4.1 C
United Kingdom
Friday, April 18, 2025

More

    ਡਾਇਰੀ- ਨਿੰਦਰ ਘੁਗਿਆਣਵੀ

    ਮਦਨ ਲਾਲ ਜਲਾਲਪੁਰ ਜੀ, ਪੰਜਾਬੀ ਜਗਤ ਆਪ ਨੂੰ ਲਾਹਨਤਾਂ ਪਾ ਰਿਹਾ ਹੈ। ਅੱਗੇ ਤੋਂ ਐਸੀ ਭੁੱਲ ਨਾ ਕਰਿਓ! ਨਹੀਂ ਤੇ ਸਮਾਂ ਆਪ ਨੂੰ ਮਾਫੀ ਨਹੀਂ ਦੇਵੇਗਾ। ਮੁੱਖ ਮੰਤਰੀ ਤੇ ਮੀਡੀਆ ਦੇ ਸਾਹਮਣੇ ਆਪ ਨੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ ਅਰਵਿੰਦ ਜੀ ਨੂੰ ਆਪਣੇ ਸ਼ਬਦੀ ਹਮਲੇ ਨਾਲ ਨੀਂਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਦੀ ਨਿੰਦਾ ਹੋ ਰਹੀ ਹੈ। ਪਹਿਲੀ ਗੱਲ ਕਿ ਆਪ ਨੇ ਵਿਧਾਇਕ ਹੁੰਦਿਆਂ ਪ੍ਰੋਟੋਕੋਲ ਤੋੜਿਆ, ਤੇ ਕਿਓ? ਆਪ ਬਿਨਾਂ ਬੁਲਾਏ ਹੀ ਯੂਨੀਵਰਸਿਟੀ ਦੇ ਮੰਚਾਂ ਉਤੇ ਚੜਦੇ ਫਿਰਦੇ ਓ? ਤੇ ਕਿਓਂ? ਕੀ ਆਪ ਜੀ ਨੂੰ ਆਪਣੇ ਨਾਂ ” ਮਦਨ” ਦੇ ਅਰਥਾਂ ਦਾ ਇਲਮ ਹੈ? ਜੇਕਰ ਨਹੀਂ ਹੈ, ਤਾਂ ਕੋਈ ‘ਕੋਸ਼’ ਫਰੋਲੋ। ਹਰ ਸਮੇਂ ਕੀਤੀ ‘ਹਰਲ ਹਰਲ’ ਚੰਗੀ ਗੱਲ ਨਹੀਂ। ਬਾਕੀ ਆਪ ਬਾਬਤ ਮੈਂ ਬਹੁਤਾ ਲਿਖਾਂ, ਲਗਦੈ ਕਿ ਮੇਰੀ ਕਲਮ ਵਕਤ ਖਰਾਬ ਕਰ ਰਹੀ ਹੋਵੇਗੀ। ਸਾਇੰਸ (ਫਿਜ਼ਿਕਸ) ਦੇ ਵਿਦਵਾਨ ਡਾ ਅਰਵਿੰਦ ਦਾ ਦੇਸ਼ਾਂ ਬਦੇਸ਼ਾਂ ਵਿਚ ਨਾਂ ਹੈ। ਆਪਣੇ ਖੇਤਰ ਵਿਚ ਮੰਨੇ ਹੋਏ ਤੇ ਪੰਜਾਬੀ ਜਗਤ ਦੀ ਸੂਝਵਾਨ ਸ਼ਖਸੀਅਤ ਨੇ। ਪੰਜਾਬੀਅਤ ਦਾ ਮਾਣ ਹਨ। ਜਦੋਂ ਤੋਂ ਉਹ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬਣੇ ਨੇ, ਉਦੋਂ ਤੋਂ ਯੂਨੀਵਰਸਟੀ ਨੂੰ ਥੋੜੀ ਸੁਰਤ ਆਉਣ ਲੱਗੀ ਹੈ। ਮੁੱਖ ਮੰਤਰੀ ਜੀ ਦਾ ਯੂਨੀਵਰਸਿਟੀ ਆਉਣਾ ਤੇ ਡੇਢ ਸੌ ਕਰੋੜ ਰੁਪਏ ਦਾ ਕਰਜ ਸਰਕਾਰ ਦੇ ਜਿੰਮੇ ਓਟਣਾ ਤੇ ਹੋਰ ਗ੍ਰਾਂਟਾਂ ਆਦਿ ਜਾਰੀ ਕਰਵਾਉਣੀਆਂ ਵਾਈਸ ਚਾਂਸਲਰ ਸਾਹਬ ਡਾ ਅਰਵਿੰਦ ਦੇ ਹੀ ਨਿੱਗਰ ਯਤਨ ਹਨ। ਆਪ ਵਿਧਾਇਕ ਹੁੰਦੇ ਹੋਏ ਇਕ ਵਾਰ ਵੀ ਕੈਪਟਨ ਸਾਹਿਬ ਕੋਲ ਯੂਨੀਵਰਸਿਟੀ ਦਾ ਰੋਣਾ ਰੋਣ ਨਹੀਂ ਗਏ? ਤੇ ਕਿਓਂ? ਅੱਜ ਏਨਾ ਹੀ ਬੜਾ, ਬਾਕੀ ਫੇਰ ਸਹੀ। ਅੱਜ ਦਾ ਡਾਇਰੀ ਪੰਨਾ ਲਿਖਦਿਆਂ ਇਹ ਆਸ ਕਰਦੇ ਹਾਂ ਡਾ ਅਰਵਿੰਦ ਦਾ ਪੰਜਾਬੀ ਮਾਂ ਬੋਲੀ, ਸਭਿਆਚਾਰ ਤੇ ਸਾਹਿਤ ਨਾਲ ਨਾਤਾ ਹੋਰ ਵੀ ਗੂੜਾ ਹੋਵੇਗਾ, ਤੇ ਯੂਨੀਵਰਸਿਟੀ ਦੀ ਹਮੇਸ਼ਾ ਵਾਂਗ ਬੱਲੇ ਬੱਲੇ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!