7 C
United Kingdom
Friday, March 6, 2026

More

    ‘ਵਗਦੇ ਪਾਣੀਆਂ ਦੀ ਸੰਵੇਦਨਾ’ (ਨਿਬੰਧ-ਸੰਗ੍ਰਿਹ)

    ਲੇਖਕ :- ਕੁਲਵਿੰਦਰ ਵਿਰਕ ਸੰਪਰਕ :- 78146 – 54133ਪਬਲੀਕੇਸ਼ਨ :- ਅਜ਼ੀਜ਼ ਕਿਤਾਬ ਘਰ ,3 ਕਾਹਲੋ ਕੰਪਲੈਕਸ ਸਾਹਮਣੇ , ਪੰਜਾਬੀ ਯੂਨੀਵਰਸਿਟੀ ( ਪਟਿਆਲਾ )        ‘ਵਗਦੇ ਪਾਣੀਆਂ ਦੀ ਸੰਵੇਦਨਾ’ ਨਿਬੰਧ ਸੰਗ੍ਰਹਿ , ‘ਲੇਖਕ ਕੁਲਵਿੰਦਰ ਵਿਰਕ ਜੀ’ ਦਾ ਚੌਥਾ ਨਿਬੰਧ ਸੰਗ੍ਰਹਿ ਹੈ । ਇਸ ਸੰਗ੍ਰਹਿ ਤੋਂ ਪਹਿਲਾ ‘ਕੁਲਵਿੰਦਰ ਵਿਰਕ ਜੀ’ ਦੇ ਤਿੰਨ ਸੰਗ੍ਰਹਿ ਲੋਕ ਅਰਪਣ ਹੋ ਚੁੱਕੇ ਹਨ । ਕਾਵਿ ਸੰਗ੍ਰਹਿ ‘ਜੂਹਾਂ’, 2011 , ‘ਵੈਰਾਗ ਤੇ ਚਿਰਾਗ’ ਕਾਵਿ ਸੰਗ੍ਰਹਿ 2014 ਤੇ ਕਹਾਣੀ ਸੰਗ੍ਰਹਿ ‘ਸੋ਼ਲਾਂ ਦਿਸੰਬਰ’ 2017 ਲੋਕ ਅਰਪਣ ਹੋਇਆ ।        ਵਗਦੇ ਪਾਣੀਆਂ ਦੀ ਸੰਵੇਦਨਾ ਨਿਬੰਧ ਸੰਗ੍ਰਹਿ , ਲੇਖਕ ਕੁਲਵਿੰਦਰ ਵਿਰਕ ਜੀ ਦੀ ਸੂਖ਼ਮਦਿ੍ਸ਼ਟੀ ਤੇ ਕਲਾਤਮਕ ਸੂਝ ਦੀ ਸਾਧਨਾ ਦੀ ਉਪਜ ਹੈ । ਨਿਬੰਧ ਲਿਖਣਾ , ਕੋਈ ਖਾਲਾ ਜੀ ਦਾ ਵਾੜਾ ਨਹੀਂ । ਇਸ ਲਈ ਲੇਖਕ ਕੋਲ ਤੀਖ਼ਣ ਤੇ ਦੂਰ-ਅੰਦੇਸ਼ੀ ਸੋਚ ਹੋਣੀ ਲਾਜ਼ਮੀ ਹੈ । ਸਿ੍ਸ਼ਟੀ ਦੀ ਪਰਕਰਮਾ ਕਰਦੇ ਸ਼ਬਦ , ਜ਼ਮੀਰ ਜਾਗਦੀ , ਰਿਸ਼ਤਿਆਂ ਦਾ ਮੋਹ , ਕੁਦਰਤ ਪ੍ਰੇਮ ਤੇ ਸਮਾਜ ਭਲਾਈ ਵੱਲ ਵਧਦੇ ਕਦਮ ਹੋਣੇ ਜ਼ਰੂਰੀ ਹਨ । ਕੁਲਵਿੰਦਰ ਵਿਰਕ ਜੀ ਨੇ , ਛੋਟੇ ਛੋਟੇ ਨਿਬੰਧ ਲਿਖ , ਸੁੱਤੀਆਂ ਜ਼ਮੀਰਾਂ ਨੂੰ ਝੰਜੋੜਿਆ । ਆਪਣੇ ਸਮਾਜ , ਕੁਦਰਤ ਤੇ ਮਨੁੱਖਤਾ ਪ੍ਰਤੀ ਬਣਦੇ , ਫਰਜ਼ਾਂ ਨੂੰ ਬਾਖੂਬੀ ਨਿਭਾਇਆ । ‘ਕੁਲਵਿੰਦਰ ਵਿਰਕ ਜੀ’ ਨੇ , ਸਮਾਜ ਦੇ ਗੰਧਲੇ ਹੋ ਰਹੇ , ਸ਼ੀਸ਼ੇ ਤੇ ਪਈ ਨੂੰ ਧੂੜ , ਏਨਾਂ ਛੋਟੇ ਛੋਟੇ ਨਿਬੰਧਾਂ ਰਾਹੀਂ , ਜੱਗ ਜ਼ਾਹਰ ਦੀ , ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ । ‘ਕੁਲਵਿੰਦਰ ਵਿਰਕ ਜੀ’ ਦੀ , ਇਹ ਮਾਨਵਤਾ ਦੇ ਭਲੇ ਦੀ ਅਰਦਾਸ ਹੈ । ਇਹ ਨਿਬੰਧ ਨਹੀਂ ,  ਲੇਖਕ ‘ਕੁਲਵਿੰਦਰ ਵਿਰਕ ਜੀ’ ਦੇ ਨਿੱਕੇ ਨਿੱਕੇ ਹੋਕੇ ਹਨ ।          ਜ਼ਮੀਰਾਂ ਜਾਗਦੀਆਂ ਰੱਖਿਓ… ਨਿਬੰਧ ਚ ਲਿਖਦੇ ਹਨ :- ਜ਼ਮੀਰਾਂ ਜਾਗਦੀਆਂ ਰੱਖਿਓ , ਮਸ਼ਾਲਾਂ ਬਲਦੀਆਂ ਰੱਖਿਓ…!! ਜ਼ਿੰਦਗੀ ਦਾ ਸੁਰਖ਼ ਸਿਰਨਾਵਾਂ ਬਣਨ ਲਈ ਸੁੱਤੀ ਹੋਈ ਜ਼ਮੀਰ ਨੂੰ ਜਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਕਿਉਂਕਿ ਸੁੱਤੀਆਂ ਹੋਈਆਂ , ਜ਼ਮੀਰਾਂ ਵਾਲੇ ਲੋਕਾਂ ਦੇ ਨੈਣਾਂ ‘ਚ ਨਾ ਸੰਦਲੀ ਸੁਪਨਿਆਂ ਲਈ ਥਾਂ ਹੁੰਦੀ ਹੈ ,ਨਾ ਧੁੱਪ ਤੋਂ ਸਤਾਏ ਲੋਕਾਂ ਲਈ ਕੋਈ ਛਾਂ ਹੁੰਦੀ ਹੈ ।          ‘ਕੁਲਵਿੰਦਰ ਵਿਰਕ ਜੀ’ ਲਿਖਦੇ ਹਨ :- ਜਾਗਦੀ ਜ਼ਮੀਰ ਤੇ ਸੁੱਚੀ ਸੋਚ ਹੀ ਉੱਚਾ ਕਿਰਦਾਰ ਸਿਰਜਦੀ ਹੈ ।         ਏਸੇ ਤਰ੍ਹਾਂ , ‘ਕੁਲਵਿੰਦਰ ਵਿਰਕ ਜੀ’ ਨੇ , ‘ਚਿਹਰੇ’ ਨਿਬੰਧ ਚ ਲਿਖਦੇ ਹਨ :-ਪਰ ਅਜੋਕੇ ਸਮਿਆਂ ‘ਚ ਚਿਹਰੇ ਤੇ ਅਸਲੀਅਤ ਘੱਟ , ਮਖੌਟੇ ਜ਼ਿਆਦਾ ਹੁੰਦੇ ਨੇ…ਹਰ ਥਾਂ ‘ਤੇ ਚਿਹਰੇ ਉਪਰ ਕੋਈ ਨਵਾਂ ਮਖੌਟਾ ਪਹਿਨ ਕੇ ਜਾਈਦਾ… ਤੇ ਆਪਣੇ ਸਿਆਣੇ ਹੋਣ ਦਾ ਭਰਮ ਪਾਲ ਆਉਂਦਾ…!         ‘ਕੁਲਵਿੰਦਰ ਵਿਰਕ ਜੀ’ ਦਾ ਕਹਿਣਾ , ਸਾਫ਼ ਸੁਥਰਾ ਮਨ , ਸਾਡੇ ਸਾਫ਼ ਸੁਥਰੇ ਕੰਮ , ਸਾਡੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ।         ‘ਗੱਲਾਂ’, ਨਿਬੰਧ ‘ਚ ਇਹ ਸਪਸ਼ਟ ਕੀਤਾ ਹੈ ਕਿ ਵਿਅਰਥ ਗੱਲਾਂ , ਅਰਥਹੀਣ ਗੱਲਾਂ ਤੇ ਫਾਲਤੂ ਗੱਲਾਂ , ਮਨੁੱਖ ਦਾ ਮਨੋਬਲ ਡੇਗਦੀਆਂ ਹਨ । ਜਿਨ੍ਹਾਂ ਗੱਲਾਂ ਦਾ ਕੋਈ ਸਾਰਥਕ ਭਾਵ ਨਾ ਹੋਵੇ , ਉਹ ਬੋਝਲ ਬਣ ਜਾਂਦੀਆਂ ਹਨ । ਉਕਾਊ ਗੱਲਾਂ , ਸਾਨੂੰ ਇੱਕ ਦੂਜੇ ਤੋਂ ਦੂਰ , ਪਿਆਰ ਮੁਹੱਬਤ ਨਾਲ ਲਬਰੇਜ਼ ਗੱਲਾਂ , ਸਾਨੂੰ ਇੱਕ ਦੂਜੇ ਦੇ ਨੇੜੇ ਲੈ ਆਉਂਦੀਆਂ ਹਨ ।        ‘ਹੱਸਣਾ ਖੇਡਣਾ ਮਨ ਕਾ ਚਾਓ…’ ਨਿਬੰਧ ਵਿਚ ‘ਕੁਲਵਿੰਦਰ ਵਿਰਕ ਜੀ’ , ਅੱਜ ਦੇ ਮਸ਼ੀਨੀ ਯੁੱਗ ‘ਚ ਬੰਦਾ , ਪੈਸਿਆਂ ਦੀ ਦੌੜ ਪਿੱਛੇ , ਆਪਣੇ ਚਾਵਾਂ , ਹਾਸਿਆਂ ਨੂੰ ਗੁਆ ਬੈਠਾ , ਨਿੱਤ ਦਿਨ ਚਿੰਤਾਵਾਂ ਨਾਲ ਅੰਦਰੋਂ ਅੰਦਰੀ ਖੁਰਦਾ ਜਾ ਰਿਹਾ ਹੈ । ਕੁਲਵਿੰਦਰ ਵਿਰਕ ਜੀ ਨੇ , ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਗਾਇਕ  ‘ਗੁਰਦਾਸ ਮਾਨ ਜੀ’ ਦੇ ਗੀਤ ਦਾ ਜ਼ਿਕਰ ਕੀਤਾ :-       ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਭਾਅ ਸੱਜਣਾ ,        ਏਥੇ ਰੋਂਦੇ ਚਿਹਰੇ ਨਹੀਂ ਵਿਕਦੇ , ਤੂੰ ਹੱਸਣ ਦੀ ਆਦਤ ਪਾ ਸੱਜਣਾ ।      ‘ਕੁਲਵਿੰਦਰ ਵਿਰਕ ਜੀ’, ਦੀ ਰੁੱਖਾਂ ਪ੍ਰਤੀ ਸੰਵੇਦਨਾ , ਕੁਦਰਤ ਦੇ ਮੋਹ ਨੂੰ ਉਜਾਗਰ ਕਰਦੀ ਹੈ । ‘ਜਿਉਣ ਰੁੱਖਾਂ ਦੀਆਂ ਛਾਵਾਂ’, ਨਿਬੰਧ ਵਿਚਲੀ ਭਾਵਨਾ , ਸਾਨੂੰ ਕੁਦਰਤ ਨਾਲ ਇੱਕਮਿਕ ਕਰਦੀ ਹੈ । ਰੁੱਖ ਤੇ ਮਨੁੱਖ ਦਾ ਰਿਸ਼ਤਾ ਜਨਮ ਤੋਂ ਮਰਨ ਤੀਕ , ਸਿਵਿਆਂ ਚ ਸੜਨ ਤੀਕ । ਰੁੱਖ ਸਾਨੂੰ ਸੋਰ , ਦੂਸ਼ਿਤ ਹਵਾ ਤੇ ਜ਼ਹਿਰਾਂ ਨੂੰ ਚੂਸਦੇ ਹੋਏ, ਸਾਫ਼ ਵਾਤਾਵਰਨ ਮੁਹੱਈਆ ਕਰਵਾਉਂਦੇ, ਮੀਂਹ ਪਵਾਉਂਦੇ , ਸਾਡੀਆਂ ਸਾਹਾਂ ਅਹਿਸਾਨ ਰਾਹਾਂ ਤੇ  ਤੋਰਦੇ ਹਨ । ਰੁੱਖ ਤੇ ਮਨੁੱਖ ਦੀ , ਰੂਹ ਦੀ ਰਿਸ਼ਤੇਦਾਰੀ ਹੈ ।       