12.4 C
United Kingdom
Monday, May 20, 2024

More

    ਜੇ ਮੈਂ ਆਪਣੇ ਮਾਪਿਆਂ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਵੇਖਣੇ ਪੈਂਦੇ…

    ਇਹ ਸ਼ਬਦ ਇੱਕ ਲੜਕੀ ਦੇ ਹਨ ਜੋ ਆਪਣੇ ਪਾਪਾ ਵਾਸਤੇ ਕਹੇ ਗਏ ਹਨ ਕੀ ਪਾਪਾ ਜੀ ਇੱਕ ਵਾਰ ਆ ਜਾਓ ਮੇਰੀਆ ਗਲਤੀਆ ਮਾਫ ਕਰ ਜਾਓ।  ਪਾਪਾ ਦੀ ਕੁਲੀ ਤੋ ਸੁਰੱਖਿਅਤ ਸੰਸਾਰ ਵਿੱਚ  ਕੁਝ ਵੀ ਨਹੀਂ ਹੁੰਦਾ ਪਰ ਜ਼ੇਕਰ ਅਸੀਂ ਸਮਝੀਏ ।ਅੱਜ ਮੈਂ ਆਪ ਜੀ ਨਾਲ ਸੱਚੀ ਜ਼ਿੰਦਗੀ ਤੇ ਪਛਤਾਵਾ ਕਰ ਰਹੀ ਲੜਕੀ ਵਾਰੇ ਦੱਸਣ ਜਾ ਰਹੀ ਤਾਂ ਜੋ ਸਾਡੇ ਸਮਾਜ ਦੇ ਮਨਚਲੇ ਤੇ ਨਾ ਸਮਝ ਲੜਕੇ ਲੜਕੀਆਂ ਨੂੰ ਕੋਈ ਅਕਲ ਆ ਜਾਵੇ ।ਇੱਕ ਵਾਰ ਮੈਂਨੂੰ  ਸਾਡੇ ਪਟਿਆਲਾ ਦੇ ਇੱਕ ਸੋਸਲ ਵਰਕਰ ਨਾਲ ਜੇਲ ਵਿੱਚ ਜਾਣ ਦਾ ਮੌਕਾ ਮਿਲਿਆ। ਉਨਾਂ ਦੇ ਲੈਕਚਰ ਸਨ ਅਤੇ ਮੈ ਜੇਲ ਅਤੇ ਕੈਦੀਆਂ ਨੂੰ ਦੇਖਣ ਲਈ ਗਈ ਸੀ। ਜੇਲ ਅੰਦਰ ਆਦਮੀਆਂ ਬਜੁਰਗਾਂ ਤੋ ਇਲਾਵਾ ਔਰਤਾਂ ਅਤੇ ਲੜਕੀਆਂ ਵੀ ਸਨ। ਲੈਕਚਰ ਮਗਰੋਂ ਜਦੋ ਅਸੀਂ ਕੈਦੀ ਔਰਤਾਂ ਅਤੇ ਲੜਕੀਆਂ ਨੂੰ ਨਮਸਕਾਰ  ਕਹਿਕੇ ਵਾਪਸ ਜਾਣ ਲਈ ਕੁਰਸੀਆਂ ਤੋ ਉਠੇ ਤਾਂ ਇੱਕ 35-36 ਸਾਲਾਂ ਦੀ ਔਰਤ ਸਾਡੇ ਵਲ ਆਈ ਤਾ ਜੇਲ ਅਫਸਰ ਨੇ ਉਸਨੂੰ ਰੋਕ ਦਿੱਤਾ ਤਾਂ ਉਸਨੇ ਜੇਲ ਅਫਸਰ ਨੂੰ ਦੱਸਿਆ ਕਿ ਮੈਨੂੰ ਅਤੇ ਮੇਰੇ ਨਾਲ ਗਏ ਸ੍ਰੀ ਕਾਕਾ ਰਾਮ ਵਰਮਾ ਜੋ ਰੈਡ ਕਰਾਸ ਵਿਖੇ ਟਰੇਨਿੰਗ ਅਫਸਰ ਸਨ, ਨੂੰ ਜਾਣਦੀ ਹੈ, ਸਾਡੇ ਕਹਿਣ ਤੇ ਆਫੀਸਰ ਨੇ ਉਸਨੂੰ ਸਾਡੇ ਕੋਲ ਭੇਜ ਦਿਤਾ ਉਸਨੇ ਆਕੇ ਮੇਰੇ ਅਤੇ ਸ੍ਰੀ ਕਾਕਾ ਰਾਮ ਵਰਮਾ ਜੀ ਦੇ ਪੈਰ ਛੂਹੇ। ਮੈਂ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਪਰ ਯਾਦ ਨਾ ਆਇਆ ਤਾਂ ਉਸ ਨੇ ਹੱਥ ਜੋੜ ਕੇ ਕਿਹਾ ਮੈ ਤੁਹਾਡੇ ਸਕੂਲ ਵਿੱਚ ਪੜਦੀ ਸੀ ਮੇਰਾ ਨਾਮ..(ਗੁਪਤ ਰੱਖਿਆ ਹੈਂ.) ਹੈ, ਮੈਂ ਕਲਾਸ ਵਿੱਚ ਬਹੁਤ ਸਰਾਰਤੀ ਕਹਿਣਾ ਨਾ ਮੰਨਣ ਵਾਲੀ ਸਕੂਲੋਂ ਭੱਜਕੇ ਸਿਨੇਮੇ ਦੇਖਣ ਜਾਂਦੀ ਸੀ ਅਤੇ ਤੁਸੀਂ ਮੈਨੂੰ ਸਕੂਲ ਤੋ ਕੱਢ ਦਿੱਤਾ ਸੀ ਮੇਰੇ ਪਾਪਾ ਮੰਮੀ ਜੀ ਦੇ ਬੇਨਤੀਆਂ ਕਰਨ ਤੇ ਫੇਰ ਦਾਖਲ ਕਰ ਲਿਆ ਸੀ। ਮੈਂ ਉਸ ਨੂੰ ਪਹਿਚਾਣ ਗਈ ਅਤੇ ਜੇਲ ਆਫੀਸਰ ਨੂੰ ਬੇਨਤੀ ਕਰਨ ਤੇ ਉਨ੍ਹਾਂ ਨੇ ਉਸਨੂੰ ਸਾਡੇ ਕੋਲ ਬਿਠਾ ਦਿੱਤਾ। ਉਸਨੇ ਦੱਸਿਆ ਕਿ ਉਹ ਆਪਣੇ ਮੰਮੀ ਪਾਪਾ ਭਾਈ ਭੈਣ ਨੂੰ ਆਪਣਾ ਦੁਸ਼ਮਣ ਸਮਝਦੀ ਸੀ ਕਿਉਂਕਿ ਮੇਰੀ ਮੰਮੀ ਮੈਨੂੰ ਪਾਪਾ ਦੇ ਕੰਮ ਤੇ ਜਾਣ ਮਗਰੋਂ ਬਹੁਤ ਸਮਝਾਇਆ ਕਰਦੀ ਸੀ ਅਤੇ ਮਾਰਦੀ ਕੁਟਦੀ ਸੀ। ਉਹ ਮੈਨੂੰ ਮੌਜ ਮਸਤੀ ਕਰਨ ਤੋ ਰੋਕਦੇ ਸਨ। ਫੇਰ ਇੱਕ ਦਿਨ ਉਹ ਸਖਤ ਬਿਮਾਰ ਹੋ ਗਈ ਤਾ ਮੈਨੂੰ ਮਰਨ ਤੋਂ ਬਚਾਉਣ ਲਈ ਮੇਰੇ ਪਾਪਾ ਨੇ ਆਪਣੀ ਇੱਕ ਕਿਡਨੀ ਵੇਚੀ ਸੀ। ਮੈ ਠੀਕ ਹੋ ਕੇ ਵੀ ਮੰਮੀ ਪਾਪਾ ਦੇ ਪਿਆਰ ਨੂੰ ਸਮਝ ਨਹੀਂ ਸਕੀ ਅਤੇ ਇੱਕ ਦਿਨ ਘਰੋ ਭੱਜ ਗਈ। ਦੋ ਮਹੀਨਿਆਂ ਮਗਰੋਂ ਪੁਲਿਸ ਮੈਨੂੰ ਬੰਬਈ ਤੋਂ ਫੜਕੇ ਲੈਕੇ ਆਈ ਮੈਨੂੰ ਜੇਲ ਹੋਈ ਮੇਰੀ ਜਮਾਨਤ ਲਈ ਅਤੇ ਕੇਸ ਲੜਨ ਲਈ ਪਾਪਾ ਨੇ ਘਰ ਗਿਰਵੀ ਰੱਖ ਦਿੱਤਾ। ਮੈ ਉਸ ਸਮੇਂ ਤੱਕ ਨਸ਼ਿਆ ਦੀ ਆਦਿ ਹੋ ਚੁੱਕੀ ਸੀ ਅਤੇ ਨਸ਼ੇ ਖਰੀਦਣ ਲਈ ਮੈ ਆਪਣੇ ਘਰ ਮਹੱਲੇ ਅੰਦਰ ਚੋਰੀਆ ਵੀ ਕਰਦੀ ਸੀ ਅਤੇ ਇੱਕ ਦਿਨ ਮੈਂ ਨਸ਼ੇ ਖਰੀਦਣ ਲਈ ਮੰਮੀ ਦੇ ਸੋਨੇ ਦੇ ਗਹਿਣੇ ਚੋਰੀ ਕੀਤੇ ਪਾਪਾ ਨੇ ਬਹੁਤ ਸਮਝਾਇਆ ਮਾਰਿਆ ਕੁੱਟਿਆ ਵੀ। ਪਰ ਗੰਦੀਆ ਆਦਤਾਂ ਅਤੇ ਗੰਦੇ ਸਾਥੀ ਛੱਡਣੇ ਅਸੰਭਵ ਲਗਦੇ ਹਨ ਅਤੇ ਮੈਂਨੂੰ ਇੱਕ ਦਿਨ ਆਪਣੇ ਮੰਮੀ ਜੀ ਨੂੰ ਜਹਿਰ ਦੇਕੇ ਮਾਰ ਦਿੱਤਾ ਤਾਂ ਜੋ ਮੈ ਐਸ  ਕਰਦੀ ਰਹਾਂ ਅਤੇ ਮੈਨੂੰ ਰੋਕਣ ਟੋਕਣ ਵਾਲਾ ਕੋਈ ਨਾ ਹੋਵੇ। ਪਰ ਇਸ ਅਪਰਾਧ ਕਾਰਨ ਮੈਨੂੰ ਉਮਰ ਕੈਦ ਹੋ ਗਈ ਅਤੇ ਮੈ ਕਈ ਸਾਲਾਂ ਤੋ ਜੇਲ ਅੰਦਰ ਰੋ ਰੋ ਕੇ ਜੀਅ ਰਹੀ ਹਾਂ। ਪਰ ਮੈਡਮ ਜੀ ਜੇਕਰ ਮੈਂ ਉਸ ਸਮੇਂ ਤੁਹਾਡੀ ਗੱਲ ਸਮਝ ਜਾਂਦੀ,ਆਪਣੇ ਮੰਮੀ ਪਾਪਾ ਜੀ ਦੀ ਗਲ ਮੰਨ ਲੈਂਦੀ ਸਰ ਦੀ ਗਲਾਂ ਉਦਾਹਰਣਾਂ ਤੇ ਗੌਰ ਕਰਦੀ ਜੋ ਇਹ ਆਪਣੇ ਸਕੂਲ ਵਿਖੇ ਸਮੇਂ ਸਮੇਂ ਆਕੇ ਦਸਿਆ ਕਰਦੇ ਸਨ ਤਾਂ ਮੈਂ ਅੱਜ ਪੜ ਲਿਖਕੇ ਅਧਿਆਪਕਾਂ ਜਾ ਕਲਰਕ ਜਾ ਕੋਈ ਨੌਕਰੀ ਕਰ ਰਹੀ ਹੁੰਦੀ ਅਤੇ ਮੇਰੇ ਮੰਮੀ ਪਾਪਾ ਵੀ ਮੇਰੇ ਕੋਲ ਹੁੰਦੇ। ਫੇਰ ਉਸ ਨੇ  ਹੱਥ ਜੋੜ ਕੇ ਮੇਰੇ ਪੈਰਾਂ ਵਿੱਚ ਸਿਰ ਰਖਕੇ ਰੋਦੇ ਹੋਏ ਕਿਹਾ ਕਿ ਮੈਡਮ ਜੇਕਰ ਤੁਸੀਂ ਮੇਰੇ ਗਰੀਬ ਬਦਨਸੀਬ ਮੇਰੇ ਕਾਰਨ ਬਦਨਾਮ ਅਤੇ ਉਜੜੇ ਪਾਪਾ ਨੂੰ ਲੱਭਕੇ ਇੱਕ ਵਾਰ ਮੇਰੇ ਕੋਲ ਜੇਲ ਵਿੱਚ ਲੈ ਆਓ ਤਾ ਮੈ ਉਨਾਂ ਤੋ ਆਪਣੇ ਭਿਆਨਕ ਪਾਪਾਂ ਦੀ ਮਾਫੀ ਮੰਗ ਲਵਾਂ  ਬੱਸ ਇੱਕ ਵਾਰ ਉਹ ਮੇਰੇ ਕੋਲ ਆਕੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਮਾਫੀ ਦੇ ਦੇਣ ਨਹੀਂ ਤਾਂ ਮੈਂ ਇਸ ਜਨਮ ਤਾਂ ਕੀ, ਕਈ ਜਨਮ ਵੀ ਤੜਫਦੀ ਰਹਾਂਗੀ ।