪਹਿਲੀ ਕਤਾਰ ਵਿੱਚ ਖੜ ਸਮੁੱਚੇ ਭਾਈਚਾਰੇ ਦੀ ਮਦਦ ਕਰਦੇ ਹਨ। ਅੱਜ ਪੰਜਾਬੀ ਦੁਨੀਆ ਭਰ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਚਲਦਿਆਂ, ਲੋੜਵੰਦਾ ਲਈ ਆਪਣੇ-ਆਪਣੇ ਤਰੀਕੇ ਨਾਲ ਮਦਦ ਕਰ ਰਹੇ ਹਨ। ਅੱਜ ਬਹੁਤ ਸਾਰੇ ਕੰਮ ਬੰਦ ਹੋ ਗਏ ਹਨ ਅਤੇ ਲੋਕ ਆਪਣੀਆਂ ਨੌਕਰੀਆਂ ਤੋਂ ਘਰ ਬੈਠੇ ਹਨ।

    ਬੇਸੱਕ ਸਰਕਾਰਾ ਬਹੁਤ ਮਦਦ ਕਰ ਰਹੀਆਂ ਹਨ, ਪਰ ਫਿਰ ਵੀ ਸਮੁੱਚਾ ਪੰਜਾਬੀ ਭਾਈਚਾਰਾ ਅੱਗੇ ਆ ਥਾਂ-ਥਾਂ ਲੰਗਰ ਵਰਤਾ ਰਿਹਾ ਹੈ ਅਤੇ ਲੋੜਵੰਦ ਬਜ਼ੁਰਗਾਂ ਨੂੰ ਗਰੋਸਰੀ ਘਰ-ਘਰ ਪਹੁੰਚਾਉਣ ਦਾ ਉਪਰਾਲਾ ਵੀ ਕਰ ਰਿਹਾ ਹੈ। ਇਸੇ ਤਰ੍ਹਾਂ ਮਸਕਾ ਦੀ ਕਮੀ ਹੋਣ ਕਰਕੇ ਬੀਬੀਆਂ ਕੱਪੜੇ ਦੇ ਘਰੋਂ ਮਸ਼ਕ ਬਣਾ ਲੋੜਵੰਦਾ ਅਤੇ ਹਸਪਤਾਲਾਂ ਨੂੰ ਭੇਜ ਰਹੀਆਂ ਹਨ। ਇਸ ਸਾਰੀ ਸੇਵਾ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਮੰਡੇਰਾਂ ਦੇ ਇਕ ਸਟੋਰ ਅਤੇ ਗੈਸ਼ ਸਟੇਸ਼ਨ (ਪਟਰੋਲ ਪੰਪ) ਨੂੰ ਦੇਖਿਆ ਗਿਆ। ਜੋ ਇਲਾਕੇ ਵਿੱਚ ਲਾਕਡਾਊਨ ਦੇ ਚਲਦਿਆਂ ਸਭ ਤੋਂ ਘੱਟ ਰੇਟ $ 1.99 (ਇਕ ਡਾਲਰ, ਨੜਿਨਵੇ ਸ਼ੈਟ) ‘ਤੇ ਗੈਸ਼ ਵੇਚ ਰਿਹਾ ਸੀ। ਜਦ ਕਿ ਬਾਕੀ ਸਾਰੇ ਸ਼ਹਿਰ ਵਿੱਚ ਗੈਸ਼ ਮਹਿੰਗੀ ਹੈ। ਉਸ ਨਾਲ ਗੱਲਬਾਤ ਕੀਤੀ ਗਈ ਪਤਾ ਲੱਗਿਆ ਕਿ ਇਹ ਸਟੋਰ ਫਿਲਮ ਅਦਾਕਾਰ, ਗਾਇਕ ਅਤੇ ਗੀਤਕਾਰ ਮਲਕੀਅਤ ਮੀਤ ਦਾ ਹੈ। ਇਸੇ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਬਹੁਗਿਣਤੀ ਲੋਕ ਕੰਮਾਂ ਤੋਂ ਵਾਂਝੇ ਹੋ ਗਏ ਹਨ ਅਤੇ ਹੁਣ ਉਨ੍ਹਾਂ ਕੋਲ ਅਮਦਨ ਦੇ ਸਾਧਨ ਘੱਟ ਹਨ। ਆਪਣਾ ਭਾਈਚਾਰਾ ਲੰਗਰਾਂ ਆਦਿਕ ਦੀਆ ਸੇਵਾਵਾ ਨਿਭਾ ਰਿਹਾ ਹੈ। ਪਰ ਮੇਰੀ ਇੱਛਾ ਸੀ ਕਿ ਲੋਕਾ ਦੀ ਮਦਦ ਮੈਂ ਵੀ ਕਰਾ, ਜੋ ਸਸਤੀ ਗੈਸ਼ (ਪਟਰੋਲ) ਵੇਚ ਇਸ ਤਰੀਕੇ ਨਾਲ ਬਿਨ੍ਹਾਂ ਮੁਨਾਫਾ ਲਿਆ, ਲਾਗਤ ਕੀਮਤ ‘ਤੇ ਗੈਸ ਵੇਚ ਕਰ ਰਿਹਾ ਹਾਂ। ਹੁਣ ਮੇਰੇ ਗਾਹਕ ਵੀ ਬਹੁਤ ਖੁਸ਼ ਹਨ ਅਤੇ ਮੈਨੂੰ ਵੀ ਸੰਤੁਸ਼ਟੀ ਹੈ। ਅੱਜ-ਕੱਲ੍ਹ ਬਹੁਤੇ ਲੋਕ ਸਮੇਂ ਦਾ ਫਾਇਦਾ ਉਠਾ ਲੋਕਾ ਤੋਂ ਵੱਧ ਕਮਾਈ ਕਰਨ ‘ਤੇ ਜੁੱਟੇ ਹੋਏ ਹਨ। ਜਦ ਕਿ ਸਰਕਾਰ ਉਨ੍ਹਾਂ ਨੂੰ ਕਾਨੂੰਨੀ ਤੋਰ ‘ਤੇ ਅਜਿਹਾ ਕਰਨ ਤੋਂ ਰੋਕ ਵੀ ਰਹੀ ਹੈ। ਪਰ ਮਲਕੀਅਤ ਮੀਤ ਵਰਗੇ ਲੋਕ ਆਪਣੇ ਢੰਗ ਨਾਲ ਲੋਕਾ ਵਿੱਚ ਹਰਮਨ ਪਿਆਰੇ ਵੀ ਹੋ ਰਹੇ ਹਨ। ਪਰਮਾਤਮਾ ਇਸੇ ਤਰ੍ਹਾਂ ਸਭ ਨੂੰ ਸੇਵਾ ਕਰਨ ਦੀ ਸਮਰੱਥਾ ਬਖਸ਼ੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!