ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਟੈਕਸਾਸ ਵਿੱਚ ਇੱਕ ਘਰ ਅੱਗਿਓ ਲਾਪਤਾ ਹੋਇਆ ਇੱਕ 3 ਸਾਲ ਦਾ ਲੜਕੀ ਤਕਰੀਬਨ 4 ਦਿਨਾਂ ਬਾਅਦ ਸੁਰੱਖਿਅਤ ਮਿਲ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕ੍ਰਿਸਟੋਫਰ ਰੈਮੀਰੇਜ਼ ਨਾਮ ਦੇ ਇਸ ਲੜਕੇ ਨੂੰ ਆਖਰੀ ਵਾਰ ਗ੍ਰੀਮਜ਼ ਕਾਉਂਟੀ ਵਿੱਚ ਉਹਨਾਂ ਦੇ ਘਰ ਨੇੜੇ ਗੁਆਂਢੀਆਂ ਦੇ ਕੁੱਤੇ ਨਾਲ ਖੇਡਦੇ ਵੇਖਿਆ ਗਿਆ ਸੀ। ਜਿਸ ਵੇਲੇ ਬੁੱਧਵਾਰ ਦੁਪਹਿਰ ਨੂੰ ਉਸਦੀ ਮਾਂ ਆਪਣੀ ਕਾਰ ਤੋਂ ਭੋਜਨ ਸਮੱਗਰੀ ਉਤਾਰ ਰਹੀ ਸੀ। ਉਹ ਕੁੱਤੇ ਦੇ ਪਿੱਛੇ ਜੰਗਲ ਵਿੱਚ ਗਿਆ ਸੀ, ਪਰ ਫਿਰ ਵਾਪਸ ਨਹੀਂ ਆਇਆ ਸੀ। ਇਸ ਲੜਕੇ ਦੇ ਲਾਪਤਾ ਹੋਣ ਮਗਰੋਂ ਐੱਫ ਬੀ ਆਈ ਕਰਮਚਾਰੀਆਂ ਅਤੇ ਕਮਿਊਨਿਟੀ ਵਲੰਟੀਅਰਾਂ ਸਮੇਤ ਹੋਰ ਖੋਜ ਕਰਮਚਾਰੀਆਂ ਨੇ ਕਈ ਦਿਨਾਂ ਤੱਕ ਲੜਕੇ ਦੀ ਭਾਲ ਕੀਤੀ। ਪਰ ਸ਼ਨੀਵਾਰ ਨੂੰ ਟੈਕਸਾਸ ਇਕੁਸਰਚ, ਇੱਕ ਸੰਸਥਾ ਜੋ ਖੋਜ ਅਤੇ ਰਿਕਵਰੀ ਵਿੱਚ ਸਹਾਇਤਾ ਕਰਦੀ ਹੈ, ਨੇ ਘੋਸ਼ਣਾ ਕੀਤੀ ਕਿ ਕ੍ਰਿਸਟੋਫਰ ਲੱਭ ਲਿਆ ਗਿਆ ਹੈ। ਪੁਲਿਸ ਨੇ ਵੀ ਦੱਸਿਆ ਕਿ ਕ੍ਰਿਸਟੋਫਰ ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ ਜ਼ਿੰਦਾ ਅਤੇ ਸੁਰੱਖਿਅਤ ਪਾਇਆ ਗਿਆ। ਉਸਨੂੰ ਵੁਡਲੈਂਡਸ ਦੇ ਟੈਕਸਾਸ ਚਿਲਡਰਨ ਹਸਪਤਾਲ ਵਿੱਚ ਲਿਜਾਇਆ ਗਿਆ। ਪੁਲਿਸ ਅਨੁਸਾਰ ਉਹ ਥੋੜਾ ਜਿਹਾ ਥੱਕਿਆ ਹੋਇਆ ਅਤੇ ਡੀਹਾਈਡਰੇਟ ਹੋਣ ਦੇ ਨਾਲ ਨਾਲ ਭੁੱਖਾ ਪਰ ਸਮੁੱਚੇ ਤੌਰ ‘ਤੇ ਸਿਹਤਮੰਦ ਸੀ। ਅਧਿਕਾਰੀਆਂ ਅਨੁਸਾਰ ਇੱਕ ਆਦਮੀ ਜਿਸ ਨੂੰ ਕ੍ਰਿਸਟੋਫਰ ਮਿਲਿਆ ਸੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ।
