9.9 C
United Kingdom
Wednesday, April 9, 2025

More

    ਹੰਟਸਮੈਨ ਅਤੇ ਨਵੈਡਾ ਸਟੇਟ ਸੀਨੀਅਰ ਉਲੰਪਿਕ ਵਿੱਚ ਪੰਜ ਪੰਜਾਬੀਆਂ ਨੇ ਜਿੱਤੇ ਮੈਡਲ

    ਫਰਿਜਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਹਰ ਸਾਲ ਅਕਤੂਬਰ ਵਿੱਚ ਅਮਰੀਕਾ ਦੇ ਯੂਟਾ ਸੂਬੇ ਵਿੱਚ ਹੰਟਸਮੈਂਟ ਵਰਲਡ ਸੀਨੀਅਰ ਖੇਡਾਂ ਅਤੇ ਨਵੈਡਾ ਸੂਬੇ ਵਿੱਚ ਨਵੈਡਾ ਸਟੇਟ ਸੀਨੀਅਰ ਉਲੰਪਿਕ ਗੇਮਾਂ ਕਰਵਾਈਆਂ ਜਾਂਦੀਆਂ ਹਨ। ਇਹਨਾਂ ਖੇਡਾਂ ਵਿੱਚ ਹਰ ਸਾਲ ਸੀਨੀਅਰ ਪੰਜਾਬੀ ਅਕਸਰ ਭਾਗ ਲੈਂਦੇ ਹਨ, ਅਤੇ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਮ ਅਮਰੀਕਾ ਦੀ ਧਰਤੀ ਤੇ ਉੱਚਾ ਕਰਦੇ ਹਨ। ਇਸ ਸਾਲ ਇਹਨਾਂ ਖੇਡਾਂ ਵਿੱਚ ਫਰਿਜਨੋ ਸ਼ਹਿਰ ਦੇ ਤਿੰਨ ਪੰਜਾਬੀ ਸੀਨੀਅਰ ਖਿਡਾਰੀਆਂ ਅਤੇ ਰੀਨੋ ਨਵੈਡਾ ਤੋਂ ਦੋ ਪੰਜਾਬੀ ਸੀਨੀਅਰ ਖਿਡਾਰੀਆ ਨੇ ਭਾਗ ਲਿਆ ਅਤੇ ਨਵੈਡਾ ਸੀਨੀਅਰ ਉਲੰਪਿਕ ਵਿੱਚ ਗੁਰਬਖਸ਼ ਸਿੰਘ ਸਿੱਧੂ ਨੇ ਡਿਸਕਸ ਥਰੋ ਵਿੱਚ ਸੋਨ ਤਗਮਾਂ, ਹੈਮਰ ਥਰੋ ਵਿੱਚ ਚਾਂਦੀ ਦਾ ਤਗਮਾਂ, ਭਾਰ ਸੁੱਟਣ ਅਤੇ ਸ਼ਾਟਪੁੱਟ ਵਿੱਚ ਕਾਂਸੀ ਦਾ ਤਗਮਾ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਜਦੋਂ ਕਿ ਜੈਵਲਿਨ ਥਰੋ ਵਿੱਚ ਉਹਨਾਂ ਨੇ ਚੌਥਾ ਸਥਾਨ ਹਾਸਲ ਕੀਤਾ। ਇਹਨਾਂ ਖੇਡਾਂ ਵਿੱਚ ਇਸ ਵਾਰ ਸੁਖਨੈਂਣ ਸਿੰਘ ਸਿਹਤ ਖ਼ਰਾਬ ਹੋਣ ਕਾਰਨ ਭਾਗ ਲੈਣ ਤੋ ਅਸਮਰਥ ਰਹੇ। ਰੀਨੋ ਨਿਵਾਸੀ ਜਗਤਾਰ ਸਿੰਘ ਨੇ ਨਿਵਾਡਾ ਸਟੇਟ ਗੇਮਾਂ ਵਿੱਚ ਸ਼ਾਟਪੁੱਟ,ਡਿਸਕਸ ਅਤੇ ਹੈਮਰ ਥਰੋ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤੇ ਅਤੇ ਰੀਨੋ ਨਿਵਾਸੀ ਰਣਧੀਰ ਸਿੰਘ ਨੇ ਹੈਮਰ ਥਰੋ ਵਿੱਚ ਗੋਲਡ ਅਤੇ ਡਿਸਕਸ ਥਰੋ ਵਿੱਚ ਸਿਲਵਰ ਮੈਡਲ ਹਾਸਲ ਕੀਤੇ। ਇੱਥੇ ਇਹ ਵੀ ਦੱਸ ਦੇਈਏ ਕਿ ਨਵੈਡਾ ਸਟੇਟ ਸੀਨੀਅਰ ਉਲੰਪਿਕ ਵਿੱਚ ਤਕਰੀਬਨ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸੇ ਤਰ੍ਹਾਂ ਹੰਟਸਮੈਨ ਵਰਲਡ ਸੀਨੀਅਰ ਖੇਡਾਂ ਵਿੱਚ ਪੂਰੀ ਦੁਨੀਆਂ ਦੇ 70 ਦੇਸ਼ਾਂ ਦੇ ਐਥਲੀਟਾ ਨੇ ਹਿੱਸਾ ਲਿਆ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਵਿਸਟ ਇੰਡੀਜ਼ ਆਈਲੈਂਡ ਦੇ ਦੇਸ਼ ਬਾਰਬਾਡੋਸ ਤੋਂ ਵੀ ਖਿਡਾਰੀ ਪਹੁੰਚੇ ਹੋਏ ਸਨ। ਬਾਰਬਾਡੋਸ ਦੇਸ਼ 35 ਬਾਏ 45 ਵਰਗ ਕਿਲੋਮੀਟਰ ਵਿੱਚ ਵਿੱਚ ਫੈਲਿਆ ਹੋਇਆ ਹੈ, ਅਤੇ ਇੱਥੋ ਦੀ ਗੌਰਮਿੰਟ ਆਪਣੇ ਖਿਡਾਰੀਆ ਤੇ ਖ਼ਰਚਾ ਕਰਕੇ ਸਰਕਾਰੀ ਖ਼ਰਚੇ ‘ਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਭੇਜਦੀ ਹੈ। ਇਹਨਾਂ ਖੇਡਾਂ ਵਿੱਚ ਜਿੱਥੇ ਕਮਲਜੀਤ ਬੈਨੀਪਾਲ ਨੇ 800 / 1500 ਮੀਟਰ ਰੇਸ ਵਿੱਚ ਚਾਂਦੀ ਦਾ ਤਗਮਾਂ ਜਿੱਤਿਆ, ਉੱਥੇ ਹੀ ਹਰਦੀਪ ਸਿੰਘ ਸੰਘੇੜਾ ਨੇ ਸੋਨ ਤਗਮਾਂ ਆਪਣੇ ਨਾਮ ਕੀਤਾ। ਗੁਰਬਖਸ਼ ਸਿੰਘ ਸਿੱਧੂ ਨੂੰ ਉੱਚੀ ਛਾਲ ਵਿੱਚ ਛੇਵਾਂ ਸਥਾਨ ਹਾਸਲ ਹੋਇਆ ਜਦੋਂ ਕਿ 200 ਮੀਟਰ ਦੌੜ ਵਿੱਚ ਹਰਦੀਪ ਸਿੰਘ ਸੰਘੇੜਾ ਨੂੰ ਪੰਜਵਾਂ ਸਥਾਨ ਮਿਲਿਆ।ਇਸੇ ਤਰੀਕੇ ਸ਼ਟਪੁੱਟ ਵਿੱਚ ਗੁਰਬਖਸ਼ ਸਿੱਧੂ ਨੂੰ ਸੱਤਵਾਂ ਸਥਾਨ ਹਾਂਸਲ ਹੋਇਆ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਇਹ 40ਵੀਆਂ ਨਵੈਡਾ ਸਟੇਟ ਗੇਮਾਂ ਸਨ, ਅਤੇ ਹੰਟਸਮੈਨ ਵਰਲਡ ਸੀਨੀਅਰ ਗੇਮਾਂ 34ਵੀਆਂ ਸਨ। ਇਹ ਪੰਜਾਬੀ ਸੀਨੀਅਰ ਖਿਡਾਰੀ ਆਪਣੇ ਖ਼ਰਚੇ ਤੇ ਅਮਰੀਕਾ ਵਿੱਚ ਬਹੁਤ ਸਾਰੀਆਂ ਖੇਡਾਂ ਵਿੱਚ ਭਾਗ ਲੈਂਦੇ ਨੇ ‘ਤੇ ਪੱਗਾਂ ਬੰਨਕੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਉਂਦੇ ਨੇ, ਇਹਨਾਂ ਦੇ ਇਸ ਉਪਰਾਲੇ ਨਾਲ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਨੂੰ ਵੀ ਹੁਲਾਰਾ ਮਿਲਦਾ ਹੈ। ਇਹਨਾਂ ਦੀ ਜਿੱਤ ਸਦਕੇ ਅਮਰੀਕਾ ਦੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!