
ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ)- ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪੰਜਾਂ ਸਿੱਖ ਤਖ਼ਤ ਸਾਹਿਬਾਨਾਂ ਨੂੰ ਰੇਲਵੇ ਨਾਲ ਜੋੜਨ ਦੇ ਮਕਸਦ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਰੇਲਵੇ ਲਾਈਨ ਪਾਉਣ ਵਾਸਤੇ ਹੋਏ ਸਰਵੇਖਣ ਦੇ ਸਾਹਮਣੇ ਆਉਣ ਤੋਂ ਬਾਅਦ ਅੱਜ ਭਾਜਪਾ ਆਗੂਆਂ ਵੱਲੋਂ ਇੱਕ ਮੀਟਿੰਗ ਕਰਕੇ ਮੰਗ ਕੀਤੀ ਗਈ ਕਿ ਇਹ ਰੇਲਵੇ ਲਾਈਨ ਰਾਮਾ ਤੋਂ ਮੌੜ ਦੀ ਬਜਾਇ ਬਠਿੰਡਾ ਤੋਂ ਤਲਵੰਡੀ ਸਾਬੋ ਵਾਇਆ ਸਰਦੂਲਗੜ੍ਹ ਕਰਕੇ ਅਗਰਵਾਲ ਸਮਾਜ ਦੇ ਪਵਿੱਤਰ ਅਸਥਾਨ ਅਗਰੋਹਾ ਧਾਮ ਨਾਲ ਮਿਲਾਈ ਜਾਵੇ।ਭਾਜਪਾ ਦੇ ਜਿਲ੍ਹਾ ਬਠਿੰਡਾ ਪ੍ਰਭਾਰੀ ਅਤੇ ਸੂਬਾਈ ਬੁਲਾਰੇ ਸ੍ਰੀ ਦਰਸ਼ਨ ਨੈਨੇਂਵਾਲ ਨੇ ਕਿਹਾ ਕਿ ਇਸ ਨਾਲ ਤਲਵੰਡੀ ਸਾਬੋ ਅਤੇ ਸਰਦੂਲਗੜ੍ਹ ਤੋਂ ਇਲਾਵਾ ਕੋਟ ਸ਼ਮੀਰ,ਝੁਨੀਰ ਅਤੇ ਰਸਤੇ ਵਿੱਚ ਪੈਂਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਉਪਲਭਦ ਹੋਣਗੇ ਉਥੇ ਅਗਰਵਾਲ ਸਮਾਜ ਦੇ ਲੋਕਾਂ ਲਈ ਵੀ ਅਗਰੋਹਾ ਧਾਮ ਦੀ ਯਾਤਰਾ ਸੌਖੀ ਹੋ ਜਾਵੇਗੀ ਅਤੇ ਇਸ ਰੂਟ ਮੁਤਾਬਿਕ ਰੇਲਵੇ ਲਾਈਨ ਪੈਣ ਨਾਲ ਇਸ ਖੇਤਰ ਦੇ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ।ਉਨ੍ਹਾਂ ਦੱਸਿਆ ਕਿ ਉਹ ਹਲਕੇ ਦੀ ਇਸ ਮੰਗ ਨੂੰ ਪਾਰਟੀ ਹਾਈ ਕਮਾਂਡ ਕੋਲ ਵੀ ਉਠਾਉਣਗੇ।ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਗੋਪਾਲ ਕ੍ਰਿਸ਼ਨ ਮੰਡਲ ਪ੍ਰਧਾਨ ਤਲਵੰਡੀ ਸਾਬੋ, ਰਾਕੇਸ਼ ਮਹਾਜਨ ਮੰਡਲ ਪ੍ਰਧਾਨ ਰਾਮਾ ਮੰਡੀ,ਜਗਦੀਸ਼ ਰਾਏ ਜਿਲ੍ਹਾ ਉੱਪ ਪ੍ਰਧਾਨ, ਭਾਰਤ ਭੂਸ਼ਨ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ,ਕਸ਼ਮੀਰ ਸਿੰਘ ਜਿਲ੍ਹਾ ਉਪ ਪ੍ਰਧਾਨ, ਯਸ਼ਪਾਲ ਡਿੰਪੀ ਸੀਨੀਅਰ ਆਗੂ,ਵਿਜੈ ਕੁਮਾਰ ਸਾਈਕਲਾਂ ਵਾਲੇ,ਸੋਮਨਾਥ ਗਰਗ,ਭੂਰਾ ਸਿੰਘ ਅਤੇ ਲਛਮਣ ਦਾਸ ਠੇਕੇਦਾਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।