ਮੋਗਾ (ਪੰਜ ਦਰਿਆ ਬਿਊਰੋ) ਮੋਗਾ ਤੋਂ ਚੜਿੱਕ ਰੋਡ ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਸਾਬਕਾ ਫੌਜ਼ੀ ਪੁੱਤਰ ਜੋਰਾ ਸਿੰਘ ਜੌਹਲ ਵਾਸੀ ਚੜਿੱਕ ਉਮਰ ਕਰੀਬ 55 ਸਾਲ ਜੋ ਕਿ ਡੀ.ਐਨ ਮਾਡਲ ਸਕੂਲ ਮੋਗਾ ਵਿਖੇ ਪੀ.ਟੀ.ਈ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਤੇ ਅੱਜ ਜਦੋ ਸਕੂਲੋਂ ਛੁੱਟੀ ਉਪਰੰਤ ਵਾਪਸ ਆਪਣੇ ਪਿੰਡ ਚੜਿੱਕ ਨੂੰ ਆ ਰਿਹਾ ਸੀ ਤਾਂ ਬੁੱਧ ਸਿੰਘ ਵਾਲਾ ਦੇ ਨਜ਼ਦੀਕ ਬੰਦ ਭੱਠੇ ਕੋਲ ਰਸਤੇ ‘ਚ ਕਾਰ ਨੇ ਫੇਟ ਮਾਰੀ ਤਾਂ ਉਹ ਡਿੱਗ ਪਿਆ ਤਾਂ ਘੇਰ ਕੇ ਹਮਲਾ ਕਰ ਦਿੱਤਾ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ । ਥਾਣਾ ਚੜਿੱਕ ਦੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾ ਦਿੱਤਾ ਹੈ ਤੇ ਅਗਲੀ ਕਾਰਵਾਈ ਜਾਰੀ ਹੈ ।ਬੂਟਾ ਸਿੰਘ ਦੀ ਪੁਰਾਣੀ ਤਸਵੀਰ
