7.4 C
United Kingdom
Saturday, May 10, 2025

ਵਿਆਹ ਦੀ ਵਰ੍ਹੇਗੰਢ ਤੇ ਪਹੁੰਚੀ ਪੰਜਾਬ ਪੁਲਿਸ ਮੋਗਾ ਦੀ ਟੁਕੜੀ!!!

ਮੋਗਾ, (ਮਿੰਟੂ ਖੁਰਮੀ)

ਖੁਸ਼ੀਆਂ ਦੇ ਮੌਕੇ ‘ਤੇ ਘਰ ਪੁਲਿਸ ਆ ਜਾਵੇ, ਤੇ ਉਹ ਵੀ ਬਿਨ੍ਹਾਂ ਬੁਲਾਏ ਹੀ ਪੁਲਿਸ ਵਾਲੇ ਤੁਹਾਡੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਜਾਣ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ। ਹਾਂ ਬਿਲਕੁਲ ਇਸੇ ਤਰ੍ਹਾਂ ਕਰਨ ਲੱਗੀ ਹੋਈ ਹੈ ਅਜਕਲ ਪੰਜਾਬ ਦੀ ਪੁਲਿਸ। ਤਾਜ਼ਾ ਮੋਗਾ ਦੀ ਕਹਾਣੀ ਹੈ ਜਿਥੇ ਇੱਕ ਮੈਰਿਜ਼ ਐਨੀਵਰਸਿਰੀ ਮੌਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਨ ਲਈ ਅਤੇ ਪਰਿਵਾਰ ਨੂੰ ਸਰਪ੍ਰਾਈਜ਼ ਦੇਣ ਲਈ ਹਲਕੇ ਦੇ ਪੁਲਿਸ ਅਧਿਕਾਰੀ ਕੇਕ ਲੈ ਕੇ ਆ ਗਏ।
ਜਾਣਕਾਰੀ ਅਨੁਸਾਰ ਇਕ ਪਾਸੇ ਜਿੱਥੇ ਕਰੋਨਾ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੀ ਪਾਲਣਾ ਕਰਵਾਉਣ ਲਈ ਪੰਜਾਬ ਪੁਲਸ ਆਪਣੀ ਡਿਉਟੀ ਨਿਭਾ ਰਹੀ ਹੈ ਉਥੇ ਇਸ ਨਾਲ ਹੀ ਪੁਲਸ ਵਲੋਂ ਹੁਣ ਲੋਕਾਂ ਨਾਲ ਸਮਾਜਿਕ ਸਮਾਗਮਾਂ ਵਿਚ ਸ਼ਿਰਕਤ ਕਰਕੇ ਸਨੇਹ ਵੀ ਵਧਾਇਆ ਜਾ ਰਿਹਾ ਹੈ। ਤਾਜਾ ਮਾਮਲਾ ਮੋਗਾ ਦਾ ਹੈ ਜਿੱਥੇ ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਆਦੇਸਾਂ ਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਭੁਪਿੰਦਰ ਕੌਰ ਨੇ ਇਕ ਪਰਿਵਾਰ ਦੇ ਘਰ ਜਾ ਕੇ ਪਤੀ ਪਤਨੀ ਨੂੰ ਮੈਰਿਜ ਐਨੀਵਰਸਿਰੀ ਤੇ ਸਰਪ੍ਰਾਈਜ਼ ਦਿੱਤਾ। ਅਚਾਨਕ ਘਰ ਤੋਹਫੇ ਲੈ ਕੇ ਪੁੱਜੀ ਪੁਲਸ ਨੂੰ ਦੇਖ ਕੇ ਜੈਦਕਾ ਪਰਿਵਾਰ ਦੀ ਰੂਹ ਵੀ ਖੁਸ਼ ਹੋ ਗਈ। ਪਤੀ ਪਤਨੀ ਨੂੰ ਤੋਹਫੇ ਭੇਂਟ ਕਰਦਿਆਂ ਇੰਸਪੈਕਟਰ ਭੁਪਿੰਦਰ ਕੌਰ ਨੇ ਕਿਹਾ ਕਿ ਪੁਲਸ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਦੇ ਘਰ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨੀਵਰਸਿਰੀ ਹੈ ਤਾਂ ਉਹ ਘਰ ਜਾ ਕੇ ਲੋਕਾਂ ਦੀਆਂ ਖੁਸ਼ੀਆਂ ਵਿਚ ਵਾਧਾ ਕਰਦੇ ਹਨ। ਦੂਜੇ ਪਾਸੇ ਜੈਦਕਾ ਪਰਿਵਾਰ ਨੇ ਪੁਲਸ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਹਾਇਕ ਥਾਣੇਦਾਰ ਹਕੀਕਤ ਸਿੰਘ, ਸਬ ਇੰਸਪੈਕਟਰ ਪ੍ਰਭਜੋਤ ਕੌਰ ਤੋਂ ਇਲਾਵਾ ਹੋਰ ਪੁਲਸ ਮੁਲਾਜਮ ਹਾਜਰ ਸਨ।

PUNJ DARYA

LEAVE A REPLY

Please enter your comment!
Please enter your name here

Latest Posts

error: Content is protected !!
03:13