ਪਥਰਾਲਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ) ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਈ 5ਵੀਂ ਆਲ ਇੰਡੀਆ ਗੱਤਕਾ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਟਰੱਸਟ (ਇੰਟਰਨੈਸ਼ਨਲ ਦਸਮੇਸ਼ ਗੱਤਕਾ ਅਕੈਡਮੀ) ਤਲਵੰਡੀ ਸਾਬੋ ਨੇ ਮੱਲਾਂ ਮਾਰੀਆਂ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਮੋਹਨ ਸਿੰਘ ਬੰਗੀ ਮੈਂਬਰ (SGPC ) ਨੇ ਦੱਸਿਆ ਕਿ ਭਾਰਤ ਦੀਆਂ 16 ਯੂਨੀਵਰਸਿਟੀਆਂ ਨੇ ਭਾਗ ਲਿਆ। ਜਿਸ ਵਿੱਚ ਗੁਰੂ ਕਾਸ਼ੀ ਟਰੱਸਟ (ਗੁਰੂ ਕਾਸ਼ੀ ਕੈਂਪਸ) ਦੇ ਵਿਦਿਆਰਥੀਆਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਚੋਣ ਹੋਈ। ਜਿਸ ਵਿੱਚ ਲਖਵਿੰਦਰ ਸਿੰਘ ਬੰਗੀ ਤੇ ਅਕਾਸ਼ਦੀਪ ਸਿੰਘ ਯਾਤਰੀ ਸਿੰਗਲ ਸਟਿੱਕ ਫੁੱਲ ਸਟਰੈਕ ਵਿੱਚ ਗੋਲਡ ਮੈਡਲ ਤੇ ਜਸਪ੍ਰੀਤ ਸਿੰਘ, ਸੁਰਿੰਦਰਪਾਲ ਸਿੰਘ ਬੰਗੀ ਫਰੀ ਸੋਟੀ ਫੁੱਲ ਸਟਰੈਕ ਵਿੱਚ ਬਰਾਊਨ ਮੈਡਲ ਜਿੱਤਿਆ। ਤਲਵੰਡੀ ਸਾਬੋ ਪਹੁੰਚਣ ਤੇ ਵਿਦਿਆਰਥੀਆਂ ਨੂੰ ਜਥੇਦਾਰ ਮੋਹਨ ਸਿੰਘ ਬੰਗੀ ਅਤੇ ਗੁਰੂ ਕਾਸ਼ੀ ਟਰੱਸਟ ਦੀ ਟੀਮ ਨੇ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਤੇ ਸਮੁੱਚੇ ਪ੍ਰਬੰਧ ਵਲੋਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ। ਪਿੰਡ ਪਹੁੰਚਣ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਦਾ ਸਨਮਾਨ ਕੀਤਾ । ਇਸ ਮੌਕੇ ਮੰਗਲ ਸਿੰਘ ਮਰਗਿੰਦਪੁਰਾ, ਹਰਜਿੰਦਰ ਸਿੰਘ ਕਿਲੀ, ਬਾਲਬਹਾਦਰ ਸਿੰਘ, ਹਰਦੀਪ ਸਿੰਘ, ਅਰਸ਼ਦੀਪ ਸਿੰਘ, ਕਿ੍ਸ਼ਨ ਸਿੰਘ, ਰਵਿੰਦਰ ਸਿੰਘ ਬਿਧੀ, ਸਾਹਿਬਦੀਪ ਸਿੰਘ ਆਦਿ ਹਾਜ਼ਰ ਸਨ।
