5.4 C
United Kingdom
Friday, March 6, 2026

More

    ਪਹਿਲਗਾਮ (ਕਸ਼ਮੀਰ) ਗੁਰੁਦਆਰਾ ਸਾਹਿਬ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ 19 ਤੋਂ 21 ਅਗਸਤ 2022 ਨੂੰ- ਏ.ਆਈ. ਐੱਸ.ਐੱਸ.ਐੱਫ.

    ਸ੍ਰੀ ਅੰਮ੍ਰਿਤਸਰ ਸਾਹਿਬ, 14 ਜੁਲਾਈ (ਪੰਜ ਦਰਿਆ ਬਿਊਰੋ)- ਅੰਮ੍ਰਿਤਸਰ ਸਾਹਿਬ ਵਿਖੇ ਆਲ ਇੰਡੀਆ ਸਿੱਖ ਸਟੂਡੈਂੇਟਸ ਫੈਡਰੇਸ਼ਨ ਦੀ ਭਰਵੀਂ ਇਕੱਤਰਤਾ ਸਰਪਰਸਤ ਭਾਈ ਪਰਮਜੀਤ ਸਿੰਘ ਖਾਲਸਾ ਭਾਈ ਮੇਜਰ ਸਿੰਘ ਖਾਲਸਾ ਅਤੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਅਹਿਮ ਐਲਾਨ ਕਰਦਿਆਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਨੌਜੁਵਾਨਾਂ, ਵਿਿਦਆਰਥੀਆਂ ਨੂੰ ਕੇਸਰੀ ਨਿਸ਼ਾਨ ਸਾਹਿਬ ਹੇਠ ਜੱਥੇਬੰਦ ਕਰਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਦੇ ਅਮੀਰ ਫਲਸਫੇ ਨਾਲ ਜੋੜਨ, ਸਿੱਖ ਰਵਾਇਤਾਂ, ਰਹੁਰੀਤਾਂ ਅਤੇ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਗੁਰਮਤਿ ਟ੍ਰੇਨਿੰਗ ਕੈਂਪ ਪਹਿਲਗਾਮ (ਕਸ਼ਮੀਰ) ਗੁਰੁਦਆਰਾ ਸਾਹਿਬ ਵਿੱਚ 19 ਤੋਂ 21 ਅਗਸਤ 2022 ਨੂੰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਤਖ਼ਤ ਸ਼੍ਰੀ ਕੇਸ ਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਿੰਦਰ ਸਿੰਘ ਜੀ ਗ੍ਰੰਥੀ ਦਰਬਾਰ ਸਾਹਿਬ, ਸ਼੍ਰੌਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਹਰਜਿੰਦਰ ਸਿੰਘ ਧਾਮੀ ਜੀ, ਸੰਤ ਬਾਬਾ ਅਮੀਰ ਸਿੰਘ ਜੀ ਮੁੱਖੀ ਜਵੱਦੀ ਟਕਸਾਲ ਜੀ, ਤਖ਼ਤ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਚੇਅਰਮੈਨ ਪਰਵਿੰਦਰ ਸਿੰਘ ਪਸਰੀਚਾ ਜੀ, ਸਿੰਘ ਸਾਹਿਬ ਜੋਤਇੰਦਰ ਸਿੰਘ ਜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ. ਹਰਮੀਤ ਸਿੰਘ ਕਾਲਕਾ ਜੀ ਆਦਿ ਸ਼ਖਸ਼ੀਅਤਾਂ ਪਹੁੰਚ ਰਹੀਆਂ ਹਨ। ਗੁਰਮਤਿ ਸਿਖਲਾਈ ਕੈੰਪ ਵਿੱਚ ਨੌਜੁਵਾਨਾਂ ਨੂੰ ਗੁਰ ਇਤਿਹਾਸ, ਸਿੱਖ ਹੱਕਾਂ ਅਤੇ ਅਧਿਕਾਰਾਂ ਤੋਂ ਜਾਣੂੰ ਕਰਵਾਉਣ ਲਈ, ਮੌਜੂਦਾ ਰਾਜਨੀਤਕ ਅਤੇ ਪੰਥਕ ਹਾਲਾਤਾਂ ਸੰਬੰਧੀ ਵਿਚਾਰ ਚਰਚਾ ਕਰਨ ਲਈ ਸਿੱਖ ਵਿਦਵਾਨ ਬੁੱਧੀਜੀਵੀ ਪ੍ਰੌਫੈਸਰ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ ਜਿੰਨ੍ਹਾਂ ਵਿੱਚ ਪ੍ਰੋਫੈਸਰ. ਜਗਦੀਸ਼ ਸਿੰਘ, ਪ੍ਰੋਫੈਸਰ. ਹਰਪਾਲ ਸਿੰਘ ਪੰਨੂੰ ਜੀ, ਪ੍ਰੋਫੈਸਰ. ਸੁਖਦਿਆਲ ਸਿੰਘ ਜੀ, ਪ੍ਰੋਫੈਸਰ. ਹਰਭਜਨ ਸਿੰਘ ਜੀ ਡੇਹਰਾਦੂਨ, ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ, ਪ੍ਰੋ. ਸਤਵੰਤ ਕੌਰ ਬੇਦੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਡਾ. ਅਨੁਰਾਗ ਸਿੰਘ ਜੀ ਆਦਿ ਪੁੱਜ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਗਗਨਦੀਪ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ ਅੰਮ੍ਰਿਤਸਰ, ਭਾਈ ਅਮਰਦੀਪ ਸਿੰਘ ਜਲੰਧਰ, ਭਾਈ ਰਣਜੀਤ ਸਿੰਘ ਲੰਙੇਆਣਾ, ਭਾਈ ਬਲਵਿੰਦਰ ਸਿੰਘ ਰੋਡੇ, ਭਾਈ ਹਰਪ੍ਰੀਤ ਸਿੰਘ, ਭਾਈ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!