ਬਟਾਲਾ (ਪੰਜ ਦਰਿਆ ਬਿਊਰੋ) ਪੰਜਾਬ ਦੇ ਬਟਾਲਾ ’ਚ ਅੱਜ ਸਕੂਲ ਬੱਸ ਨਾਲ ਅੱਗ ਲੱਗਣ ਦਾ ਭਿਆਨਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਰਾਏ ਪਬਲਿਕ ਸਕੂਲ ਕਿਲ੍ਹਾ ਲਾਲ ਸਿੰਘ ਦੀ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਇਸ ਦੌਰਾਨ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਖੇਤਾਂ ਵਿਚ ਪਲਟ ਗਈ। ਖੇਤਾਂ ਵਿਚ ਫਸਲ ਦੇ ਨਾੜ ਨੂੰ ਲਗਾਈ ਗਈ ਅੱਗ ਕਾਰਨ ਬੱਸ ਵੀ ਅੱਗ ਦੀ ਲਪੇਟ ਵਿਚ ਆ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿਚ ਲਗਭਗ 30 ਤੋਂ ਵੱਧ ਬੱਚੇ ਸਵਾਰ ਸਨ। ਇਸ ਦੌਰਾਨ ਬੱਚਿਆਂ ਦਾ ਚੀਕ ਚਿਹਾੜਾ ਸੁਣ ਕੇ ਨੇੜੇ ਪਿੰਡ ਦੇ ਲੋਕ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਇਸ ਹਾਦਸੇ ਕਾਰਨ 1 ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
