ਅਮਰਜੀਤ ਸਿੰਘ ਫੌਜੀ
ਛੋਟੇ ਮੂੰਹ ਚੋਂ ਵੱਡੀ ਗੱਲ
ਨਹੀਂ ਕਹਿ ਸਕਦਾ
ਪਰ ਹੁਣ ਤਾਂ ਸੱਚ ਲਿਖਣੋਂ
ਵੀ ਨਹੀਂ ਰਹਿ ਸਕਦਾ।
ਕੰਮ ਕਾਰ ਸਭ ਬੰਦ
ਕਰੋਂਨੋਇਓ ਬਚ ਰਹੇ
ਢਿੱਡ ਮੰਗਦਾ ਏ ਰੋਟੀ
ਚੂਹੇ ਨੱਚ ਰਹੇ
ਗਲ ਪਿਆ ਭੁੱਖ ਦਾ ਢੋਲ
ਛੇਤੀ ਨਹੀਂ ਲਹਿ ਸਕਦਾ
ਚੁੱਲ੍ਹੇ ਅੱਗ, ਨਾ ਆਟਾ
ਪੀਪਾ ਖਾਲੀ ਏ
ਭੁੱਖੇ ਵਿਲਕਣ ਬਾਲ
ਨਾ ਕੋਈ ਵਾਲੀ ਏ
ਵੱਢ ਵੱਢ ਖਾਵੇ ਚਿੰਤਾ
ਬਾਪੂ ਦੀ ਦਵਾਈ ਦੀ
ਕੀ ਬਾਪੂ ਨੂੰ ਦੱਸਾਂ
ਕੋਲ ਨਹੀਂ ਬਹਿ ਸਕਦਾ !
ਪ੍ਰਸ਼ਾਸਨ ਝੱਗਾ ਚੱਕ ਗਿਆ
ਹੱਥ ਖੜ੍ਹੇ ਸਰਕਾਰਾਂ ਦੇ
ਚਿਰਾਂ ਤੱਕ ਨੇ ਰਹਿਣੇ
ਦਾਗ ਸਮੇਂ ਦੀਆਂ ਮਾਰਾਂ ਦੇ
ਅੰਦਰੀਂ ਡੱਕੇ ਲਾ ਬਹਾਨਾ
ਕਰਫਿਊ ਦਾ
ਫੌਜੀਆ ਜੋ ਗਰੀਬ ਨੇ ਸਹਿੰਦੇ
ਕੋਈ ਨਹੀਂ ਸਹਿ ਸਕਦਾ।
ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ
95011-27033