ਪਿੰਡ ਪਥਰਾਲਾ ਵਿਖੇ ਪਹੁੰਚਣ ‘ਤੇ ਕੀਤਾ ਗਿਆ ਭਰਵਾਂ ਸਵਾਗਤ
ਪਥਰਾਲਾ 19 ਮਈ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਬਿਊਰੋ) ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਦੀ ਗੱਤਕਾ ਟੀਮ ਨੇ ਪਿਛਲੇ ਦਿਨੀਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਪ੍ਰਧਾਨ ਗੁਰਤੇਜ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਫ਼ਤਹਿਗੜ੍ਹ ਸਾਹਿਬ ਹਰ ਸਾਲ ਦੀ ਤਰ੍ਹਾਂ ਸਰਹੰਦ ਦਿਵਸ ਨੂੰ ਸਮਰਪਿਤ ਗੱਤਕਾ ਮੁਕਾਬਲੇ ਵਿੱਚ ਹਿੱਸਾ ਲਿਆ, ਜਿਸ ਵਿੱਚ 13 ਟੀਮਾਂ ਵੱਲੋਂ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਚ ਪਿੰਡ ਪਥਰਾਲਾ ਦੀ ਬਾਬਾ ਜਿਉਂਣ ਸਿੰਘ ਜੀ ਗੱਤਕਾ ਫੋਰਸ ਵੱਲੋਂ ਵੀ ਸ਼ਿਰਕਤ ਕੀਤੀ ਗਈ , ਜਿਸ ਵਿੱਚ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਰੀ ਟੀਮ ਦੇ ਪਿੰਡ ਪਹੁੰਚਣ ਤੇੇ ਬਾਬਾ ਜਿਊਣ ਸਿੰਘ ਗੱਤਕਾ ਅਤੇ ਸੇਵਾ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਚੀਨਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਕਾਬਲਿਆਂ ਵਿੱਚ ਗੱਤਕਾ ਫੋਰਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਗੱਤਕਾ ਕੋਚ ਅਤੇ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਸਾਬਕਾ , ਸੁਖਪਾਲ ਸਿੰਘ ਪਾਲਾ ਕਲੱਬ ਪ੍ਰਧਾਨ, ਜਗਵੀਰ ਸਿੰਘ ਕੋਚ , ਜਗਵੀਰ ਸਿੰਘ ਖਾਲਸਾ , ਸਰਦੂਲ ਸਿੰਘ ਖਾਲਸਾ , ਰਾਜਵਿੰਦਰ ਸਿੰਘ ਖਾਲਸਾ , ਡਾਕਟਰ ਤਰਸੇਮ ਲਾਲ , ਜੀਵਨ ਸਿੰਘ ਖਾਲਸਾ ,ਪ੍ਰੇਮਜੀਤ ਸਿੰਘ ਖਾਲਸਾ , ਕਸ਼ਮੀਰ ਸਿੰਘ ਖਾਲਸਾ ਆਦਿ ਨਗਰ ਦਾ ਮੋਹਤਬਰ ਹਾਾਜ਼ਰ ਸਨ।
