ਸੁਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਸਿੱਖਿਆ ਅਤੇ ਸਮਾਜ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ – ਪਦਮਸ੍ਰੀ ਪਰਗਟ ਸਿੰਘ ਸਿੱਖਿਆ ਮੰਤਰੀ ਪੰਜਾਬ
ਪਥਰਾਲਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ ) ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਸੁਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਰਾਜ ਪੱਧਰੀ ਸਨਮਾਨ ਸਮਾਰੋਹ ਬਠਿੰਡਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਦੇ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ। ਇਸ ਰਾਜ ਪੱਧਰੀ ਸਮਾਗਮ ਦੌਰਾਨ ਪੂਰੇ ਪੰਜਾਬ ਦੀਆਂ 31 ਮਹਿਲਾ ਅਧਿਆਪਕਾਂ ਸਮੇਤ ਸਿੱਖਿਆ, ਸਾਹਿਤ, ਸਮਾਜ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦਾ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਸਵਿੱਤਰੀ ਬਾਈ ਫੂਲੇ ਸਟੇਟ ਅਵਾਰਡ ਨਾਲ ਸਨਮਾਨ ਕੀਤਾ ਗਿਆ। ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਵੀਨੂੰ ਬਾਦਲ ਅਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਅਵਾਰਡੀ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਮਨਪ੍ਰੀਤ ਕੌਰ ਅੰਮ੍ਰਿਤਸਰ, ਬਲਜੀਤ ਕੌਰ ਅੰਮ੍ਰਿਤਸਰ, ਰੁਪਿੰਦਰਜੀਤ ਕੌਰ ਬਰਨਾਲਾ, ਪ੍ਰਵੀਨ ਸ਼ਰਮਾ ਬਠਿੰਡਾ, ਪਰਮਜੀਤ ਕੌਰ ਬਠਿੰਡਾ, ਕਰਮਜੀਤ ਕੌਰ ਫਤਿਹਗੜ੍ਹ ਸਾਹਿਬ, ਮੋਨਿਕਾ ਫਰੀਦਕੋਟ, ਅਨੂ ਫਿਰੋਜ਼ਪੁਰ, ਮਧੂ ਫਾਜਿਲਕਾ, ਪਰਮਿੰਦਰ ਕੌਰ ਫਾਜਿਲਕਾ, ਰਜਵੰਤ ਕੌਰ ਗੁਰਦਾਸਪੁਰ, ਮਨਦੀਪ ਕੌਰ ਹੁਸ਼ਿਆਰਪੁਰ, ਅਨੂਪ੍ਰੀਤ ਅਰੋੜਾ ਜਲੰਧਰ, ਗੁਰਵਿੰਦਰ ਕੌਰ ਕਪੂਰਥਲਾ, ਸੁਖਜੀਤ ਕੌਰ ਲੁਧਿਆਣਾ, ਰੇਖਾ ਰਾਣੀ ਮਾਨਸਾ, ਮਨਪ੍ਰੀਤ ਕੌਰ ਮਾਨਸਾ, ਅਨਾਮਿਕਾ ਮੁਕਤਸਰ ਸਾਹਿਬ, ਸੁਮਨਪ੍ਰੀਤ ਕੌਰ ਮੋਗਾ, ਅਰਵਿੰਦਰ ਕੌਰ ਮੋਹਾਲੀ, ਜਗਦੀਸ਼ ਕੌਰ ਨਵਾਂਸ਼ਹਿਰ, ਜਸਵਿੰਦਰ ਕੌਰ ਨਵਾਂਸ਼ਹਿਰ, ਸੁਖਜੀਤ ਕੌਰ ਪਟਿਆਲਾ, ਸੰਗੀਤਾ ਪਠਾਨਕੋਟ, ਸੋਨੀਆ ਰੂਪਨਗਰ, ਸੰਦੀਪ ਕੌਰ ਸੰਗਰੂਰ, ਬਲਜੀਤ ਕੌਰ ਸੰਗਰੂਰ ਅਤੇ ਨਿਰਮਲਜੀਤ ਕੌਰ ਤਰਨਤਾਰਨ ਨੂੰ ਸਵਿੱਤਰੀ ਬਾਈ ਫੂਲੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਸ.ਪੀ. ਸਿੱਧੂ ਅਤੇ ਚੇਅਰਮੈਨ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੁਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਅਵਾਰਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਵਾਲੀਆਂ ਮਹਿਲਾ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਪੂਰੀ ਦੁਨੀਆਂ ਵਿੱਚ ਆਪਣੇ ਗੀਤਾਂ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂ ਚਮਕਾਉਣ ਵਾਲੇ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਿੱਧੂ ਨੇ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਿੱਧੂ ਮੂਸੇਵਾਲਾ ਹਮੇਸ਼ਾਂ ਸੁਖ ਸੇਵਾ ਸੁਸਾਇਟੀ ਪੰਜਾਬ ਨਾਲ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਅਤੇ ਖੁਦ ਆਪਣੇ ਹੱਥੀਂ ਵੀ ਸੁਸਾਇਟੀ ਦੇ ਕਾਰਜ ਕਰਦਾ ਹੈ। ਸੁਖ ਸੇਵਾ ਸੁਸਾਇਟੀ ਪੰਜਾਬ ਦੇ ਸਕੱਤਰ ਹਰਪ੍ਰੀਤ ਸਿੰਘ ਗਗਨ ਅਤੇ ਸਲਾਹਕਾਰ ਪਵਨਪ੍ਰੀਤ ਸਿੰਘ ਜਿੰਮੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਜਿੱਥੇ ਲਾਕਡਾਉਨ ਦੌਰਾਨ ਲਗਾਤਾਰ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਉੱਥੇ ਹੀ ਹੁਣ ਡੇਂਗੂ ਮਰੀਜ਼ਾਂ ਲਈ ਵੀ ਸੇਵਾਵਾਂ ਜਾਰੀ ਹਨ।
ਪਦਮਸ੍ਰੀ ਪਰਗਟ ਸਿੰਘ ਸਿੱਖਿਆ ਅਤੇ ਖੇਡ ਮੰਤਰੀ ਪੰਜਾਬ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਸਵਿੱਤਰੀ ਬਾਈ ਫੂਲੇ ਸਟੇਟ ਅਵਾਰਡ ਸਮਾਰੋਹ ਦੀ ਸ਼ਲਾਘਾ ਕਰਦਿਆਂ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਵਿਲੱਖਣ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਪਦਮਸ੍ਰੀ ਪਰਗਟ ਸਿੰਘ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਵਿੱਤਰੀ ਬਾਈ ਫੂਲੇ ਸਟੇਟ ਅਵਾਰਡੀ ਮਹਿਲਾ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆ ਭਵਿੱਖ ਵਿੱਚ ਵਿੱਦਿਆ ਦੇ ਖੇਤਰ ਹੋਰ ਉਪਰਾਲਿਆਂ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਪੁੱਜੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਜੀ ਦੀ ਪਤਨੀ ਵੀਨੂੰ ਬਾਦਲ ਵੱਲੋਂ ਪੰਜਾਬ ਦੀਆਂ ਜੁਝਾਰੂ ਮਹਿਲਾਵਾਂ ਦੇ ਸਨਮਾਨ ਲਈ ਸੁਖ ਸੇਵਾ ਸੁਸਾਇਟੀ ਪੰਜਾਬ ਦੀ ਸ਼ਲਾਘਾ ਕੀਤੀ ਗਈ। ਰਾਜ ਪੱਧਰੀ ਸਮਾਗਮ ਮੌਕੇ ਜਿੱਥੇ 31 ਮਹਿਲਾ ਅਧਿਆਪਕਾਵਾਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਸਾਹਿਤ, ਸੱਭਿਆਚਾਰ ਅਤੇ ਸਮਾਜ ਸੇਵੀ ਕਾਰਜਾਂ ਲਈ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਨਗਰ ਨਿਗਮ ਬਠਿੰਡਾ ਦੇ ਮੇਅਰ ਰਮਨ ਗੋਇਲ ਅਤੇ ਮਿਸਜ ਇੰਡੀਆ ਕੌਂਫੀਡੈਂਟ ਅੰਮ੍ਰਿਤ ਗਿੱਲ ਵੱਲੋਂ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਮਹਾਨ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਵੀ ਸੁਸਾਇਟੀ ਨਾਲ ਮਿਲ ਕੇ ਕਾਰਜ ਕਰਨ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਗਾਇਕ, ਅਦਾਕਾਰ ਅਤੇ ਸੰਗੀਤਕਾਰ ਡੀ ਗਿੱਲ, ਹਰਮੀਤ ਜੱਸੀ, ਹਰਭਜਨ ਆਸੂ ਅਤੇ ਸੁਖਜੀਤ ਕੌਰ ਲੁਧਿਆਣਾ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਗਿੱਧਾ ਅਤੇ ਬੋਲੀਆਂ ਪਾ ਕੇ ਵਿਰਾਸਤੀ ਰੰਗ ਬੰਨਿਆ ਗਿਆ। ਇਸ ਮੌਕੇ ਬਲਜੀਤ ਸਿੰਘ ਡਿਪਟੀ ਡੀਈਓ, ਸੰਦੀਪ ਬੌਬੀ ਕੌਂਸਲਰ ਨਗਰ ਨਿਗਮ, ਸੰਦੀਪ ਕੁਮਾਰ ਗੋਇਲ, ਮਨਪ੍ਰੀਤ ਕੌਰ, ਜਸਦੀਪ ਕੌਰ, ਲਖਵਿੰਦਰ ਸਿੰਘ ਲੱਕੀ, ਸਰਬਜੀਤ ਸਿੰਘ ਗਰੋਵਰ, ਰਣਜੀਤ ਸਿੰਘ ਮਾਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਨਿਰਭੈ ਸਿੰਘ ਭੁੱਲਰ ਸਹਾਇਕ ਸਮਾਰਟ ਕੋਆਰਡੀਨੇਟਰ, ਸੁਖਵੀਰ ਸਿੰਘ ਬਰਾੜ ਕੋਆਰਡੀਨੇਟਰ ਸ਼੍ਰੀ ਮੁਕਤਸਰ ਸਾਹਿਬ, ਰਾਜਵਿੰਦਰ ਸਿੰਘ ਰੰਗੀਲਾ ਮੀਡੀਆ ਕੋਆਰਡੀਨੇਟਰ, ਡਾਕਟਰ ਦਲਜੀਤ ਸਿੰਘ ਗੁਰੂ ਅਤੇ ਰਮਿੰਦਰ ਸਿੰਘ ਐਮ.ਆਈ.ਐਸ. ਕੋਆਰਡੀਨੇਟਰ ਹਾਜਰ ਸਨ।
