10.2 C
United Kingdom
Saturday, April 19, 2025

More

    ਸਕਾਟਲੈਂਡ: ਸੈਮਸਾ ਵੱਲੋਂ ਕਰਵਾਏ ਬੈਡਮਿੰਟਨ ਮੁਕਾਬਲਿਆਂ ਉਪਰੰਤ ਸਨਮਾਨ ਸਮਾਰੋਹ

    ਸੈਂਕੜਿਆਂ ਦੀ ਤਾਦਾਦ ਵਿੱਚ ਵੱਖ ਵੱਖ ਵਰਗਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ 
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਨਾਮਵਾਰ ਸੰਸਥਾ ਸਕਾਟਿਸ਼ ਐਥਨਿਕ ਮਾਈਨੌਰਿਟੀ ਸਪੋਰਟਸ ਐਸੋਸੀਏਸ਼ਨ (ਸੈਮਸਾ) ਪਿਛਲੇ ਲੰਮੇ ਸਮੇਂ ਤੋਂ ਸਰਗਰਮੀ ਨਾਲ ਗਤੀਵਿਧੀਆਂ ਕਰਦੀ ਆ ਰਹੀ ਹੈ। ਇਸ ਵਰ੍ਹੇ ਦੇ ਬੈਡਮਿੰਟਨ ਮੁਕਾਬਲਿਆਂ ਦਾ ਆਯੋਜਨ ਸਕੌਟਸਟਨ ਸਥਿਤ ਨੈਸ਼ਨਲ ਬੈਡਮਿੰਟਨ ਅਕੈਡਮੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਗੇੜ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਦਿਲਾਵਰ ਸਿੰਘ, ਸਕੱਤਰ ਸ੍ਰੀਮਤੀ ਮਰਿਦੁਲਾ ਚਕਰਬਰਤੀ, ਟਰਸਟੀ ਸ੍ਰੀਮਤੀ ਕਮਲਜੀਤ ਮਿਨਹਾਸ, ਕਲੱਬ ਸੈਕਟਰੀ ਰੌਕੀ, ਬੋਰਡ ਮੈਂਬਰ ਗ੍ਰੈਗ, ਕਲੱਬ ਸਬ ਕਮੇਟੀ ਮੈਂਬਰ ਬਿੰਦਰ ਗੋਸਲ ਅਤੇ ਸਮੂਹ ਮੈਂਬਰਾਨ ਦੀ ਅਣਥੱਕ ਮਿਹਨਤ ਨਾਲ ਹੋਏ ਮੁਕਾਬਲਿਆਂ ਦੇ ਵੱਖ ਵੱਖ ਵਰਗਾਂ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ। ਮਰਦਾਂ ਦੇ ਸਿੰਗਲਜ਼ ਮੁਕਾਬਲੇ ਵਿੱਚ ਡੇਨੀਅਲ ਥਾਮਸ ਵਿਨਰ ਰਹੇ ਜਦਕਿ ਥਾਮਸ ਕੇਅਰਨਜ਼ ਰਨਰਅੱਪ ਰਹੇ। ਮੈੱਨਜ਼ ਡਬਲਜ਼ ਵਿੱਚ ਰਾਬਰਟ ਮੈਕਲਿਨ ਤੇ ਗਰੈਗ ਗਿਲਨ ਦੀ ਜੋੜੀ ਜੇਤੂ ਰਹੀ, ਫੈਸਲ ਸ਼ਾਹਿਦ ਤੇ ਆਰਸਲਨ ਖਾਲਿਲ ਰਨਰਅੱਪ ਰਹੇ। ਮਿਕਸ ਡਬਲਜ਼ ਮੁਕਾਬਲੇ ਵਿੱਚ ਅੰਸ਼ਿਤਾ ਤੇ ਲਕਸ਼ਿਆ ਨੇ ਫਾਈਨਲ ਮੁਕਾਬਲੇ ਵਿੱਚ ਪੀਟਰ ਤੇ ਕਲੇਅਰ ਦੀ ਜੋੜੀ ਨੂੰ ਪਛਾੜਿਆ। ਲੇਡੀਜ਼ ਸਿੰਗਲਜ਼ ਵਿੱਚ ਅਸ਼ੀਤਾ ਜੈਸਵਾਲ ਵਿਨਰ ਤੇ ਕਲੇਅਰ ਕੀਗਨ ਰਨਰਅੱਪ ਰਹੀ। ਲੇਡੀਜ਼ ਡਬਲਜ਼ ਵਿੱਚ ਨਾਦੀਆ ਕਯਾਮ ਤੇ ਕਲੇਅਰ ਕੀਗਨ ਦੀ ਜੋੜੀ ਨੇ ਕਰਿਤਕਾ ਤੇ ਰੀਨਾ ਦੀ ਜੋੜੀ ‘ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਹੀ ਅੰਡਰ 16 ਮੁਕਾਬਲਿਆਂ ਵਿੱਚ ਲਕਸ਼ਿਆ ਜੇਤੂ ਤੇ ਨੀਵ ਲੁਖ ਰਨਰਅੱਪ ਰਹੇ। ਓਵਰ 50 ਵਰਗ ਵਿੱਚ ਪੀਟਰ ਮਕਾਫੀ ਤੇ ਬ੍ਰਾਇਨ ਮਕਾਫੀ ਭਰਾਵਾਂ ਦੀ ਜਿੱਤ ਹੋਈ ਜਦਕਿ ਗਰੈਗ ਥਾਮਸ ਤੇ ਜੌਹਨ ਰਸਲ ਰਨਰਅੱਪ ਰਹੇ। ਸੈਮਸਾ ਪ੍ਰਧਾਨ ਦਿਲਾਵਰ ਸਿੰਘ ਨੇ ਸਮੂਹ ਜੇਤੂਆਂ ਨੂੰ ਹਾਰਦਿਕ ਵਧਾਈ ਪੇਸ਼ ਕਰਦਿਆਂ, ਮੁਕਾਬਲਿਆਂ ਵਿੱਚ ਪਛੜ ਗਏ ਖਿਡਾਰੀਆਂ ਨੂੰ ਹੋਰ ਵਧੇਰੇ ਮਿਹਨਤ ਕਰਕੇ ਮੁੜ ਜੋਸ਼ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!