ਰੱਖੜੀ ਦੇ ਤਿਉਹਾਰ ‘ਤੇ ਭੈਣਾਂ-ਵੀਰਾਂ ਲਈ ਤੋਹਫ਼ਾ
ਗਾਇਕ ਗੁਰਜੰਟ ਭੁੱਲਰ ਤੇ ਪਾਲਪ੍ਰੀਤ ਸਹਿਗਲ ਦਾ ਗੀਤ “ਮੇਰੇ ਵੀਰੇ” 6 ਅਗਸਤ ਨੂੰ ਹੋਵੇਗਾ ਲੋਕ ਅਰਪਣ
ਫਿਰੋਜ਼ਪੁਰ (ਪੰਜ ਦਰਿਆ ਬਿਊਰੋ)ਭੈਣ ਤੇ ਵੀਰ ਦੇ ਪਵਿੱਤਰ ਰਿਸ਼ਤੇ ਦੀ ਗੱਲ ਕਰਦਾਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਪਿਆਰਾਂ ਦੀ ਸਾਂਝ ਵਧਾਉਣ ਵਾਲੇ ਗੀਤ “ਮੇਰੇ ਵੀਰੇ” ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਸਿੱਧ ਵੀਡੀਓ ਡਾਇਰੈਕਟਰ ਆਰ ਘਾਲੀ ਨੇ ਕਿਹਾ ਕਿ ਰੱਖੜੀ ਵਰਗੇ ਪਾਕ ਪਵਿੱਤਰ ਤਿਉਹਾਰ ‘ਤੇ ਭੈਣਾਂ ਲਈ ਤੋਹਫਾ ਹੋਵੇਗਾ ਗੀਤ “ਮੇਰੇ ਵੀਰੇ”। ਉਹਨਾਂ ਕਿਹਾ ਕਿ ਬਹੁਤ ਹੀ ਮਿਹਨਤੀ ਤੇ ਨੌਜਵਾਨ ਗਾਇਕ ਗੁਰਜੰਟ ਭੁੱਲਰ ਅਤੇ ਪਾਲਪ੍ਰੀਤ ਸਹਿਗਲ ਦੀਆਂ ਆਵਾਜ਼ਾਂ ‘ਚ ਸ਼ਿੰਗਾਰਿਆ ਇਹ ਗੀਤ 6 ਅਗਸਤ ਨੂੰ ਸ਼ਾਮ 5 ਵਜੇ ਲੈ ਕੇ ਸਭ ਦੇ ਸਨਮੁੱਖ ਹੋਵਾਂਗੇ। ਗੁਰਜੰਟ ਭੁੱਲਰ ਨੇ ਕਿਹਾ ਕਿ ਹੋਰ ਕੋਈ ਵੀ ਤਿਉਹਾਰ ਹੋਵੇ, ਕਈ ਕਈ ਗੀਤ ਰਿਲੀਜ ਹੋ ਜਾਂਦੇ ਹਨ ਪਰ ਸਾਡੀ ਟੀਮ ਦਾ ਮੰਨਣਾ ਸੀ ਕਿ ਰੱਖੜੀ ਦੇ ਦਿਨ ਨੂੰ ਸਮਰਪਿਤ ਭੈਣਾਂ ਤੇ ਵੀਰਾਂ ਦੇ ਪਿਆਰ ਦੀ ਗੱਲ ਕੀਤੀ ਜਾਵੇ। ਉਮੀਦ ਹੈ ਕਿ ਸ੍ਰੋਤੇ ਸਾਡੀ ਇਸ ਕੋਸ਼ਿਸ਼ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਨਗੇ।

