ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆਂ)

ਟੈਕਸਾਸ ਦੇ ਫੋਰਟ-ਵਰਥ ਨਿਵਾਸੀ ਉੱਘੇ ਸਮਾਜਸੇਵੀ ਹਰਿਮੰਦਰ ਸਿੰਘ ਰੰਗੀ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਚਚੇਰੇ ਭਰਾ ਜਗਰੂਪ ਸਿੰਘ ਰੰਗੀ (41) ਦੀ ਹਾਰਟ ਅਟੈਕ ਨਾਲ ਫਰਿਜ਼ਨੋ ਕੈਲੇਫੋਰਨੀਆਂ ਵਿਖੇ ਅਚਾਨਕ ਮੌਤ ਹੋ ਗਈ। ਸਵ. ਜਗਰੂਪ ਸਿੰਘ ਰੰਗੀ ਟਰੇਸੀ ਕੈਲੀਫੋਰਨੀਆਂ ਵਿਖੇ ਰਹਿ ਰਹੇ ਸਨ, ਜਿਸ ਦਿਨ ਉਹਨਾਂ ਦੀ ਮੌਤ ਹੋਈ ਉਸ ਦਿਨ ਉਹ ਫਰਿਜ਼ਨੋ ਵਿਖੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਲਈ ਪਹੁੰਚੇ ਹੋਏ ਸਨ। ਸਵ. ਜਗਰੂਪ ਸਿੰਘ ਰੰਗੀ ਦਾ ਪਿਛਲਾ ਪਿੰਡ ਰੰਗੀਆਂ ਜ਼ਿਲ੍ਹਾ ਲੁਧਿਆਣਾ ਵਿੱਚ ਪੈਦਾ ਹੈ। ਸਵ. ਜਗਰੂਪ ਸਿੰਘ ਰੰਗੀ ਦੀ ਦੇਹ ਦਾ ਅੰਤਿਮ ਸਸਕਾਰ ਸ਼ਾਂਤ-ਭਵਨ ਫਿਊਨਰਲ ਹੋਂਮ ਫਾਊਲਰ (4800 E Clayton Ave Fowler ca 93625) ਵਿਖੇ ਮਿਤੀ 4 ਜਨਵਰੀ ਦਿਨ ਮੰਗਲ਼ਵਾਰ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜ਼ਨੋ (4250 E Lincoln Ave Fresno ca 93725) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਜਾ ਹੋਰ ਵਧੇਰੇ ਜਾਣਕਾਰੀ ਲਈ ਹਰਿਮੰਦਰ ਸਿੰਘ ਰੰਗੀ ਨਾਲ (817) 205-7682 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।