ਏਸੇ ਤਰ੍ਹਾਂ ਬਹੁਤ ਸਾਰੇ ਨਿਬੰਧ , ਜਿਵੇਂ ਕਿ ‘ਕੁਦਰਤ ਤੇ ਕੈਨਵਸ’, ‘ਨੇਕ ਨਿਆਮਤਾਂ,’ ‘ਘਰ’ , ‘ਪਾਣੀ ਵਗਦੇ ਭਲੇ’ , ‘ਜ਼ਿੰਦਗੀ ਖ਼ੂਬਸੂਰਤ ਹੈ’ , ‘ਬਾਬਾ ਅਕਸਰ ਆਖਦਾ ਹੁੰਦਾ ਸੀ..’, ‘ਗੱਲ ਤਾਂ ਸਾਰੀ ਸੋਚ ਦੀ ਹੈ..’, ਆਦਿ ਨਿਬੰਧਾਂ ਚ , ‘ਕੁਲਵਿੰਦਰ ਵਿਰਕ ਜੀ’ , ਸਮਾਜ , ਕੁਦਰਤ , ਰਿਸ਼ਤਿਆਂ ਤੇ ਸੱਭਿਆਚਾਰ ਵਿੱਚ ਆ ਰਹੀ ਗਿਰਾਵਟ , ਪ੍ਰਤੀ ਫ਼ਿਕਰਮੰਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਝਲਕਦੀ ਹੈ । ਏਨਾਂ ਨਿਬੰਧਾਂ ਦੇ ਮਾਧਿਅਮ ਰਾਹੀਂ ‘ਲੇਖਕ ਕੁਲਵਿੰਦਰ ਵਿਰਕ ਜੀ’ ਨੇ , ਸਮਾਜ ਨੂੰ ਚੇਤੰਨ ਕਰਨ ਦਾ , ਆਪਣਾ ਫਰਜ਼ ਅਦਾ ਕੀਤਾ ਹੈ । ਏਨਾ ਨਿਬੰਧਾਂ ਵਿਚ ‘ਕੁਲਵਿੰਦਰ ਵਿਰਕ ਜੀ’ ਨੇ , ਆਪਣੀ ਕਾਵਿਕ ਸ਼ੈਲੀ ਦੀ ਵਰਤੋਂ ਕਰ , ਨਿਬੰਧਾਂ ਵਿਚ ਵੱਖਰਾ ਨਿਖਾਰ ਲਿਆਂਦਾ । ‘ਕੁਲਵਿੰਦਰ ਵਿਰਕ ਜੀ’ ਦੇ , ਇਸ ਉਪਰਾਲੇ ਨੂੰ ਸਲਾਮ ।         ਆਸ ਹੈ ਕਿ ਲੇਖਕ ‘ਕੁਲਵਿੰਦਰ ਵਿਰਕ ਜੀ’ , ਆਪਣੀ ਲਿਖਣ ਕਲਾ, ਆਪਣੀ ਸਮਰੱਥਾ ਮੁਤਾਬਕ ਤੇ ਆਪਣੀ ਮਿਹਨਤ ਲਗਨ ਨਾਲ , ਆਪਣੇ ਆਸ ਪਾਸ ਵਾਪਰ ਰਹੇ , ਵਰਤਾਰੇ ਨੂੰ ਕਲਮਬੱਧ ਕਰ , ਪਾਠਕਾਂ ਦੇ ਰੂਬਰੂ ਹੁੰਦੇ ਰਹਿਣ । ਵਧਦੇ ਕਦਮਾਂ ਲਈ ਦੁਆਵਾਂ । ਆਮੀਨ                               

      ਸ਼ਿਵਨਾਥ ਦਰਦੀ                             

    ਸੰਪਰਕ :- 9855155392

    ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!