ਤਲਵੰਡੀ ਸਾਬੋ 31 ਅਗਸਤ (ਰੇਸ਼ਮ ਸਿੰਘ ਦਾਦੂ) ਤਲਵੰਡੀ ਸਾਬੋ ਤੋਂ ਉੱਘੇ ਸਮਾਜ ਸੇਵੀ ਅਤੇ ਭਾਜਪਾ ਦੇ ਹਲਕਾ ਇੰਚਾਰਜ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਅੱਜ ਭਾਜਪਾ ਦੇ ਟਕਸਾਲੀ ਆਗੂ ਠੇਕੇਦਾਰ ਲਛਮਣ ਦਾਸ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਨਾਲ ਮੁਲਕਾਤ ਕੀਤੀ। ਸ੍ਰ ਸਿੱਧੂ ਨੇ ਸੰਖੇਪ ਜਿਹੀ ਇੱਕ ਬੈਠਕ ਦੌਰਾਨ ਸਮੁੱਚੀ ਲੀਡਰਸ਼ਿਪ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਸਭ ਤੋਂ ਮਜਬੂਤ ਪਾਰਟੀ ਹੈ, ਜਿਹੜੀ 2024 ਵਿੱਚ ਵੀ ਮਜਬੂਤ ਸਰਕਾਰ ਬਣਾਏਗੀ। ਇਸ ਲਈ ਆਪਾਂ ਸਭਨਾਂ ਨੂੰ ਗੁੱਟਬੰਦੀ ਤੋਂ ਉੱਪਰ ਉੱਠ ਕੇ ਪਾਰਟੀ ਦੀ ਮਜਬੂਤੀ ਲਈ ਇੱਕਜੁਟ ਹੋਣਾ ਚਾਹੀਦਾ ਹੈ। ਸ੍ਰ ਸਿੱਧੂ ਨੇ ਟਕਸਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਨਿਰਸੁਆਰਥ ਹੋ ਕੇ ਆਪਣੀ ਜਿੰਮੇਵਾਰੀ ਨਿਭਾਉਣ ਲਈ ਯਤਨਸ਼ੀਲ ਹੋਣ। ਅੱਜ ਇਸ ਮੌਕੇ ਉਨ੍ਹਾਂ ਨਾਲ ਠੇਕੇਦਾਰ ਲਛਮਣ ਦਾਸ, ਕਾਲਾ ਕੁਮਾਰ, ਲਾਡੀ ਜਗਾ ਰਾਮ ਤੀਰਥ, ਠੇਕੇਦਾਰ ਮਨਜੀਤ ਸਿੰਘ ਜਗਾ, ਬਲਵਾਨ ਵਰਮਾ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਸੁੱਖੀ ਭੂੰਦੜ ਨਿੱਜੀ ਸਹਾਇਕ, ਮਨਜੀਤ ਭਾਗੀਵਾਂਦਰ ਅਤੇ ਅਮਨਦੀਪ ਟਾਂਡੀਆਂ, ਮੋਨੂੰ ਅਤੇ ਦੇਬੂ ਕਬਾੜੀਆ ਆਦਿ ਹਾਜ਼ਰ ਸਨ।
