6.9 C
United Kingdom
Thursday, April 17, 2025

More

    ਕੈਲੀਫੋਰਨੀਆ ਦੇ ਗਵਰਨਰ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੀਡੀਆ ਦੀ ਸੁਰੱਖਿਆ ਲਈ ਬਿੱਲ ‘ਤੇ ਕੀਤੇ ਦਸਤਖਤ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੀ ਸੇਵਾ ਨਿਭਾਅ ਰਹੇ ਮੀਡੀਆ ਕਰਮਚਾਰੀਆਂ ਭਾਵ ਪੱਤਰਕਾਰਾਂ ਦੀ ਸੁਰੱਖਿਆ ਕਰਨ ਲਈ ਬਿੱਲ ‘ਤੇ ਦਸਤਖਤ ਕੀਤੇ ਹਨ। ਮਿਨੀਐਪੋਲਿਸ ਪੁਲਿਸ ਦੇ ਹੱਥੋਂ ਜਾਰਜ ਫਲਾਇਡ ਦੀ ਮੌਤ ਦੇ ਮੱਦੇਨਜ਼ਰ ਅਸ਼ਾਂਤੀ ਅਤੇ ਪ੍ਰਦਰਸ਼ਨਾਂ ਦੀ ਲਹਿਰ ਦੇ ਦੌਰਾਨ, ਪੱਤਰਕਾਰਾਂ ਦੀ ਵੱਡੀ ਗਿਣਤੀ ‘ਤੇ ਸੁਰੱਖਿਆ ਅਧਿਕਾਰੀਆਂ ਦੁਆਰਾ ਪੀਪਰ ਸਪਰੇਅ ਛਿੜਕਣ ਦੇ ਇਲਾਵਾ ਗ੍ਰਿਫਤਾਰ ਵੀ ਕੀਤਾ ਗਿਆ ਸੀ। ਨੈਸ਼ਨਲ ਐਸੋਸੀਏਸ਼ਨ ਆਫ ਹਿਸਪੈਨਿਕ ਜਰਨਲਿਸਟਸ ਦੇ ਅਨੁਸਾਰ, ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੌਰਾਨ ਆਪਣੀਆਂ ਸੇਵਾਵਾਂ ਨਿਭਾ ਰਹੇ ਗੈਰ ਗੋਰੇ ਪੱਤਰਕਾਰ ਅਕਸਰ ਹਿੰਸਕ ਦਖਲਅੰਦਾਜ਼ੀ ਦੇ ਸ਼ਿਕਾਰ ਹੁੰਦੇ ਹਨ।ਪ੍ਰਦਰਸ਼ਨਾਂ ਦੌਰਾਨ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਪੁਲਿਸ ਦੁਆਰਾ ਆਦੇਸ਼ ਦਿੱਤੇ ਜਾਣ ‘ਤੇ ਖਿੰਡਾਉਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਨਿਊਸਮ ਦੁਆਰਾ ਹਸਤਾਖਰ ਕੀਤਾ ਬਿੱਲ, ਐਸ.ਬੀ. 98 ਸਟੇਟ ਵਿੱਚ ਪੱਤਰਕਾਰਾਂ ਲਈ ਕਾਨੂੰਨੀ ਸੁਰੱਖਿਆ ਵਧਾਏਗਾ। ਜਿਸ ਦੇ ਤਹਿਤ ਪੱਤਰਕਾਰ ਬਿਨਾਂ ਡਰ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੀ ਡਿਊਟੀ ਨਿਭਾ ਸਕਣਗੇ। ਰਿਪੋਰਟਰਜ਼ ਕਮੇਟੀ ਦੇ ਅਨੁਸਾਰ, ਇਹ ਕਾਨੂੰਨ ਪੱਤਰਕਾਰਾਂ ਲਈ ਵਿਰੋਧ ਪ੍ਰਦਰਸ਼ਨਾਂ ਤੱਕ ਪਹੁੰਚਣ ਦੇ ਅਧਿਕਾਰ ਨੂੰ ਸਪੱਸ਼ਟ ਕਰਦਾ ਹੈ ਅਤੇ ਕਾਨੂੰਨੀ ਅਧਿਕਾਰੀਆਂ ਨੂੰ ਜਾਣਬੁੱਝ ਕੇ ਹਮਲਾ ਕਰਨ ਜਾਂ ਖਬਰਾਂ ਨੂੰ ਇਕੱਠਾ ਕਰਨ ਵਿੱਚ ਰੁਕਾਵਟ ਪਾਉਣ ਤੋਂ ਰੋਕਦਾ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!