ਫੇਰ ਉਸ ਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਮੇਰੀ ਗਲਤੀਆਂ ਅਪਰਾਧ ਬਚਪਣ ਵਿੱਚ ਮਾੜੇ ਪਾਸੇ ਜਾਣ, ਮਾੜੇ ਦੋਸਤਾਂ ਸਾਥੀਆ ਨਸ਼ਿਆ ਐਸ ਪ੍ਰਸਤੀ ਨਾਲ  ਜੀਵਨ ਬਰਬਾਦ ਕਰਨ ਦੀਆ ਗੱਲਾਂ ਵਿਦਿਆਰਥੀਆਂ ਨੂੰ ਜਰੂਰ ਦਸਣਾ ਤਾਂ ਜੋ ਕੋਈ ਹੋਰ ਲੜਕਾ ਜਾ ਲੜਕੀ ਐਸ ਪ੍ਰਸਤੀ ਨਸ਼ਿਆ ਮਾੜੇ ਦੋਸਤਾਂ ਨਾਲ ਰਲਕੇ ਆਪਣੀ ਜਿੰਦਗੀ ਮਾਪਿਆ ਦਾ ਪਿਆਰ ਸਨਮਾਨ ਬਰਬਾਦ ਨਾ ਕਰਨ। ਮੈਂ ਸਮਝਦੀ ਹਾਂ ਕਿ ਕਾਂਸ ਅਧਿਆਪਕ ਵੀ ਕੇਵਲ ਟੀਚਰ ਨਾ ਬਨਣ ਸਗੋ ਬੱਚਿਆ ਦੇ ਮਾਤਾ ਪਿਤਾ ਦੋਸਤ ਮਿੱਤਰ ਹਮਦਰਦ ਅਤੇ ਗੁਰੂ ਅਧਿਆਪਕ ਬਣਕੇ ਬੱਚਿਆ ਦੇ ਚੇਹਰੇ ਦੇ ਨਾਲ ਨਾਲ ਉਨ੍ਹਾਂ ਦੇ ਦਿਲ ਦਿਮਾਗ ਵਿਚਾਰਾ ਭਾਵਨਾਵਾਂ ਕਾਰਜਾਂ ਆਚਰਨ ਚਾਲ ਚਲਣ ਨੂੰ ਵੀ ਸਮਝਣ ਅਤੇ ਉਨਾਂ ਦਾ ਸਾਥ ਕਦੇ ਵੀ ਨਾ ਛੱਡਣ। ਸਾਇਦ ਇਸ ਤਰ੍ਹਾਂ ਕਰਨ ਨਾਲ ਅਸੀਂ ਸਮਾਜ ਵਿੱਚ ਅਪਰਾਧ ਅਤੇ ਅਪਰਾਧੀ ਘਟਾ ਸਕਦੇ ਹਾਂ ਅਤੇ ਸਮਾਜ ਦੇ ਹਰ ਘਰ ਪਰਿਵਾਰ ਨੂੰ ਬਰਬਾਦੀ ਦੁੱਖ ਦਰਦ ਸਰਮਿੰਦਗੀ ਆਉਣ ਵਾਲੀ ਤਬਾਹੀ ਤੋਂ ਬਚਾ ਸਕਦੇ ਹਾਂ। 

    ਮਿਸਜ ਸੰਤੋਸ ਗੋਇਲ, ਪ੍ਰਿੰਸੀਪਲ
    ਪਟਿਆਲਾ
    9317714141

    Punj Darya

    Leave a Reply

    Latest Posts

    error: Content is protected !!