ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਨੌਜਵਾਨ ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਕਿਤਾਬ ਤਵਾਰੀਖ ਸ਼ਹੀਦ-ਏ-ਖਾਲਸਿਤਾਨ ( ਭਾਗ ਦੂਜਾ ) ਬੈਲਜ਼ੀਅਮ ਦੇ ਸ਼ਹਿਰ ਗੈਂਟ ਵਿੱਚਲੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਲੋਕ ਅਰਪਣ ਕੀਤੀ ਗਈ। ਇਸ ਸਮੇਂ ਗੁਰੂਘਰ ਦੇ ਪ੍ਰਧਾਨ ਭੁਪਿੰਦਰ ਸਿੰਘ ਜਸਵਾਲ, ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ, ਹੈਡ ਗ੍ਰੰਥੀ ਬਲਵਿੰਦਰ ਸਿੰਘ, ਹਰਪਾਲ ਸਿੰਘ, ਬਿੱਲਾ ਖੱਖ, ਮਨਮੋਹਨ ਸਿੰਘ ਹਨੀ, ਮਨਜੋਤ ਸਿੰਘ, ਸਵਰਨ ਸਿੰਘ ਸੰਘਾ, ਬਲਜਿੰਦਰ ਸਿੰਘ ਰਿੰਪਾਂ ਅਤੇ ਹਰਪ੍ਰੀਤ ਸਿੰਘ ਹਾਜਰ ਸਨ। ਹਾਜ਼ਰੀਨ ਦਾ ਕਹਿਣਾ ਹੈ ਕਿ ਭਾਈ ਰਣਜੀਤ ਸਿੰਘ ਵੱਲੋਂ ਸਖ਼ਤ ਮਿਹਨਤ ਅਤੇ ਭਰਪੂਰ ਖੋਜ ਨਾਲ ਸ਼ਹੀਦ ਸਿੰਘਾਂ ਦੀਆਂ ਲਿਖੀਆਂ ਜੀਵਣੀਆਂ ਦੀ ਇਹ ਕਿਤਾਬ ਇੱਕ ਇਤਿਹਾਸਿਕ ਦਸਤਾਵੇਜ਼ ਹੈ ਜੋ ਹਰ ਸਿੱਖ ਨੂੰ ਜਰੂਰ ਪੜਨੀ ਚਾਂਹੀਦੀ ਹੈ।
