
ਪਿਛਲੇ ਦਿਨੀਂ ਮੈਨੂੰ ਮੇਰੇ ਇਕ ਨਿੱਜੀ ਦੋਸਤ ਨਾਲ ਬਠਿੰਡਾ ਵਿਖੇ ਮਸ਼ਹੂਰ ਦਿੱਲੀ ਹਾਰਟ ਹਸਪਤਾਲ ਵਿਖੇ ਜਾਣ ਦਾ ਮੌਕਾ ਮਿਲਿਆ। ਦੋਸਤ ਦੀ ਬਾਈਪਾਸ ਸਰਜਰੀ ਸੀ। ਮੈਂ ਨਿਕੀ ਉਮਰੇ ਹਸਪਤਾਲਾਂ ਵਿਚ ਆਪਣੇ ਨਜ਼ਦੀਕੀਆਂ ਪਿਛੇ ਬੜੀ ਖੱਜਲ ਖੁਆਰੀ ਭੋਗੀ ਹੈ। ਖਾਸ ਕਰ 2012 ਵਿਚ ਆਪਣੇ ਪਿਤਾ ਨੂੰ ਕੈਂਸਰ ਦੀ ਬਿਮਾਰੀ ਨਾਲ ਲੜਦਿਆਂ ਦੇਖਿਆ ਤੇ ਕੁਝ ਡਾਕਟਰਾਂ ਪ੍ਰਤੀ ਰੋਸ ਵੀ ਰਿਹਾ ਸੀ। ਸੋ, ਆਪਣੇ ਮਿਤਰ ਸਮਾਜ ਸੇਵੀ ਅਮਰਜੀਤ ਮਹਿਤਾ ਰਾਹੀਂ ਦਿੱਲੀ ਹਾਰਟ ਹਸਪਤਾਲ ਚਲੇ ਗਏ। ਹਸਪਤਾਲ ਦੇ ਮਾਲਕ ਤੇ ਸੰਚਾਲਕ ਡਾ ਨਰੇਸ਼ ਗੋਇਲ ਖੁਦ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਹਨ। ਏਨੇ ਬਿਜੀ ਹੁੰਦੇ ਹੋਏ ਵੀ ਉਨਾ ਸਾਨੂੰ ਆਪਣਾ ਵਕਤ ਦਿੱਤਾ ਤੇ ਬੜੇ ਧਿਆਨ ਨਾਲ ਮੇਰੇ ਦੋਸਤ ਦੇ ਸਾਰੇ ਚੈਕਅੱਪ ਕਰਵਾ ਕੇ ਦੋ ਦਿਨਾਂ ਵਿਚ ਬਾਈਪਾਸ ਸਰਜਰੀ ਕਰਕੇ ਤੰਦਰੁਸਤ ਕਰ ਕੇ ਘਰ ਭੇਜਿਆ। ਸਾਰੇ ਸਟਾਫ ਦਾ ਵਤੀਰਾ ਚੰਗਾ ਚੰਗਾ ਲੱਗਿਆ। ਮੈਂ ਦੇਖਿਆ ਕਿ ਪਿੰਡਾਂ ਦੇ ਗਰੀਬ ਤੋਂ ਗਰੀਬ ਲੋਕ ਵੀ ਉਥੇ ਆਪਣਾ ਮੋਦੀ ਦੇ ਕਾਰਡ ਨਾਲ ਵਧੀਆ ਇਲਾਜ ਕਰਵਾ ਰਹੇ ਸੀ। ਖੈਰ! ਡਾ ਨਰੇਸ਼ ਗੋਇਲ ਦਾ ਸੁਭਾਅ ਮਿਲਣਸਾਰ ਤੇ ਪਿਆਰਾ ਹੈ। ਇਹ ਫੋਟੋ ਉਨਾਂ ਦੇ ਦਫਤਰ ਕਿਤਾਬ ਭੇਟ ਕਰਦਿਆਂ ਖਿੱਚੀ ਗਈ। ਮੇਰੀਆਂ ਡਾਕਟਰਾਂ, ਸਟਾਫ ਤੇ ਇਲਾਜ ਕਰਵਾ ਰਹੇ ਮਰੀਜਾਂ ਵਾਸਤੇ ਸ਼ੁਭਕਾਮਨਾਵਾਂ।