ਅਮਰ ਪੱਤੋ
ਰੱਬਾ ! ਤੂੰ ਕੀ ਕਹਿਰ ਕਮਾਈ ਜਾਂਦਾ ਹੈਂ।
ਸਾਰੀ ਦੁਨੀਆਂ ਕਿਉਂ ਤੜਪਾਈ ਜਾਂਦਾ ਹੈਂ।
ਫ਼ਸਲਾਂ ਖੇਤਾਂ ਵਿਚ ਤੇ ਲੋਕ ਬਿਮਾਰ ਪਏ,
ਮੀਂਹ ਪਾ ਕੇ ਨੁਕਸਾਨ ਕਰਾਈ ਜਾਂਦਾ ਹੈਂ।
ਤੂੰ ਹੈਂ ਬਖਸ਼ਣਹਾਰਾ, ਭੋਰਾ ਤਰਸ ਕਰੀਂ,
ਲੋਥਾਂ ਦੇ ਨਿੱਤ ਢੇਰ ਲਗਾਈ ਜਾਂਦਾ ਹੈਂ।
ਰਹਿਮਤ ਕਰ ਕੇ ਸੌਖੀ ਕਰ ਲੋਕਾਈ ਨੂੰ,
ਕਾਹਤੋਂ ਬਦਲੇ ਤੌਰ ਵਿਖਾਈ ਜਾਂਦਾ ਹੈਂ।
ਲੋਕੀਂ ਤਾਂ ਨਾ ਸ਼ੁਕਰੇ, ਕਰਦੇ ਕਦਰ ਨਹੀਂ,
ਤੂੰ ਕਿਓਂ ਅਪਣਾ ਅਕਸ ਵਿਗਾੜੀ ਜਾਂਦਾ ਹੈਂ।
‘ਪੱਤੋ’ ਔਖ ‘ਚ ਤੈਨੂੰ ਕਰਦੇ ਯਾਦ ਬੜਾ,
ਤਾਂ ਹੀ ਹੁਣ ਤੂੰ ਨਾਚ ਨਚਾਈ ਜਾਂਦਾ ਹੈਂ।