ਪੰੰਜ ਦਰਿਆ ਬਿਊਰੋ
ਸਪੇਨ ਰਹਿੰਦਾ ਗੀਤਕਾਰ ਸਾਬ ਤੁੰਗ ਆਪਣੇ ਨਵੇਂ ਲਿਖੇ ਗੀਤ “ਕਲਾਸ ਪਲੱਸ ਵੰਨ” ਨਾਲ ਹਾਜ਼ਰ ਹੋਇਆ ਹੈ, ਜਿਸ ਨੂੰ ਗਾਇਆ ਹੈ ਸੁਰੀਲੀ ਆਵਾਜ਼ ਦੀ ਮਾਲਕ ਗਾਇਕਾ ਰਾਜ ਜੰਨਤ ਨੇ। ਗੀਤ ਨੂੰ ਸੰਗੀਤਕ ਧੁਨਾਂ ‘ਚ ਕੇ. ਵੀ. (ਕਰਨਵੀਰ ਵਜ਼ੀਰ) ਨੇ ਪ੍ਰੋਇਆ ਹੈ। ਅੱਜ ਕੱਲ੍ਹ ਦੀ ਨੌਜਵਾਨੀ ਦੀ ਬਾਤ ਪਾਉਂਦਾ ਇਹ ਗੀਤ ਮੁੰਡੇ ਕੁੜੀਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।