ਮਨਦੀਪ ਖੁਰਮੀ ਹਿੰਮਤਪੁਰਾ

ਪੰਜਾਬੀ ਗਾਇਕੀ ਵਿੱਚ ਸੂਫ਼ੀ ਬਲਬੀਰ ਤੇ ਕਰਮਜੀਤ ਅਨਮੋਲ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਦੋਵੇਂ ਫ਼ਨਕਾਰ ਇਕੱਠੇ ਸੰਗੀਤ ਜਗਤ ਦੀ ਝੋਲੀ ਇੱਕ ਗੀਤ ਪਾਉਣ ਜਾ ਰਹੇ ਹਨ। ਪੀਟੀਸੀ ਰਿਕਾਰਡਜ਼ ਵੱਲੋਂ ਉਹਨਾਂ ਦਾ ਗੀਤ “ਇੱਕ ਅਰਦਾਸ” ਕੱਲ੍ਹ ਨੂੰ 10 ਵਜੇ ਸਵੇਰੇ ਵਿਸ਼ਵ ਪੱਧਰ ‘ਤੇ ਲੋਕ ਅਰਪਣ ਕੀਤਾ ਜਾ ਰਿਹਾ ਹੈ। ਗੀਤ ਨੂੰ ਲਿਖਿਆ ਵੀ ਸੂਫ਼ੀ ਬਲਬੀਰ ਨੇ ਹੈ ਤੇ ਤਰਜ਼ ਵੀ ਉਹਨਾਂ ਨੇ ਹੀ ਬਣਾਈ ਹੈ। ਸੰਗੀਤ ਤਿਆਰ ਕੀਤਾ ਹੈ “ਰਿੱਕ ਮਿਊਜ਼ਿਕ” ਨੇ।
“ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਸੂਫ਼ੀ ਬਲਬੀਰ ਤੇ ਕਰਮਜੀਤ ਅਨਮੋਲ ਨੇ ਕਿਹਾ ਹੈ ਕਿ ਕੁਦਰਤ ਦੀ ਕਰੋਪੀ ਨੇ ਇਨਸਾਨ ਨੂੰ ਘਰਾਂ ਦੀ ਚਾਰਦੀਵਾਰੀ ‘ਚ ਕੈਦ ਕਰਕੇ ਰੱਖ ਦਿੱਤਾ ਹੈ। “ਇੱਕ ਅਰਦਾਸ” ਗੀਤ ਜਿੱਥੇ ਪ੍ਰਮਾਤਮਾ ਅੱਗੇ ਅਰਜ਼ੋਈਆਂ ਦਾ ਗੁਲਦਸਤਾ ਹੈ, ਉੱਥੇ ਸਮੁੱਚੇ ਪਰਿਵਾਰ ਦੇ ਇੱਕ ਜਗ੍ਹਾ ਇਕੱਠੇ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ।