ਫਿੰਨਲੈਂਡ 27 ਜੁਲਾਈ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਅੰਡਰ-21 ਦੇ ਮੁਕਾਬਲਿਆਂ ਦੀ ਸ਼ੂਰੁਆਤ ਹੋਈ। ਪਹਿਲੇ ਦਿਨ ਦੋ ਮੁਕਾਬਲੇ ਕਰਵਾਏ ਗਏ ਜਿੱਥੇ ਪਹਿਲੇ ਮੁਕਾਬਲੇ ਵਿੱਚ ਯੂਕਰੇਨ ਨੇ ਲਿਥੂਈਨੀਆ ਨੂੰ 4-1 ਨਾਲ ਹਰਾਇਆ ਅਤੇ ਦੂਸਰੇ ਮੁਕਾਬਲੇ ਵਿੱਚ ਸਵਿੱਟਜ਼ਰਲੈੰਡ ਨੇ ਮੇਜ਼ਬਾਨ ਟੀਮ ਫ਼ਿੰਨਲੈਂਡ ਨੂੰ 9-0 ਦੇ ਵੱਡੇ ਫ਼ਰਕ ਨਾਲ ਹਰਾਕੇ ਵੱਡੀ ਜਿੱਤ ਹਾਸਿਲ ਕੀਤੀ। ਇਸ ਮੁਕਾਬਲੇ ਵਿੱਚ ਫ਼ਿੰਨਲੈਂਡ ਦੇ ਗੋਲਕੀਪਰ ਜੋਬਨਵੀਰ ਸਿੰਘ ਖ਼ਹਿਰਾ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਅਤੇ ਦੂਸਰੀ ਟੀਮ ਦੇ ਲੋਰਿਸ ਨੂੰ ਵੀ ਹੈਟ੍ਰਿਕ ਕਾਰਣ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ। ਅੱਜ ਟੂਰਨਾਮੈਂਟ ਦੇ ਦੂਸਰੇ ਦਿਨ ਦੇ ਮੁਕਾਬਲੇ ਖੇਡੇ ਜਾਣਗੇ। ਜਿੱਥੇ ਪਹਿਲਾ ਮੁਕਾਬਲਾ ਸਵਿੱਟਜ਼ਰਲੈੰਡ ਅਤੇ ਯੂਕਰੇਨ ਦਰਮਿਆਨ ਖੇਡਿਆ ਜਾਵੇਗਾ ਅਤੇ ਦੂਸਰੇ ਮੁਕਾਬਲੇ ਵਿੱਚ ਲਿਥੂਈਨੀਆ ਆਏ ਮੇਜ਼ਬਾਨ ਫ਼ਿੰਨਲੈਂਡ ਆਹਮੋ-ਸਾਹਮਣੇ ਹੋਣਗੇ।ਗ਼ੌਰਤਲਬ ਹੈ ਕਿ ਫ਼ਿੰਨਲੈਂਡ ਦੀ ਟੀਮ ਵਿੱਚ ਦੋ ਪੰਜਾਬੀ ਮੁੰਡੇ ਜੋਬਨਵੀਰ ਸਿੰਘ ਖਹਿਰਾ ਅਤੇ ਆਦਿਤ ਫੁੱਲ ਖੇਡ ਰਹੇ ਹਨ। ਜੋਕਿ ਫ਼ਿੰਨਲੈਂਡ ਵਿੱਚ ਵਸਦੇ ਪੰਜਾਬੀਆਂ ਲਈ ਬਹੁਤ ਮਾਣ ਦੀ ਗੱਲ ਹੈ। ਫ਼ੋਟੋ :- ਰਾਇਨਰI
