
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 21 ਜਨਵਰੀ, 2022: ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰਾ ਭੱਖ ਚੁੱਕਾ ਹੈ ਅਤੇ ਹਰ ਉਮੀਦਵਾਰ ਪਿੰਡਾਂ ਦੇ ਦੌਰੇ ਕਰ ਰਿਹਾ ਹੈ। ਇਸੇ ਤਹਿਤ ਹਲਕਾ ਸੰਗਰੂਰ ਤੋਂ ਆਪ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਆਪਣੇ ਪਿੰਡ ਭਰਾਜ ਸਮੇਤ ਪਿੰਡ ਕਾਲਾਝਾੜ, ਚੰਨੋ, ਲੱਖੇਵਾਲ, ਨੂਰਪੁਰਾ,ਖੇੜੀ ਗਿੱਲਾ, ਸ਼ਾਹਪੁਰ, ਬੀਬੜ, ਬੀਂਬੜੀ, ਡੇਹਲੇਵਾਲ, ਮਾਝਾ, ਮਾਝੀ ਦਾ ਤੂਫ਼ਾਨੀ ਦੌਰਾ ਕਰਦਿਆਂ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਵਾਰ ਜਨਤਾ ਆਪ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੀ ਹੈ ਉਨ੍ਹਾ ਕਿਹਾ ਕਿ ਹਰ ਪਿੰਡ ਉਨ੍ਹਾ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਉਨ੍ਹਾ ਕਿਹਾ ਕਿ ਸੰਗਰੂਰ ਤੋਂ ਚੋਣ ਲੜ ਰਹੇ ਬਾਕੀ ਸਾਰੀਆਂ ਪਾਰਟੀਆ ਦੇ ਉਮੀਦਵਾਰ ਹਲਕੇ ਤੋ ਬਾਹਰੀ ਹਨ ਇਸ ਲਈ ਹਲਕੇ ਦੇ ਲੋਕ ਸਿਰਫ ਆਪਣੀ ਧੀ ਨਾਲ ਹਨ ਅਤੇ ਵੱਡੇ ਮਾਰਜਣ ਨਾਲ ਆਪਣੀ ਧੀ ਦੇ ਹੱਕ ਵਿੱਚ ਭੁਗਤਣਗੇ।
ਆਪਣੇ ਪਿੰਡ ਭਰਾਜ ਪਹੁੰਚਣ ਤੇ ਪਿੰਡ ਵਾਸੀਆ ਨੂੰ ਸੰਬੋਧਨ ਕਰਦਿਆ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਹਮੇਸ਼ਾ ਪਿੰਡ ਭਰਾਜ ਦਾ ਨਾਮ ਰੋਸ਼ਨ ਕਰਨ ਕੋਸ਼ਿਸ ਕਰਦੇ ਆਏ ਹਨ ਅਤੇ ਕੋਸ਼ਿਸ਼ ਕਰਦੇ ਰਹਿਣਗੇ ਅਤੇ ਜੋ ਮਾਣ ਅਤੇ ਸਤਿਕਾਰ ਪੂਰਾ ਸੰਗਰੂਰ ਹਲਕਾ ਉਨ੍ਹਾਂ ਨੂੰ ਬਖਸ਼ ਰਿਹਾ ਹੈ ਉਹ ਉਸ ਦੀ ਹਮੇਸ਼ਾ ਕਰਜ਼ਦਾਰ ਰਹੇਗੀ।
ਬੀਬਾ ਭਰਾਜ ਨੇ ਕਿਹਾ ਕਿ ਬਾਹਰ ਤੋ ਆਏ ਧਨਾਡ ਉਮੀਦਵਾਰਾਂ ਨਾਲ ਮੇਰੀ ਲੜਾਈ ਨਹੀ ਸਗੋਂ ਇਨ੍ਹਾਂ ਲੋਕਾ ਦੀ ਲੜਾਈ ਹੈ, ਜਿਨ੍ਹਾਂ ਨੂੰ ਇਨ੍ਹਾਂ ਲੀਡਰਾਂ ਨੇ ਪਿਛਲੇ ਸੱਤਰ ਸਾਲਾਂ ਤੋਂ ਲਗਾਤਾਰ ਲੁੱਟਿਆ ਅਤੇ ਕੁੱਟਿਆ ਹੈ। ਉਨ੍ਹਾ ਕਿਹਾ ਕਿ ਇਹ ਲੋਕ ਹੀ ਮੇਰੀ ਤਾਕਤ ਹਨ ਕਿਉਕਿ ਮੈ ਇੱਕ ਆਮ ਘਰ ਧੀ ਇਨ੍ਹਾ ਲੋਕਾਂ ਕਰਕੇ ਹੀ ਅੱਜ ਇੱਥੋ ਤੱਕ ਆਈ ਹਾਂ। ਉਨ੍ਹਾ ਕਿਹਾ ਕਿ ਲੋਕ ਪੂਰਾ ਮਨ ਬਣਾ ਚੁੱਕੇ ਹਨ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਆਪ ਦੀ ਬਣਨ ਜਾ ਰਹੀ ਹੈ।