4.5 C
United Kingdom
Friday, March 6, 2026

More

    ਯੂਕੇ: ਸਭ ਤੋਂ ਪ੍ਰਭਾਵਸ਼ਾਲੀ ਕਾਲੇ ਮੂਲ ਦੇ ਲੋਕਾਂ ਦੀ ਸੂਚੀ ਜਾਰੀ

    ਕਾਲੇ ਮੂਲ ਦੀ ਮਹਿਲਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ 

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਾਲੇ ਮੂਲ ਦੇ ਲੋਕਾਂ ਨਾਲ ਸਬੰਧਿਤ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਡੈਨੀਅਲ ਕਾਲੂਆ ਅਤੇ ਫੁੱਟਬਾਲ ਖਿਡਾਰੀ ਮਾਰਕਸ ਰੈਸ਼ਫੋਰਡ ਨੂੰ ਯੂਕੇ ਦੇ ਸਭ ਤੋਂ ਪ੍ਰਭਾਵਸ਼ਾਲੀ ਕਾਲੇ ਲੋਕਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ‘ਦ ਪਾਵਰਲਿਸਟ 2022’ ਦੀ ਇਸ ਸੂਚੀ ਵਿੱਚ ਮਾਈਕ੍ਰੋਸਾਫਟ ਦੀ ਵਾਈਸ ਪ੍ਰੈਜੀਡੈਂਟ ਤੇਚੀਫ ਡਿਜ਼ੀਟਲ ਅਫਸਰ ਜੈਕੀ ਰਾਈਟ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਪਾਵਰਫੁੱਲ ਮੀਡੀਆ ਦੇ ਅਨੁਸਾਰ ਰਾਈਟ ਆਪਣੇ ਕੰਮ ਦੇ ਵਿਸ਼ਾਲ ਪੱਧਰ ਲਈ ਇਸ ਰੈਂਕਿੰਗ ਦੇ ਸਿਖਰ ‘ਤੇ ਆਈ ਹੈ। ਇਸ ਸਬੰਧੀ ਰਾਈਟ ਨੇ ਵੀ “ਪਾਵਰਲਿਸਟ 2022’ ਵਿੱਚ ਨੰਬਰ ਇੱਕ ਸਥਾਨ ਪ੍ਰਾਪਤ ਕਰਨ ਨੂੰ ਆਪਣੇ ਲਈ ਇੱਕ ਮਾਣ ਦੀ ਗੱਲ ਦੱਸਿਆ ਹੈ। ਇਸ ਸੂਚੀ ਵਿੱਚ ਸ਼ਾਮਲ ਹੋਰਨਾਂ ਵਿੱਚ ਲੰਡਨ ਦੇ ਪਬਲਿਕ ਹੈਲਥ ਇੰਗਲੈਂਡ ਦੇ ਡਾਇਰੈਕਟਰ ਪ੍ਰੋਫੈਸਰ ਕੇਵਿਨ ਫੈਂਟਨ, ਸਮਾਨਤਾ ਕਾਰਕੁੰਨ ਲਾਰਡ ਸਾਈਮਨ ਵੂਲੀ ਅਤੇ ਕਾਮੇਡੀਅਨ ਸਰ ਲੈਨੀ ਹੈਨਰੀ ਸ਼ਾਮਲ ਹਨ। ਪਾਵਰਲਿਸਟ ਨੂੰ ‘ਪਾਵਰਫੁੱਲ ਮੀਡੀਆ’ ਦੁਆਰਾ 2007 ਵਿੱਚ ਕਾਲੇ ਮੂਲ ਦੇ ਲੋਕਾਂ ਨੂੰ ਇੱਕ ਰੋਲ ਮਾਡਲ ਦਿਖਾਉਣ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਸੂਚੀ ਲਈ ਨਾਮਜ਼ਦ ਵਿਅਕਤੀਆਂ ਦਾ ਮੁਲਾਂਕਣ, ਕਾਲੇ ਮੂਲ ਦੇ ਡਾਕਟਰਾਂ, ਵਕੀਲਾਂ ਅਤੇ ਕੰਪਨੀ ਨਿਰਦੇਸ਼ਕਾਂ ਆਦਿ ਦੇ ਇੱਕ ਪੈਨਲ ਦੁਆਰਾ ਕੀਤਾ ਜਾਂਦਾ ਹੈ। ਜੋ ਇਸ ਗੱਲ ਦੇ ਅਧਾਰ ‘ਤੇ ਫੈਸਲਾ ਕਰਦੇ ਹਨ ਕਿ ਇਹ ਨਾਮਜ਼ਦ ਵਿਅਕਤੀ ਆਪਣੀ ਮੁਹਾਰਤ ਦੇ ਖੇਤਰ ਵਿੱਚ ਕਿੰਨੇ ਪ੍ਰਭਾਵਸ਼ਾਲੀ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!