ਮੋਗਾ (ਮਿੰਟੂ ਖੁਰਮੀ,ਭੁਪਿੰਦਰ ਜੌੜਾ)
ਕਰੋਨਾ ਕਰਕੇ ਲੱਗੇ ਕਰਫ਼ਿਊ ਕਾਰਨ ਐਕਸਪਰਟ ਇਮੀਗਰੇਸ਼ਨ ਐਂਡ ਐਜੂਕੇਸ਼ਨ ਸਰਵਿਸ ਮੋਗਾ ਵੱਲੋਂ ਪੁਲਿਸ ਪ੍ਸ਼ਾਸਨ ਮੋਗਾ ਦੀ ਸਹਾਇਤਾ ਨਾਲ ਲੋੜਵੰਦ ਲੋਕਾਂ ਲਈ ਰਾਸ਼ਨ ਅਤੇ ਸਬਜ਼ੀਆਂ ਪਹੁੰਚਾਉਣ ਦੀ ਸੇਵਾ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਅਹੁਦੇਦਾਰਾਂ ਤੋੰ ਇਲਾਵਾ CIA STAFF INCHARGE ਇੰਸਪੈਕਟਰ ਤਰਲੋਚਨ ਸਿੰਘ ,ਮੁੱਖ ਮੁਨਸ਼ੀ ਕਮਲਪੀ੍ਤ ਸਿੰਘ ਰਣਸੀਹ ਅਤੇ ਹੋਰ ਮੁਲਾਜਮਾਂ ਨੇ ਭਾਗ ਲਿਆ, ਇਸ ਸਮੇਂ ਇੰਸਪੈਕਟਰ ਤਰਲੋਚਨ ਸਿੰਘ ਨੇ ਬੋਲਦਿਆਂ ਕਿਹਾ ਕਿ ਲੋੜਬੰਦ ਲੋਕਾਂ ਨੂੰ ਰਾਸ਼ਨ ਦੀ ਸੇਵਾ ਕਰਨਾ ਭੁੱਖ ਨਾਲ ਬੇਹਾਲ ਲੋਕਾਂ ਵਾਸਤੇ ਭੋਜਨ ਦਾ ਪ੍ਰਬੰਧ ਕਰਕੇ ਦੇਣਾ ਮਹਾਨ ਕਾਰਜ਼ ਹੈ।