10.2 C
United Kingdom
Saturday, April 19, 2025

More

    ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ ਨਵੇਂ ਸੈਸ਼ਨ ਦੀਆਂ ਕਲਾਸਾਂ ਦੀ ਰਸਮੀ ਸ਼ੁਰੂਆਤ

    ਦਲਜੀਤ ਕੌਰ ਭਵਾਨੀਗੜ੍ਹ 
    ਧੂਰੀ, 23 ਅਗਸਤ, 2022: ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ ਨਵੇਂ ਸੈਸ਼ਨ 2022–23 ਦੀਆਂ ਕਲਾਸਾਂ ਦੀ ਕਾਲਜ ਲਾਇਬ੍ਰੇਰੀ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਰਸਮੀ ਤੌਰ ਤੇ ਸ਼ੂਰੂਆਤ ਕੀਤੀ ਗਈ। ਡਾ ਅਮਿਤਾ ਜੈਨ ਅਤੇ ਪ੍ਰੋ ਰਾਜਿੰਦਰ ਸਿੰਘ ਨੇ ਵਿਦਿਆਰਥੀਆਂ ਦਾ ਨਵੇਂ ਵਿਦਿਅਕ ਸੈਸ਼ਨ ਵਿੱਚ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਬਾਲ ਕ੍ਰਿਸ਼ਨ ਨੇ ਸਾਇੰਸ, ਕਾਮਰਸ, ਆਰਟਸ ਅਤੇ ਕੰਪਿਊਟਰ ਕੋਰਸਾਂ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਸ ਸੰਸਥਾ ਵਿੱਚ ਪੰਜਾਬ ਸਰਕਾਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਿਯਮਾਂ ਅਨੁਸਾਰ ਐੱਸ.ਸੀ ਤੇ ਐੱਸ.ਟੀ. ਵਿਦਿਆਰਥੀਆਂ ਲਈ ਪਿਛਲੇ ਸਮੇਂ ਤੋਂ ਫ਼ੀਸ ਮੁਆਫ ਕੀਤੀ ਗਈ ਹੈ। ਇਸ ਤੋਂ ਇਲਾਵਾ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਨਿਯਮ ਅਨੁਸਾਰ ਵਜੀਫ਼ੇ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਮੈਰਿਟ ਸਕਾਲਰਸ਼ਿਪ ਅਤੇ ਵਿਦਿਆਰਥੀ ਭਲਾਈ ਨਾਲ ਸਬੰਧਤ ਸਹੂਲਤਾਂ ਦਾ ਜਿਕਰ ਕਰਦੇ ਹੋਏ ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਕੋਰਸ ਦੀ ਪੜ੍ਹਾਈ ਦੇ ਨਾਲ–ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ, ਖੇਡਾਂ ਅਤੇ ਹੋਰ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਜਿਹੜੀਆਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਦੀਆਂ ਹਨ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਦੇ ਨਾਲ ਪ੍ਰੋਗਰਾਮ ਨੂੰ ਸੰਪੂਰਨ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਡਾ ਅਮਿਤਾ ਜੈਨ ਅਤੇ ਪ੍ਰੋ ਰਾਜਿੰਦਰ ਸਿੰਘ ਨੇ ਨਿਭਾਈ।
    ਇਸ ਸਮੇਂ ਅਧਿਆਪਨ ਸਟਾਫ਼ ਦੇ ਡਾ. ਸੰਜੀਵ ਦੱਤਾ, ਡਾ ਪਰਮਜੀਤ ਕੌਰ, ਡਾ ਹਰਵਿੰਦਰ ਸਿੰਘ, ਡਾ ਅਸ਼ੋਕ ਕੁਮਾਰ, ਡਾ. ਜਸਬੀਰ ਸਿੰਘ, ਡਾ ਊਸ਼ਾ ਰਾਣੀ, ਡਾ. ਸੁਭਾਸ਼ ਕੁਮਾਰ, ਡਾ. ਰਾਕੇਸ਼ ਕੁਮਾਰ, ਡਾ. ਕਰਮਜੀਤ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਚਮਕੌਰ ਸਿੰਘ, ਇੰਜ. ਵਰਿੰਦਰ ਕੁਮਾਰ, ਇੰਜ ਅਮਨਪ੍ਰੀਤ ਸਿੰਘ, ਪ੍ਰੋ ਜਗਤਾਰ ਸਿੰਘ ਤੋਂ ਇਲਾਵਾ ਸਮੂਹ ਅਧਿਆਪਨ ਤੇ ਗੈਰ–ਅਧਿਆਪਨ ਸਟਾਫ਼ ਮੈਂਬਰ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!