6.9 C
United Kingdom
Thursday, April 17, 2025

More

    ਸਕਾਟਲੈਂਡ: ‘ਪੰਜ ਦਰਿਆ’ ਤੇ ‘ਪੀਟੀਸੀ ਪੰਜਾਬੀ’ ਵੱਲੋਂ ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਕਵੀ ਦਰਬਾਰ ਕਰਵਾਇਆ 

    ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਅਜਿਹੇ ਉੱਦਮਾਂ ਲਈ ਸਹਿਯੋਗ ਦੇਣ ਲਈ ਵਚਨਬੱਧ- ਬਮਰਾਹ, ਜੰਡੂ
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਨਵੀਂ ਪਿਰਤ ਦਾ ਮੁੱਢ ਬੰਨਦਿਆਂ ਸਕਾਟਲੈਂਡ ਦੀ ਧਰਤੀ ਦੇ ਹੁਣ ਤੱਕ ਦੇ ਨਿਰੋਲ ਪੰਜਾਬੀ ਮੀਡੀਆ ਸਾਧਨਪੰਜ ਦਰਿਆ ਵੱਲੋਂ ਪੀ ਟੀ ਸੀ ਪੰਜਾਬੀ ਦੇ ਵਿਸ਼ੇਸ਼ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟ੍ਰੀਟ ਦੇ ਰਾਮਗੜ੍ਹੀਆ ਹਾਲ ਵਿਖੇ ਹੋਏ ਇਸ ਕਵੀ ਦਰਬਾਰ ਦੀ ਸੁਰੂਆਤ ਗੁਰੂ ਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਨੇ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸਬੰਧੀ ਵਿਸਤਾਰ ਸਹਿਤ ਚਾਣਨਾ ਪਾਉਂਦਿਆਂ ਪ੍ਰਬੰਧਕਾਂ ਨੂੰ ਇਸ ਨਿਵੇਕਲੀ ਪਿਰਤ ਦਾ ਮੁੱਢ ਬੰਨਣ ਦੀ ਵਧਾਈ ਪੇਸ਼ ਕੀਤੀ। ਇਸ ਉਪਰੰਤ ਉੱਘੇ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਆਪਣੀਆਂ ਦੋ ਗਜ਼ਲਾਂ ਰਾਹੀਂ ਸਾਂਝ ਪਾਈ। ਵਿਅੰਗ ਲੇਖਕ ਤੇ ਗੀਤਕਾਰ ਅਮਰਜੀਤ ਮੀਨੀਆਂ ਨੇ ਕ੍ਰਾਂਤੀਕਾਰੀ ਸ਼ਾਇਰ ਸੰਤ ਰਾਮ ਉਦਾਸੀ ਦੀ ਧਾਰਮਿਕ ਰਚਨਾ ਰਾਹੀਂ ਹਾਜ਼ਰੀ ਭਰੀ । ਲੇਖਕ ਤੇ ਸ਼ਾਇਰ ਬਲਬੀਰ ਸਿੰਘ ਫਰਵਾਹਾ ਨੇ ਆਪਣੀ ਧਾਰਮਿਕ ਲਿਖਤ ਰਾਹੀਂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਪੇਸ਼ ਕੀਤੀ। ਉੱਘੇ ਕਾਰੋਬਾਰੀ ਤੇ ਸੁਰੀਲੇ ਫ਼ਨਕਾਰ ਤਰਸੇਮ ਕੁਮਾਰ ਨੇ ਧਾਰਮਿਕ ਸ਼ਬਦ ਨਾਲ ਹਾਜ਼ਰੀਨ ਕੋਲੋਂ ਵਾਹ ਵਾਹ ਖੱਟੀ। ਇਸ ਉਪਰੰਤ ਪ੍ਰਸਿੱਧ ਰੇਡੀਓ ਪੇਸ਼ਕਾਰ ਤੇ ਗਾਇਕ ਕਰਮਜੀਤ ਮੀਨੀਆਂ ਨੇ ਤੂੰਬੀ ਦੀ ਟੁਣਕਾਰ ‘ਤੇ ਦੋ ਧਾਰਮਿਕ ਗੀਤਾਂ ਨਾਲ ਭਗਤ ਰਵਿਦਾਸ ਮਹਾਰਾਜ ਦਾ ਗੁਣਗਾਨ ਕੀਤਾ। ਸਮਾਗਮ ਦੇ ਅਖੀਰ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟਰੀਟ ਗਲਾਸਗੋ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ ਤੇ ਸਕੱਤਰ ਸਰਦਾਰਾ ਸਿੰਘ ਜੰਡੂ ਜੀ ਵੱਲੋਂ ਜਿੱਥੇ ਕਵੀ ਦਰਬਾਰ ਦੇ ਪ੍ਰਬੰਧਕ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਸ਼ਾਬਾਸ਼ ਦਿੱਤੀ, ਉੱਥੇ ਅੱਗੇ ਤੋਂ ਵੀ ਅਜਿਹੇ ਸਮਾਗਮਾਂ ਲਈ ਲੋੜੀਂਦਾ ਸਾਥ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਨਾਲ ਹੀ ਉਹਨਾਂ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਸਨਮਾਨ ਸਮਾਰੋਹ ਦੌਰਾਨ ਕਵੀ ਦਰਬਾਰ ਪ੍ਰਬੰਧਕਾਂ ਵੱਲੋਂ ਗੁਰੂ ਨਾਨਕ ਸਿੱਖ ਟੈਂਪਲ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਸਮੇਤ ਸਮੂਹ ਕਵੀਜਨਾਂ ਨੂੰ ਵੀ ਪ੍ਰਸੰਸਾ ਪੱਤਰ ਭੇਂਟ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਦੌਰਾਨ ਸਰਵ ਸ੍ਰੀ ਹੈਰੀ ਮੋਗਾ, ਅਵਤਾਰ ਸਿੰਘ ਹੁੰਝਣ, ਸੁਖਦੇਵ ਸਿੰਘ ਕੁੰਦੀ, ਮਨਜੀਤ ਸਿੰਘ ਗਿੱਲ, ਅਮਰ ਸਿੰਘ ਕੁੰਦੀ, ਪਿਸ਼ੌਰਾ ਸਿੰਘ ਬੱਲ, ਰਣਜੀਤ ਸਿੰਘ ਸੱਲ੍ਹ, ਨਿਰਮਲ ਸਿੰਘ ਬਮਰਾ, ਬਲਬੀਰ ਕੌਰ ਪਨੇਸਰ, ਭਾਈ ਤੇਜਵੰਤ ਸਿੰਘ, ਮਹਿੰਦਰ ਕੌਰ ਮਠਾੜੂ, ਬੀਬੀ ਕਮਲਾ ਦੇਵੀ, ਸਪਾਈਸ ਆਫ ਲਾਈਫ ਦੇ ਮਾਲਕ ਅਮਰਜੀਤ ਸਿੰਘ ਸਮਰਾ, ਰਵਿੰਦਰ ਸਿੰਘ ਰਵੀ ਸਹੋਤਾ, ਜਗਦੀਸ਼ ਸਿੰਘ, ਉੱਘੇ ਕਾਰੋਬਾਰੀ ਇਕਬਾਲ ਸਿੰਘ ਕਲੇਰ, ਗਾਇਕ ਸੋਢੀ ਬਾਗੜੀ, ਜਗਜੀਵਨ ਸਿੰਘ, ਸੁਖ ਮੀਨੀਆਂ, ਦਲਜੀਤ ਸਿੰਘ ਬਿੰਜੋਂ, ਸੁਖਦੇਵ ਰਾਹੀ, ਚਮਨਦੀਪ ਸਿੰਘ ਰਾਮਾ, ਮਹਿੰਦਰ ਸਿੰਘ ਮਦਾਰਪੁਰਾ, ਸ੍ਰੀਮਤੀ ਮਰਿਦੁਲਾ ਚਕਰਬਰਤੀ, ਅਮ੍ਰਿਤ ਕੌਰ ਸਰਾਓ, ਨਿਰਮਲ ਗਿੱਲ, ਨੀਲਮ ਖੁਰਮੀ, ਕਮਲ ਬਰਾੜ, ਪ੍ਰਭਜੋਤ ਕੌਰ, ਇਕਬਾਲ ਕੌਰ ਸਹੋਤਾ, ਅਮ੍ਰਿਤ ਕੌਰ ਚੀਤਾ, ਬਲਬੀਰ ਕੌਰ ਸਮਰਾ, ਕਮਲਾ ਦੇਵੀ ਸਰਾਂ, ਰੋਜੀ ਬਮਰਾ, ਸਰਬਜੀਤ ਕੌਰ, ਕੁਲਦੀਪ ਕੌਰ ਮੀਨੀਆਂ, ਨਵਜੋਤ ਗੋਸਲ, ਅਮ੍ਰਿਤਪਾਲ ਸਿੰਘ ਬਰਮੀ, ਹਰਮਨ ਮੀਨੀਆਂ, ਹਰਦਿਆਲ ਸਿੰਘ ਬਾਰ੍ਹੀ, ਬੌਬ ਚੱਢਾ ਐੱਮ ਬੀ ਈ, ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਹਰਪਾਲ ਸਿੰਘ, ਕੰਵਲਦੀਪ ਸਿੰਘ, ਜਸਪਾਲ ਸਿੰਘ ਮਠਾੜੂ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਕਵੀ ਦਰਬਾਰ ਦੇ ਮੰਚ ਸੰਚਾਲਕ ਦੇ ਫਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!